ਗੁਰੂ ਨਾਨਕ ਦਾਤਾ ਬਖਸ਼ ਲੈ | ਬਾਬਾ ਨਾਨਕ ਬਖਸ਼ ਲੈ||
ਬ੍ਰਿ. ਪ੍ਰਤਾਪ ਸਿੰਘ ਜੀ ਜਸਪਾਲ ਦੀ ਆਪ ਬੀਤੀ
ਇਕ ਦਿਨ ਮੈਂ ਆਪਣੇ ਪਿਛਲੇ ਮਹੀਨਿਆਂ ਦਾ ਹਿਸਾਬ ਕਿਤਾਬ ਕਰਨ ਅਤੇ ਕਾਗਜ਼ਾਂ ਨੂੰ ਫਾਈਲਾਂ ਵਿੱਚ ਲਾਉਂਣ ਦੇ ਕੰਮ ਵਿੱਚ ਕਾਫ਼ੀ ਰੁੱਝਾ ਰਿਹਾ| ਸ਼ਾਮ ਨੂੰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਨਾਮ-ਸਿਮਰਨ ਦਾ ਨਿਤਨੇਮ ਪੂਰਾ ਕੀਤਾ ਤਾਂ ਮੈਨੂੰ ਇਕ ਨਿਰੰਕਾਰੀ ਸੂਰਤ ਨੇ ਦਰਸ਼ਨ ਦਿੱਤੇ|
ਇਹ ਹਜ਼ੂਰ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਸਨ|
ਅੱਜ ਤੂੰ ਸਾਰਾ ਦਿਨ ਹਿਸਾਬ-ਕਿਤਾਬ ਵਿੱਚ ਹੀ ਗੁਜ਼ਾਰ ਦਿੱਤਾ ਹੈ | ਤੁਸੀ ਸਾਰਿਆਂ ਤੋਂ ਹਿਸਾਬ-ਕਿਤਾਬ ਦਾ ਵੇਰਵਾ ਮੰਗਦੇ ਹੋ| ਜੇ ਤੁਹਾਨੂੰ ਇਸ ਜਨਮ ਦਾ ਹਿਸਾਬ ਕਿਤਾਬ ਪੇਸ਼ ਕਰਨ ਲਈ ਕਿਹਾ ਜਾਵੇ? ਇਸ ਜਨਮ ਦਾ ਹੀ ਨਹੀਂ, ਜੇ ਤੁਹਾਨੂੰ ਪਿਛਲੇ ਜਨਮਾਂ ਦਾ ਸਾਰਾ ਹਿਸਾਬ-ਕਿਤਾਬ ਪੁੱਛਿਆ ਜਾਵੇ ਤਾਂ ਫਿਰ ਤੁਸੀਂ ਕੀ ਕਰੋਗੇ?
ਇਸ ਤੋਂ ਤੁਰੰਤ ਬਾਅਦ ਮੈਂ ਆਪਣੇ ਪਿਤਾ ਜੀ ਨੂੰ ਹੱਥ ਜੋੜੇ ਤੇ ਖੜ੍ਹੇ ਹੋ ਕੇ ਬਹੁਤ ਨਿਮਰਤਾ ਨਾਲ ਆਪਣੀ ਆਤਮਾ ਦੀਆਂ ਗਹਿਰਾਈਆਂ ਵਿੱਚੋਂ ਅਰਦਾਸ ਕਰਦੇ ਵੇਖਿਆ|
ਸ੍ਰੀ ਗੁਰੂ ਨਾਨਕ ਸਾਹਿਬ ਦੀ ਬੇਅੰਤ ਮਿਹਰ ਦੀ ਕੋਈ ਸੀਮਾ ਨਹੀਂ ਹੈ| ਸ੍ਰੀ ਗੁਰੂ ਨਾਨਕ ਦੇਵ ਜੀ ਵੱਡੇ ਵੱਡੇ ਪਾਪੀਆਂ ਦਾ ਉੱਧਾਰ ਕਰਦੇ ਸਨ| ਦਿਆਲੂ ਗੁਰੂ, ਸਤਿਗੁਰੂ ਨਾਨਕ ਦੇਵ ਜੀ ਨੇ ਕੌਡੇ ਰਾਖਸ਼, ਸੱਜਣ ਠੱਗ, ਦੀਪਾਲਪੁਰ ਦੇ ਕੁਸ਼ਟੀ (ਕੋੜ੍ਹੀ) ਅਤੇ ਹੋਰ ਬਹੁਤ ਸਾਰਿਆਂ ਤੋਂ ਉਨ੍ਹਾਂ ਦੇ ਹਿਸਾਬ-ਕਿਤਾਬ ਨਹੀਂ ਮੰਗੇ ਸਨ |
ਸਤਿਗੁਰੁ ਦਯਾ ਨਿਧਿ ਮਹਿਮਾ ਅਗਾਧਿ ਬੋਧ ||ਨਮੋ ਨਮੋ ਨਮੋ ਨਮੋ ਨੇਤਿ ਨੇਤਿ ਨੇਤਿ ਹੈ ||
ਭਾਈ ਗੁਰਦਾਸ ਜੀ
ਲੇਖਾ ਮਾਗੈ ਤਾ ਕਿਨਿ ਦੀਐ ॥ਸੁਖੁ ਨਾਹੀ ਫੁਨਿ ਦੂਐ ਤੀਐ॥ਆਪੇ ਬਖਸਿ ਲਏ ਪ੍ਰਭੁ ਸਾਚਾਆਪੇ ਬਖਸਿ ਮਿਲਾਵਣਿਆ॥
ਜੇ ਸਾਹਿਬ-ਪ੍ਰਭੂ ਕੰਮਾਂ ਦਾ ਲੇਖਾ ਮੰਗੇ ਤਾਂ ਪ੍ਰਭੂ ਦੀ ਸੰਤੁਸ਼ਟਤਾ ਲਈ ਅਜਿਹਾ ਕੌਣ ਕਰ ਸਕਦਾ ਹੈ| ਲੇਖੇ ਦੇ ਆਧਾਰ ਤੇ ਕਦੀ ਬਖਸ਼ਿਸ਼ ਪ੍ਰਾਪਤ ਨਹੀਂ ਹੁੰਦੀ |ਪਰਮਾਤਮਾ ਆਪਣੀ ਦਇਆ ਨਾਲ ਹੀ ਮੁਆਫ਼ ਕਰਦਾ ਹੈ ਅਤੇ ਆਪ ਹੀ ਪ੍ਰਭੂ ਆਪਣੇ ਨਾਲ ਜੋੜਦਾ ਹੈ |
ਗੁਰੂ ਨਾਨਕ ਦਾਤਾ ਬਖਸ਼ ਲੈ|ਬਾਬਾ ਨਾਨਕ ਬਖਸ਼ ਲੈ॥
ਇਹ ਤਰਸਵਾਨ ਸਤਿਗੁਰੂ, ਗੁਰੂ ਨਾਨਕ ਦੇਵ ਜੀ ਨੂੰ ਤਰਸ ਕਰਨ ਲਈ ਅਪੀਲ ਹੈ |
ਇਹ ਆਤਮਕ ਹਿਲੋਰਾ ਦੇਣ ਵਾਲੀ ਅਪੀਲ ਨਿਰਾਲੀ ਅਤੇ ਜਾਦੂ ਵਰਗੀ ਹੈ |
ਗੁਰੂ ਨਾਨਕ ਦਾਤਾ ਬਖਸ਼ ਲੈ|
ਬਾਬਾ ਨਾਨਕ ਬਖਸ਼ ਲੈ॥
Comments
Post a Comment