ਚਾਰ ਮੂਏ ਤੋ ਕਿਆ ਭਇਆ ਜੀਵਤ ਕਈ ਹਜਾਰ||



ਦਸਮੇਸ਼ ਪਿਤਾ ਜੀ ਦਾ ਇਕ ਵਾਕਿਆ ਤਾਂ ਸਾਨੂੰ ਕਦੀ ਵੀ ਨਹੀਂ ਭੁੱਲਣਾ ਚਾਹੀਦਾ| 

ਸੱਚੇ ਪਾਤਸ਼ਾਹ ਜਿਸ ਵਕਤ ਦਮ-ਦਮਾ ਸਾਹਿਬ ਪਹੁੰਚੇ ਹਨ ਬੜੀ ਸੰਗਤ ਸਾਹਿਬ ਦੇ ਚਰਨਾਂ 'ਚ, ਦਰਬਾਰ 'ਚ ਹਾਜ਼ਰ ਹੈ| ਮਾਤਾ ਜੀ ਪਹੁੰਚੇ ਹਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਦੇ ਹਨ- ਮੇਰੇ ਲਾਡਲੇ ਨਜ਼ਰ ਨਹੀਂ ਆ ਰਹੇ?

ਫਿਰ ਦਸਮੇਸ਼ ਪਿਤਾ ਜੀ ਇਸ਼ਾਰਾ ਕਿਹੜੇ ਪਾਸੇ ਕਰਦੇ ਹਨ, ਆਪਣੇ ਦੋਵੇ ਹੱਥ ਸਾਰੀ ਸੰਗਤ ਵੱਲ ਇਸ਼ਾਰਾ ਕਰਕੇ ਮਾਤਾ ਜੀ ਨੂੰ ਜਵਾਬ ਦਿੰਦੇ ਹਨ|

ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ||
ਚਾਰ ਮੂਏ ਤੋ ਕਿਆ ਭਇਆ ਜੀਵਤ ਕਈ ਹਜਾਰ||

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ

ਦਸਮੇਸ਼ ਪਿਤਾ ਜੀ ਸਾਨੂੰ 'ਅਪਨਾ' ਕਿਸ ਤਰ੍ਹਾਂ ਰਹੇ ਹਨ| ਉਹਦੀ ਗੋਦ ਸਾਡੇ ਲਈ ਸਦਾ ਲਈ ਖੁੱਲ੍ਹੀ ਹੈ| ਜੇ ਅਸੀਂ ਉਸ ਗੋਦ ਵਿੱਚ ਪਹੁੰਚ ਗਏ ਤੇ ਉਸ ਵੇਲੇ ਸਤਿਗੁਰੂ ਸਭ ਤੋਂ ਵੱਡੀ ਦਯਾ ਜਿਹੜੀ ਕਰਦਾ ਹੈ ਉਸ ਸਿੱਖ ਦੇ ਜਨਮਾਂ-ਜਨਮਾਂ ਦੇ ਜੁਗਾਂ-ਜੁਗਾਂ ਦੇ ਪਰਦੇ ਢੱਕ ਦਿੰਦਾ ਹੈ ਅਤੇ ਉਸਨੂੰ ਬਖਸ਼ ਦਿੰਦਾ ਹੈ|

ਬਾਬਾ ਨੰਦ ਸਿੰਘ ਫੁਰਮਾਉਂਣ ਲੱਗੇ-
ਫਿਰ ਗੁਰੂ ਆਪਣਾ ਹੀ ਸਰੂਪ ਬਣਾ ਲੈਂਦਾ ਹੈ| ਗੁਰੂ ਅਤੇ ਸਿੱਖ ਦੇ ਵਿੱਚ ਕੋਈ ਪਰਦਾ ਨਹੀਂ ਰਹਿੰਦਾ| ਉਸ ਵੇਲੇ ਸਿੱਖ ਦੇ ਕਪਾਟ ਖੋਲ੍ਹ ਦਿੰਦਾ ਹੈ ਜਦੋਂ ਆਪਣਾ ਸਰੂਪ ਬਖਸ਼ਦਾ ਹੈ|

 

ਨਾਨਕ ਜੀਵਤਿਆ ਮਰਿ ਰਹੀਐ
ਐਸਾ ਜੋਗੁ ਕਮਾਈਐ
ਅੰਜਨ ਮਾਹਿ ਨਿਰੰਜਨਿ ਰਹੀਐ
ਜੋਗ ਜੁਗਤਿ ਤਉ ਪਾਈਐ
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-730
ਖਸਮੈਂ' ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ
ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੈ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-360
ਮਰਿ ਮਰਿ ਜੀਵੈ ਤਾ ਕਿਛੁ ਪਾਏ
ਗੁਰ ਪਰਸਾਦੀ ਹਰਿ ਮੰਨਿ ਵਸਾਏ
ਸਦਾ ਮੁਕਤੁ ਹਰਿ ਮੰਨਿ ਵਸਾਏ
ਸਹਜੇ ਸਹਜਿ ਸਮਾਵਣਿਆ
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-123
ਨਦਰੀ ਮਰਿ ਕੈ ਜੀਵੀਐ
ਨਦਰੀ ਸਬਦੁ ਵਸੈ ਮਨਿ ਆਇ
ਨਦਰੀ ਹੁਕਮੁ ਬੁਝੀਐ ਹੁਕਮੇ ਰਹੈ ਸਮਾਇ
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-558
ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-449
ਗੁਰੂ ਨਾਨਕ ਦਾਤਾ ਬਖਸ਼ ਲੈ, ਬਾਬਾ ਨਾਨਕ ਬਖਸ਼ ਲੈ। 

Comments

Popular Posts