Posts

Showing posts from September, 2024

ਬਾਲ ਅਵਸਥਾ ਦੀਆਂ ਝਲਕੀਆਂ - 2

Image
  13 ਕੱਤਕ ਸੰਮਤ 1927 (ਨਵੰਬਰ 1872) ਵਾਲੇ ਦਿਨ ਅੰਮ੍ਰਿਤ ਵੇਲੇ ਕੋਈ ਸਵਾ ਇਕ ਵਜੇ ਇਕ ਸਮਸਤ ਇਲਾਹੀ ਜੋਤ ਦਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਜਗਰਾਉਂ ਦੇ ਇਕ ਛੋਟੇ ਜਿਹੇ ਪਿੰਡ ਸ਼ੇਰ ਪੁਰੇ ਵਿੱਚ ਪ੍ਰਕਾਸ਼ ਹੋਇਆ । ਇਸ ਨਵ ਜਨਮੇ ਬਾਲ (ਇਲਾਹੀ ਜੋਤ) ਦਾ ਚਿਹਰਾ ਅਸਾਧਾਰਨ ਚਮਕ ਅਤੇ ਰੂਹਾਨੀ ਪ੍ਰਕਾਸ਼ ਨਾਲ ਦਗ਼ ਦਗ਼ ਕਰ ਰਿਹਾ ਸੀ ।  ਚਿਹਰੇ ਦੇ ਇਸ ਨੂਰ ਨਾਲ ਉਸ ਹਨੇਰੇ ਕਮਰੇ ਵਿੱਚ ਚਿੱਟਾ ਦੁੱਧ ਚਾਨਣ ਹੋ ਗਿਆ ।  ਮੌਕੇ ਤੇ ਹਾਜ਼ਰ ਦੋਵੇਂ ਔਰਤਾਂ ਇਹ ਅਜੀਬ ਕੌਤਕ ਵੇਖ ਕੇ ਹੈਰਾਨ ਰਹਿ ਗਈਆਂ ।  ਇਹ ਦੋਵੇਂ ਉਸ ਇਲਾਹੀ ਸੂਰਤ ਦੇ ਦਰਸ਼ਨ ਕਰਨ ਵਾਲੀਆਂ ਪਹਿਲੀਆਂ ਖੁਸ਼ਨਸੀਬ ਔਰਤਾਂ ਸਨ ।  ਇਨ੍ਹਾਂ ਔਰਤਾਂ ਨੇ ਗੁਰੂ ਦੀ ਅਪਾਰ ਮਿਹਰ ਦੇ ਪਾਤਰ ਬਣੇ ਭਜਨੀਕ ਮਾਂ-ਬਾਪ ਨੂੰ ਰੱਜ ਰੱਜ ਵਧਾਈਆਂ ਦਿੰਦਿਆਂ ਜਨਮ ਸਮੇਂ ਹੋਏ ਇਲਾਹੀ ਪ੍ਰਕਾਸ਼ ਦੇ ਕੌਤਕ ਦੀਆਂ ਗੱਲਾਂ ਸੁਣਾਈਆਂ ।  ਇਸ ਬਾਲ ਦੇ ਭਾਗਾਂ ਭਰੇ ਪਿਤਾ ਦਾ ਨਾ ਸਰਦਾਰ ਜੈ ਸਿੰਘ ਜੀ ਅਤੇ ਪੂਜਯ ਮਾਤਾ ਦਾ ਨਾ ਮਾਤਾ ਸਦਾ ਕੌਰ ਜੀ ਸੀ । ਇਸ ਪਵਿੱਤਰ ਬਾਲ ਦੇ ਸ਼ੁਭ ਜਨਮ ਨੂੰ ਇਲਾਹੀ -ਪ੍ਰਕਾਸ਼ ਨੇ ਚਾਨਣਾ ਕਰਕੇ “ਜੀਓ ਆਇਆਂ” ਕਿਹਾ ਸੀ  ਉਸ ਵੇਲੇ ਇਹ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਇਹ ਦਿਨ ਮਨੁੱਖਤਾ ਅਤੇ ਰੂਹਾਨੀ ਤਵਾਰੀਖ ਵਿੱਚ ਇਕ ਮਹਾਨ ਸ਼ੁਭ ਦਿਹਾੜਾ ਸੀ ਅਤੇ ਉਹ ਘਰ, ਉਹ ਪਿੰਡ ਤੇ ਉਹ ਧਰਤੀ ਵੀ ਭਾਗਾਂ ਵਾਲੀ ਸੀ ਜਿੱਥੇ ਇਸ ਪਰਮ ਆਤਮਾ ਨੇ ਚਰਨ ਪਾਏ ਸਨ ।  ਨਿਰ...

ਆਪਣੇ ਮਾਲਕ ਦੀ ਸਿਫਤ ਸਲਾਹ ਦੇ ਵਿੱਚ ਸਭ ਕੁਝ ਦਾਉ ਤੇ ਲਗਾ ਦੇਵੇ।

Image
  ਦਾਸ ਆਪਣੇ ਮਕਾਨ ਨੰ: 203, ਸੈਕਟਰ-33 ਏ, ਚੰਡੀਗੜ੍ਹ ਵਿਖੇ ਲਾਨ ਵਿੱਚ ਕੁਰਸੀ ਤੇ ਬੈਠਾ ਸੋਚ ਰਿਹਾ ਸੀ ਕਿ ਪਿਤਾ ਜੀ ਦੇ ਜ਼ਾਤੀ ਤਜ਼ਰਬਿਆਂ ਦੇ ਉੱਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਸ਼ਾਨ ਦੇ ਵਿੱਚ ਕਿਤਾਬ ਲਿਖਾਂ। ਉਨ੍ਹਾਂ ਦੇ ਕੁਝ ਜ਼ਾਤੀ ਤਜ਼ਰਬੇ, ਆਪਣੀਆਂ ਹੱਡਬੀਤੀਆਂ ਤੇ ਪਿਤਾ ਜੀ ਦੇ ਸੁਨਹਿਰੀ ਬਚਨ ਜੋ ਮੈਂ ਕਾਪੀਆਂ ਦੇ ਵਿੱਚ ਨੋਟ ਵੀ ਕੀਤੇ ਹੋਏ ਸਨ ।  ਫਿਰ ਖ਼ਿਆਲ ਆਇਆ ਕਿ ਕਿਤਾਬ ਮੇਰੇ ਸਾਹਿਬ, ਮੇਰੇ ਮਾਲਿਕ ਸ੍ਰੀ ਗੁਰੂ ਨਾਨਕ ਪਾਤਸ਼ਾਹ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਾਨ ਦੇ ਅਨੁਕੂਲ ਹੋਣੀ ਚਾਹੀਦੀ ਹੈ। ਇਹ ਸੋਚਿਆ ਹੀ ਸੀ ਕਿ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਦਰਗਾਹੀ ਆਵਾਜ਼ ਸੁਣਾਈ ਦਿੱਤੀ- ਇਸ ਸੰਸਾਰ ਦੇ ਵਿੱਚ ਅਜੇ ਤਕ ਕੋਈ ਐਸਾ ਕਾਗਜ਼ ਨਹੀਂ ਬਣਿਆ ਜਿਸ ਉੱਤੇ ਰੱਬ ਨੂੰ ਉਤਾਰਿਆ ਜਾ ਸਕਦਾ ਹੈ। ਦਿਲ ਵਿੱਚ ਬਹੁਤ ਅਫਸੋਸ ਹੋਇਆ ਕਿ ਬੜੀ ਗਲਤ ਗੱਲ ਸੋਚੀ ਗਈ। ਫਿਰ ਬਾਬਾ ਜੀ ਦੀ ਰੱਬੀ ਆਵਾਜ਼ ਆਈ- ਹਾਂ ਇਕ ਕਾਗਜ਼ ਐਸਾ ਹੈ ਜਿਸਦੇ ਉੱਤੇ ਰੱਬ ਨੂੰ ਉਤਾਰਿਆ ਜਾ ਸਕਦਾ ਹੈ। ਉਹ ਹੈ ਆਤਮ। ਸਿਰਫ ਆਤਮ ਉੱਤੇ ਹੀ ਪਰਮਾਤਮਾ ਨੂੰ ਉਤਾਰਿਆ ਜਾ ਸਕਦਾ ਹੈ। ਫਿਰ ਖਿਆਲ ਆਇਆ ਕਿ ਇਹ ਤਾਂ ਭਗਤੀ ਦੀ ਸਭ ਤੋਂ ਉੱਚੀ ਅਵਸਥਾ ਹੈ ਕਿਉਂਕਿ ਆਤਮ ਤਕ ਪਹੁੰਚਣਾ ਤੇ ਆਤਮ ਰਸ ਲੈਣਾ ਇਕ ਸਾਧਾਰਨ ਪੁਰਸ਼ ਵਾਸਤੇ ਬਹੁਤ ਹੀ ਅਸੰਭਵ ਗੱਲ ਹੈ। ਸਚੁ ਤਾਂ ਪਰੁ ਜਾਣੀਐ  ਜਾ ਆਤਮ ਤੀਰਥਿ ਕਰੇ ਨਿਵਾਸੁ ॥ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 468 ਆਤਮ ਰਸ...

ਇਲਾਹੀ ਬਾਣੀ ਦੀ ਸ਼ਕਤੀ ਤੇ ਸਮਰੱਥਾ

Image
  ਮੇਰੀ ਯਾਦ ਮੁਤਾਬਕ ਇਹ 14 ਜਾਂ 15 ਦਸੰਬਰ 1971 ਦੀ ਸਵੇਰ ਦਾ ਵਕਤ ਸੀ, ਅਸੀਂ ਪਠਾਨਕੋਟ ਰਹਿੰਦੇ ਸੀ। ਪਠਾਨਕੋਟ ਦੀ ਸੰਗਤ ਦੇ ਕੁੱਝ ਜਣਿਆਂ ਨੇ ਪਿਤਾ ਜੀ ਪਾਸ ਆ ਕੇ ਬੇਨਤੀ ਕੀਤੀ ਕਿ ਪਠਾਨਕੋਟ ਸੁਰੱਖਿਅਤ ਨਹੀਂ ਹੈ ਅਤੇ ਪਰਿਵਾਰਾਂ ਸਮੇਤ ਇੱਥੋਂ ਕਿਧਰੇ ਹੋਰ ਜਗ੍ਹਾ ਜਾਣ ਦੀ ਆਗਿਆ ਮੰਗੀ ।   ਲੜਾਈ ਛਿੜ ਜਾਣ ਕਾਰਨ ਉਨ੍ਹਾਂ ਦਿਨਾਂ ਵਿੱਚ ਸਾਰਾ ਸਾਰਾ ਦਿਨ ਪਠਾਨਕੋਟ ਤੇ ਹਵਾਈ ਹਮਲੇ ਹੁੰਦੇ ਰਹਿੰਦੇ ਸਨ ।  ਪਿਤਾ ਜੀ ਇਹ ਸੁਣ ਕੇ ਕੁਝ ਦੇਰ ਲਈ ਅੰਤਰਧਿਆਨ ਹੋ ਗਏ।  ਉਨ੍ਹਾਂ ਬਾਬਾ ਨੰਦ ਸਿੰਘ ਜੀ ਮਹਾਰਾਜ ਨੂੰ ਧਿਆਇਆ ਅਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਸ ਸ਼ਬਦ ਦਾ ਪਾਠ ਕਰਦਿਆਂ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਸੋਟੀ ਨਾਲ ਪਠਾਨਕੋਟ ਦੁਆਲੇ ਇਕ ਫਰਜ਼ੀ ਘੇਰਾ ਵਾਹ ਦਿੱਤਾ।  ਬਿਲਾਵਲੁ ਮਹਲਾ ਪ ਤਾਤੀ  ਵਾਉ  ਨ  ਲਗਈ  ਪਾਰਬ੍ਰਹਮ  ਸਰਣਾਈ  ॥ ਚਉਗਿਰਦ  ਹਮਾਰੈ  ਰਾਮ  ਕਾਰ  ਦੁਖੁ  ਲਗੈ  ਨ  ਭਾਈ  ॥੧॥ ਸਤਿਗੁਰੁ  ਪੂਰਾ  ਭੇਟਿਆ  ਜਿਨਿ  ਬਣਤ  ਬਣਾਈ  ॥ ਰਾਮ  ਨਾਮੁ  ਅਉਖਧੁ  ਦੀਆ  ਏਕਾ  ਲਿਵ  ਲਾਈ  ॥੧॥  ਰਹਾਉ  ॥ ਰਾਖਿ  ਲੀਏ  ਤਿਨਿ  ਰਖਨਹਾਰਿ  ਸਭ  ਬਿਆਧਿ  ਮਿਟਾਈ  ॥...

इलाही वाणी की शक्ति व सामर्थ्य

Image
  जहाँ तक मुझे याद आता है, 13 या 14 दिसम्बर 1971 की सुबह का समय रहा होगा। तब हम पठानकोट में रहते थे। पठानकोट की संगत के कुछ लोगों ने पिता जी के पास आकर निवेदन किया कि उन दिनों पठानकोट सुरक्षित नहीं है, इसलिए परिवारों के साथ यहाँ से कहीं चले जाना चाहिए। भारत-पाकिस्तान युद्ध होने के कारण उन दिनों सारा-सारा दिन पठानकोट पर हवाई हमले होते रहते थे। पिता जी यह सुनकर कुछ समय के लिए चुप हो गए। उन्होंने बाबा नंद सिंह जी महाराज को याद किया तथा फिर श्री गुरु ग्रंथ साहिब की वाणी से इस पवित्र शब्द का पाठ करते हुए बाबा नंद सिंह जी महाराज की छड़ी से पठानकोट के चारों तरफ एक काल्पनिक घेरा बना दिया: बिलावलु महला 5 ताती वाउ न लगई पारब्रहम सरणाई ॥ चउगिरद हमारै राम कार दुखु लगै न भाई ॥ सतिगुरु पूरा भेटिआ जिनी बणत बणाई  ॥ राम नामु अउखधु दीआ एका लिख लाई ॥ 1 ॥ रहाउ ॥ राखि लीए तिनी रखनहारि सभ बिआधि मिटाई ॥ कहु नानक किरपा भई प्रभ भए सहाई ॥ 2 ॥ श्री गुरु ग्रंथ साहिब, अंग 819 ( प्रभु की शरण में कोई खतरा नहीं रहता।  मेरे चारों ओर राम-नाम की (कार) सुरक्षा का घेरा है, इसलिए मेरे भाई मुझे कोई दुःख नहीं पह...

ਬਾਣੀ ਗੁਰੂ ਗੁਰੂ ਹੈ ਬਾਣੀ

Image
  ਪੋਥੀ ਪਰਮੇਸਰ ਕਾ ਥਾਨੁ॥ ਸਾਧਸੰਗਿ ਗਾਵਹਿ ਗੁਣ ਗੋਬਿੰਦ  ਪੂਰਨ ਬ੍ਰਹਮ ਗਿਆਨੁ॥ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1226 ਇਸ ਅੰਮ੍ਰਿਤ ਬਾਣੀ ਦੇ ਬਾਰੇ ਫਿਰ ਬਾਬਾ ਨੰਦ ਸਿੰਘ ਸਾਹਿਬ ਕਿਸ ਤਰ੍ਹਾਂ ਸਪਸ਼ਟ ਕਰਦੇ ਹਨ। ਅੰਮ੍ਰਿਤ ਬਾਣੀ ਪਹਿਲੋਂ ਵੀ ਨਿਰੰਕਾਰ ਸੀ, ਅੰਮ੍ਰਿਤ ਬਾਣੀ ਹੁਣ ਵੀ ਨਿਰੰਕਾਰ ਹੈ।  ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਕੀਤਾ ਇਸ ਅੰਮ੍ਰਿਤ ਬਾਣੀ ਦੁਆਰਾ।  ਗੁਰੂ ਅੰਗਦ ਸਾਹਿਬ ਉਸੇ ਗੱਦੀ ਤੇ ਬਿਰਾਜਮਾਨ ਹੁੰਦੇ ਹਨ, ਬਾਣੀ ਦੁਆਰਾ ਉਪਦੇਸ਼ ਕਰਦੇ ਹਨ।  ਗੁਰੂ ਅਮਰਦਾਸ ਜੀ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਤੇ ਬਿਰਾਜਮਾਨ ਹਨ, ਬਾਣੀ ਦੁਆਰਾ ਉਪਦੇਸ਼ ਜਾਰੀ ਰਿਹਾ।  ਇਸੇ ਤਰ੍ਹਾਂ ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਉਸੇ ਗੱਦੀ ਤੇ ਬਿਰਾਜਮਾਨ ਹਨ, ਬਾਣੀ ਦੁਆਰਾ ਉਪਦੇਸ਼ ਹੋ ਰਿਹਾ ਹੈ। ਇੱਕ ਗੁਰਮੁਖ ਵਾਸਤੇ ਪ੍ਰਤੱਖ ਗੁਰੂ ਬੈਠਾ ਉਪਦੇਸ਼ ਕਰ ਰਿਹਾ ਹੈ।  ਪ੍ਰਤੱਖ ਗੁਰੂ ਹੈ। ਪਰ ਮੂਰਖ ਵਾਸਤੇ ਇੱਕ ਪੁਸਤਕ ਇੱਕ ਕਿਤਾਬ ਹੈ।  ਗੁਰਮੁਖੋ ! ਗੁਰਮੁਖੋ ! ਸਾਡੀ ਭਾਵਨਾ ਮੇ ਕਮਜ਼ੋਰੀ ਹੈ ਅਸੀਂ ਆਪਣੀ ਭਾਵਨਾ ਤੇ ਦ੍ਰਿਸ਼ਟੀ ਨੂੰ ਪੱਕਾ ਕਰਨਾ ਹੈ। ਬਾਬਾ ਨੰਦ ਸਿੰਘ ਜੀ ਮਹਾਰਾਜ ਬਾਬਾ ਨੰਦ ਸਿੰਘ ਸਾਹਿਬ ਇਸ ਤਰ੍ਹਾਂ ਸਪੱਸ਼ਟ ਕਰਦੇ ਹੋਏ ਫੁਰਮਾਉਂਦੇ ਹਨ- ਸ੍ਰੀ ਗੁਰੂ ਗ੍ਰੰਥ ਸਾਹਿਬ... ਇਹ ਸਰੂਪ ਨਿਰੰਕਾਰ ਨੇ ਖੁਦ ਧਾਰਿਆ ਹੈ, ਆਪ ਧਾਰਿਆ ਹੈ। ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ- ਗੁਰ...

बाणी गुरु गुरु है बाणी

Image
पोथी परमेसर का थानु ॥ साधसंगि गावहि गुण गोबिंद पूरन ब्रहम गिआनु ॥ श्री गुरु ग्रंथ साहिब अंग 1226 इस अमृतबाणी के विषय में बाबा नंद सिंह साहब किस तरह स्पष्ट कर रहे हैं-  अमृतबाणी तो पहले से ही निरंकार थी ।   अमृतबाणी अब भी निरंकार है ।   श्री गुरु नानक देव जी ने अम्रित बाणी के द्वारा ही उपदेश किया।  वह ज्योति श्री गुरु अगंद देव जी में अवतरित हुई। उपदेश बाणी के द्वारा होता रहा।  तीसरी पातशाही श्री गुरु अमरदास जी गद्दी पर विराजित हुए, उपदेश उसी तरह जारी रहा।   इसी तरह श्री गुरु ग्रंथ साहिब जी गद्दी पर विराजमान हुए, उपदेश बाणी के द्वारा हो रहा है।   गुरुमुखों के लिए वही गुरु जी बैठे बाणी के द्वारा उपदेश कर रहे हैं।  मूर्ख व्यक्ति के लिए अंतर है, ज्ञानी के लिए बाणी प्रत्यक्ष गुरु है।  श्री गुरु ग्रंथ साहिब गद्दी पर विराजमान हैं, उपदेश बाणी के द्वारा हो रहा है।  गुरुमुखों के लिए कोई अंतर नहीं है ।   भिन्नता हमारी दृष्टि में है, हमें अपनी दृष्टि पक्की करनी है। बाबा नंद सिंह जी महाराज बाबा नंद सिंह साहिब इस तरह स्पष्ट करते हुए फरमाते है...