ਬਾਲ ਅਵਸਥਾ ਦੀਆਂ ਝਲਕੀਆਂ - 2

 


13 ਕੱਤਕ ਸੰਮਤ 1927 (ਨਵੰਬਰ 1872) ਵਾਲੇ ਦਿਨ ਅੰਮ੍ਰਿਤ ਵੇਲੇ ਕੋਈ ਸਵਾ ਇਕ ਵਜੇ ਇਕ ਸਮਸਤ ਇਲਾਹੀ ਜੋਤ ਦਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਜਗਰਾਉਂ ਦੇ ਇਕ ਛੋਟੇ ਜਿਹੇ ਪਿੰਡ ਸ਼ੇਰ ਪੁਰੇ ਵਿੱਚ ਪ੍ਰਕਾਸ਼ ਹੋਇਆ

ਇਸ ਨਵ ਜਨਮੇ ਬਾਲ (ਇਲਾਹੀ ਜੋਤ) ਦਾ ਚਿਹਰਾ ਅਸਾਧਾਰਨ ਚਮਕ ਅਤੇ ਰੂਹਾਨੀ ਪ੍ਰਕਾਸ਼ ਨਾਲ ਦਗ਼ ਦਗ਼ ਕਰ ਰਿਹਾ ਸੀ ਚਿਹਰੇ ਦੇ ਇਸ ਨੂਰ ਨਾਲ ਉਸ ਹਨੇਰੇ ਕਮਰੇ ਵਿੱਚ ਚਿੱਟਾ ਦੁੱਧ ਚਾਨਣ ਹੋ ਗਿਆ ਮੌਕੇ ਤੇ ਹਾਜ਼ਰ ਦੋਵੇਂ ਔਰਤਾਂ ਇਹ ਅਜੀਬ ਕੌਤਕ ਵੇਖ ਕੇ ਹੈਰਾਨ ਰਹਿ ਗਈਆਂ ਇਹ ਦੋਵੇਂ ਉਸ ਇਲਾਹੀ ਸੂਰਤ ਦੇ ਦਰਸ਼ਨ ਕਰਨ ਵਾਲੀਆਂ ਪਹਿਲੀਆਂ ਖੁਸ਼ਨਸੀਬ ਔਰਤਾਂ ਸਨ ਇਨ੍ਹਾਂ ਔਰਤਾਂ ਨੇ ਗੁਰੂ ਦੀ ਅਪਾਰ ਮਿਹਰ ਦੇ ਪਾਤਰ ਬਣੇ ਭਜਨੀਕ ਮਾਂ-ਬਾਪ ਨੂੰ ਰੱਜ ਰੱਜ ਵਧਾਈਆਂ ਦਿੰਦਿਆਂ ਜਨਮ ਸਮੇਂ ਹੋਏ ਇਲਾਹੀ ਪ੍ਰਕਾਸ਼ ਦੇ ਕੌਤਕ ਦੀਆਂ ਗੱਲਾਂ ਸੁਣਾਈਆਂ ਇਸ ਬਾਲ ਦੇ ਭਾਗਾਂ ਭਰੇ ਪਿਤਾ ਦਾ ਨਾ ਸਰਦਾਰ ਜੈ ਸਿੰਘ ਜੀ ਅਤੇ ਪੂਜਯ ਮਾਤਾ ਦਾ ਨਾ ਮਾਤਾ ਸਦਾ ਕੌਰ ਜੀ ਸੀ

ਇਸ ਪਵਿੱਤਰ ਬਾਲ ਦੇ ਸ਼ੁਭ ਜਨਮ ਨੂੰ ਇਲਾਹੀ -ਪ੍ਰਕਾਸ਼ ਨੇ ਚਾਨਣਾ ਕਰਕੇ “ਜੀਓ ਆਇਆਂ” ਕਿਹਾ ਸੀ ਉਸ ਵੇਲੇ ਇਹ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਇਹ ਦਿਨ ਮਨੁੱਖਤਾ ਅਤੇ ਰੂਹਾਨੀ ਤਵਾਰੀਖ ਵਿੱਚ ਇਕ ਮਹਾਨ ਸ਼ੁਭ ਦਿਹਾੜਾ ਸੀ ਅਤੇ ਉਹ ਘਰ, ਉਹ ਪਿੰਡ ਤੇ ਉਹ ਧਰਤੀ ਵੀ ਭਾਗਾਂ ਵਾਲੀ ਸੀ ਜਿੱਥੇ ਇਸ ਪਰਮ ਆਤਮਾ ਨੇ ਚਰਨ ਪਾਏ ਸਨ ਨਿਰੰਕਾਰ ਵਲੋਂ ਇਸ ਧਰਤੀ ਤੇ ਮਨੁੱਖੀ ਜਾਮੇ ਦੇ ਰੂਪ ਵਿੱਚ ਮਿਹਰਾਂ ਦਾ ਸਾਈਂ ਭੇਜਿਆ ਗਿਆ ਸੀ

ਇਹ ਉਹ ਸ਼ੁਭ ਦਿਹਾੜਾ ਸੀ ਜਿਸ ਦਿਨ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਹਾਨ ਦੂਤ ਅਤੇ ਫ਼ਕੀਰਾਂ ਦਾ ਬਾਦਸ਼ਾਹ ਧਰਤੀ ਤੇ ਉਤਰ ਆਇਆ ਸੀ ਜਿੱਥੇ ਵੀ ਆਪ ਗਏ, ਉੱਥੇ ਹੀ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੂਹਾਨੀਅਤ ਦਾ ਹੜ੍ਹ ਵਗਾ ਦਿੱਤਾ ਅਜ ਦੁਨੀਆਂ ਦੇ ਲੱਖਾਂ ਕਰੋੜਾਂ ਲੋਕ ਇਸ ਬਾਲ ਦੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਰੂਪ ਵਿੱਚ ਪੂਜਾ ਕਰਦੇ ਹਨ

ਇਕ ਵਾਰ ਦਾ ਵਾਕਿਆ ਹੈ ਕਿ ਇਕ ਦਿਨ ਅੱਧੀ ਰਾਤ ਨੂੰ ਘਰ ਵਾਲਿਆਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਬਾਲ ਘਰੋਂ ਗਾਇਬ ਹੈ ਉਸ ਸਮੇ ਬਾਲ ਦੀ (ਬਾਬਾ ਜੀ) ਉਮਰ ਪੰਜ ਵਰ੍ਹਿਆਂ ਤੋਂ ਵੀ ਘਟ ਸੀ ਆਂਢ-ਗੁਆਂਢ ਵਿੱਚ ਭਾਲ ਕਰਨ ਬਾਅਦ ਉਹ ਕੁਝ ਵਡੇ-ਵਡੇਰਿਆਂ ਨੂੰ ਨਾਲ ਲੈ ਕੇ ਪਿੰਡ ਤੋਂ ਬਾਹਰ ਬਾਲ ਦੀ ਭਾਲ ਕਰਨ ਚਲੇ ਗਏ ਇਹ ਬਾਲ ਅੱਧੀ ਰਾਤ 12 ਵਜੇ ਪਿੰਡ ਦੇ ਬਾਹਰ ਇਸ਼ਨਾਨ ਕਰਕੇ ਖੂਹ ਦੇ ਇਕ ਛੋਟੇ ਜਿਹੇ ਮੌਣ ਉਪਰ ਸਮਾਧੀ ਵਿੱਚ ਜੁੜਿਆ ਹੋਇਆ ਸੀ ਉਹ ਚੌਕੜਾ ਮਾਰ ਕੇ ਇਸ ਘੋਰ ਇਕਾਂਤ ਵਿੱਚ ਤਿੰਨ ਘੰਟਿਆਂ ਤੋਂ ਸਮਾਧੀ ਇਸਥਿਤ ਸੀ ਨੀਂਦ ਦੇ ਇਕ ਮਾਮੂਲੀ ਝੌਂਕੇ ਨਾਲ ਹੀ ਬਾਲ ਖੂਹ ਵਿੱਚ ਗਿਰ ਸਕਦਾ ਸੀ ਹੈਰਾਨੀ ਵਾਲੀ ਗੱਲ ਹੈ ਕਿ ਇਹੀ ਕਾਰਨ ਸੀ ਕਿ ਉਸ ਰੱਬੀ ਬਾਲ ਨੇ ਇਸ ਥਾਂ ਨੂੰ ਸਮਾਧੀ ਲੀਨ ਹੋਣ ਲਈ ਚੁਣਿਆ ਸੀ

ਇੰਜ ਲਗ ਰਿਹਾ ਸੀ ਜਿਵੇਂ ਧਰੂ ਭਗਤ ਆਪਣੇ ਉੱਚੇ ਰੂਹਾਨੀ ਤਖ਼ਤ ਤੋਂ ਉਤਰ ਕੇ ਫਿਰ ਬੰਦਗੀ ਤੇ ਘੋਰ ਤਪੱਸਿਆ ਕਰਨ ਲਈ ਇਕ ਛੋਟੇ ਬਾਲ ਦਾ ਰੂਪ ਧਾਰ ਕੇ ਆ ਗਿਆ ਹੋਵੇ ਫ਼ਰਕ ਕੇਵਲ ਇੰਨਾ ਹੀ ਹੈ ਕਿ ਹੁਣ ਉਸ ਨੇ ਸਾਰੀ ਉਮਰ ਬੰਦਗੀ ਵਿੱਚ ਲੰਘਾਉਣੀ ਸੀ ਬਜ਼ੁਰਗਾਂ ਨੇ ਉਸ ਨੂੰ ਡੂੰਘੀ ਸਮਾਧੀ ਅਤੇ ਪਰਮਾਤਮਾ ਨਾਲ ਸੁਰਤ ਜੋੜੀ ਬੈਠੇ ਹੋਏ ਵੇਖਿਆ ਉਹ ਮਲਕੜੇ ਜਿਹੇ ਉਸ ਦੇ ਕੋਲ ਗਏ ਅਤੇ ਡੂੰਘੇ ਖੂਹ ਵਿੱਚ ਅਚਾਨਕ ਗਿਰ ਜਾਣ ਤੋਂ ਬਚਾਉਂਣ ਲਈ ਬਾਲ ਨੂੰ ਉਥੋਂ ਚੁੱਕ ਲਿਆਏ ਜਦੋਂ ਉਸ ਰੱਬੀ ਬਾਲ ਨੂੰ ਇਹ ਪੁੱਛਿਆ ਗਿਆ ਕਿ ਉਸ ਨੇ ਬੰਦਗੀ ਕਰਨ ਲਈ ਇਸ ਖ਼ਤਰਨਾਕ ਥਾਂ ਨੂੰ ਕਿਉਂ ਚੁਣਿਆ ਸੀ, ਜਿਸ ਨਾਲ ਕਿ ਉਸ ਦੀ ਜਾਨ ਨੂੰ ਵੀ ਖ਼ਤਰਾ ਸੀ 

ਤਾਂ ਉਸ ਰੱਬੀ ਬਾਲ ਨੇ ਉੱਤਰ ਦਿੱਤਾ:-

ਜੇ ਗੁਰੂ ਨਾਨਕ ਸਾਹਿਬ ਦੀ ਪ੍ਰੇਮਾ-ਭਗਤੀ ਕਰਦਿਆਂ ਸਮਾਧੀ ਵਿੱਚ ਨੀਂਦ ਆ ਜਾਵੇ ਤਾਂ ਫਿਰ ਜੀਉਣ ਨਾਲੋਂ ਤਾਂ ਖੂਹ ਵਿੱਚ ਡਿੱਗ ਕੇ ਮਰ ਜਾਣਾ ਹੀ ਚੰਗਾ ਹੈ

ਇਸ ਪਵਿੱਤਰ ਬਾਲ ਦੇ ਹਿਰਦੇ ਵਿੱਚ ਰੱਬ ਦੀ ਬੰਦਗੀ ਕਰਨ ਦੀ ਅਥਾਹ ਲੋਚਾ ਅਤੇ ਸਦਾਕਤ ਸੀਇਹ ਛੋਟੀ ਉਮਰ ਵਿੱਚ ਰੂਹਾਨੀ-ਤੌਰ ਤੇ ਜਾਗ੍ਰਤ ਹੋਣ ਦੀ ਨਿਸ਼ਾਨੀ ਸੀ ਪੰਜਾਂ ਸਾਲਾਂ ਦੀ ਇਸ ਛੋਟੀ ਉਮਰ ਵਾਲੇ ਰੂਹਾਨੀ ਸ਼ੇਰ ਵਿੱਚ ਇੰਨਾ ਸਿਦਕ ਅਤੇ ਨਿਸ਼ਚਾ ਸੀ

ਇਹ ਸਚਮੁੱਚ ਹੈਰਾਨੀ ਵਾਲੀ ਗੱਲ ਹੈ ਕਿ ਇਕ ਪੰਜਾ ਵਰ੍ਹਿਆਂ ਦਾ ਬਾਲ, ਜਿਸ ਨੂੰ ਕਿਸੇ ਸਾਧੂ-ਸੰਤ ਜਾਂ ਕਿਸੇ ਹੋਰ ਪਾਸੋਂ ਕੋਈ ਅਧਿਆਤਮਕ ਸਿਖਿਆ ਜਾਂ ਦੀਖਿਆ ਵੀ ਨਹੀਂ ਮਿਲੀ ਸੀ, ਉਹ ਰੂਹਾਨੀ ਚੇਸ਼ਟਾ ਲਈ ਕਿਵੇਂ ਆਪਣਾ ਤਨ ਮਨ ਵਾਰ ਰਿਹਾ ਸੀਅਧਿਆਤਮਕ ਸਾਹਿਤ ਵਿੱਚ ਇਸ ਤਰ੍ਹਾਂ ਦੀ ਕੋਈ ਹੋਰ ਉਦਾਹਰਣ ਨਹੀਂ ਮਿਲਦੀਏਨੀ ਛੋਟੀ ਉਮਰ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਲਈ ਏਨੀ ਸ਼ਰਧਾ ਅਤੇ ਵਿਸ਼ਵਾਸ ਦਾ ਪੈਦਾ ਹੋਣਾਂ ਇਕ ਪਰਾ-ਮਨੁੱਖੀ ਕ੍ਰਿਸ਼ਮਾ ਹੈ ਕਈ ਸਾਧੂ ਸੰਤ ਆਪਣੀ ਸਾਰੀ ਜ਼ਿੰਦਗੀ ਵਿੱਚ ਵੀ ਪਰਮਾਤਮਾ ਵਿੱਚ ਇੰਨਾ ਡੂੰਘਾ ਵਿਸ਼ਵਾਸ ਪੈਦਾ ਨਹੀਂ ਕਰ ਸਕੇਸਾਫ਼ ਨਜ਼ਰ ਆਉਂਦਾ ਹੈ ਕਿ ਪ੍ਰੇਮਾ-ਭਗਤੀ ਹੀ ਇਸ ਪਵਿੱਤਰ ਬਾਲ ਦੇ ਰੂਪ ਵਿੱਚ ਪ੍ਰਗਟ ਹੋ ਗਈ ਸੀ

ਇੰਜ ਚੌਕੜਾ ਮਾਰ ਕੇ ਡੂੰਘੀ ਸਮਾਧੀ ਵਿੱਚ ਲੀਨ, ਅਜਿੱਤ ਨੂੰ ਜਿੱਤਣ ਦੇ ਨਿਸ਼ਚੇ ਨਾਲ ਉਨ੍ਹਾਂ ਨੇ ਨੀਂਦ ਅਤੇ ਮੌਤ, ਸੰਸਾਰੀ ਤ੍ਰਿਸ਼ਨਾਵਾਂ ਅਤੇ ਸੁੱਖ-ਆਰਾਮਾਂ ਤੇ ਫ਼ਤਹਿ ਹਾਸਲ ਕਰ ਲਈ ਸੀ ਹਸਣਾ, ਖੇਡਣਾ, ਸੌਣਾ, ਖਾਣਾ, ਦੁਨੀਆਂਦਾਰੀ ਬੰਧਨਾਂ ਅਤੇ ਲਾਲਚਾਂ ਤੋਂ ਆਪ ਬਿਲਕੁਲ ਬੇਖ਼ਬਰ ਸਨ ਉਹ ਕਦੇ ਕਿਸੇ ਨਾਲ ਗੱਲ ਨਹੀਂ ਕਰਦੇ ਸਨ ਆਪ ਸਦਾ ਹੀ ਪ੍ਰਭੂ-ਪ੍ਰੀਤਮ ਦੀ ਡੂੰਘੀ ਯਾਦ ਵਿੱਚ ਰੂਹਾਨੀ ਇਸ਼ਨਾਨ ਕਰਦੇ ਰਹਿੰਦੇ ਸਨਸੰਸਾਰੀ ਵਸਤਾਂ ਵਲੋਂ ਉਨ੍ਹਾਂ ਦਾ ਮਨ ਉੱਕਾ ਹੀ ਉਪਰਾਮ ਰਹਿੰਦਾ ਸੀ ਇਹੋ ਜਿਹੇ ਸਨ ਬਾਬਾ ਨੰਦ ਸਿੰਘ ਜੀ ਮਹਾਰਾਜ!!! ਜਿਨ੍ਹਾਂ ਵਰਗਾ ਕੋਈ ਹੋਰ ਨਹੀਂ ਹੋ ਸਕਦਾ ਇਲਾਹੀ-ਪ੍ਰੇਮ ਦਾ ਅਵਤਾਰ ਹੋਣ ਕਾਰਨ ਇਹ ਬਾਲ ਮੌਤ, ਨੀਂਦ ਅਤੇ ਹੋਰ ਸੁੱਖ ਸਹੂਲਤਾਂ ਦੀ ਪਰਵਾਹ ਕੀਤੇ ਬਿਨਾਂ ਪ੍ਰਭੂ ਪ੍ਰੇਮ ਦੇ ਸਾਗਰ ਵਿੱਚ ਤਾਰੀਆਂ ਲਾ ਰਿਹਾ ਸੀ ਇਸ ਘਟਨਾ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਚੌਕਸ ਰਹਿਣ ਲਗ ਪਿਆ ਪਰ ਜਦੋਂ ਵੀ ਉਹ ਰਾਤ ਨੂੰ ਉੱਠ ਕੇ ਇਸ ਬਾਲ ਨੂੰ ਵੇਖਦੇ ਤਾਂ ਉਹ ਉਸ ਨੂੰ ਆਪਣੇ ਰੂਹਾਨੀ ਰਹਿਬਰ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਵਾਂਗ ਮੰਜੇ ਉਪਰ ਡੂੰਘੀ ਸਮਾਧੀ ਲਾਈ ਬੈਠੇ ਹੀ ਵੇਖਦੇ ਸਨ

ਉਹ ਆਪਣੇ ਜੀਵਨ ਵਿੱਚ ਕਦੇ ਸੁੱਤੇ ਨਹੀਂ ਸਨ ਕਦੀ ਵੀ ਉਨ੍ਹਾਂ ਨੂੰ ਕਿਸੇ ਨੇ ਸੁੱਤਿਆਂ ਨਹੀਂ ਵੇਖਿਆ ਸੀਉਨ੍ਹਾਂ ਨੇ ਬਚਪਨ ਵਿੱਚ ਹੀ ਨੀਂਦ ਤੇ ਕਾਬੂ ਪਾ ਲਿਆ ਸੀ ਹਰ ਵਕਤ ਪਰਮਾਤਮਾ ਦੀ ਹਜ਼ੂਰੀ ਵਿੱਚ ਰਹਿਣ ਵਾਲੇ ਸੱਚੇ ਬ੍ਰਹਮ ਗਿਆਨੀ ਨੂੰ ਨੀਂਦ ਦੀ ਕੋਈ ਇੱਛਾ ਹੀ ਨਹੀਂ ਹੁੰਦੀ 

ਗੁਰੂ ਅਰਜਨ ਪਾਤਸ਼ਾਹ ਸੁਖਮਨੀ ਸਾਹਿਬ ਵਿੱਚ ਫੁਰਮਾਉਂਦੇ ਹਨ-

 ਬ੍ਰਹਮ ਗਿਆਨੀ ਸਦਾ ਸਦ ਜਾਗਤ

 ਬਾਬਾ ਨੰਦ ਸਿੰਘ ਜੀ ਮਹਾਰਾਜ ਜਨਮ - ਸਿੱਧ ਬ੍ਰਹਮ ਗਿਆਨੀ ਅਤੇ ਜਨਮ-ਸਿੱਧ ਮਹਾਂਪੁਰਖ ਸਨ ਬਾਬਾ ਨੰਦ ਸਿੰਘ ਜੀ ਮਹਾਰਾਜ ਸਦਾ ਰੂਹਾਨੀ ਵਿਸਮਾਦ ਵਿੱਚ ਰਹਿੰਦੇ ਸਨ ਉਹ ਚੜ੍ਹਦੀ ਕਲਾ ਵਿੱਚ ਤੇ ਉੱਚੇ ਰੂਹਾਨੀ ਪਦ ਦੇ ਆਸਣ ਤੇ ਬਿਰਾਜਮਾਨ ਰਹਿੰਦੇ ਸਨਸੰਸਾਰੀ ਲੋਕ ਇਸ ਦੁਨੀਆਂ ਵਿੱਚ ਆਪਣੀ ਨੀਂਦ ਤੇ ਭੁੱਖ ਦੀ ਪੂਰਤੀ ਕਰਨ ਵਿੱਚ ਅਮੋਲਕ ਜੀਵਨ ਬਤੀਤ ਕਰ ਦਿੰਦੇ ਹਨ

ਬਚਪਨ ਦੇ ਇਨ੍ਹਾਂ ਨਿਰਾਲੇ ਕੌਤਕਾਂ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਦੇ ਪੁਨਰ-ਜਨਮ ਦੀ ਇਲਾਹੀ ਸ਼ਾਨ ਝਲਕਾਂ ਮਾਰਦੀ ਹੈ ਇਸ ਵਿੱਚ ਕੋਈ ਦੂਜੀ ਗੱਲ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਸ਼ਾਨ ਦੀ ਪਹਿਲ-ਤਾਜ਼ਗੀ ਅਤੇ ਵੱਡ ਪਰਤਾਪ ਦਾ ਜਸ ਗਾਇਨ ਕਰਨ ਲਈ ਗੁਰੂ ਨਾਨਕ ਸਾਹਿਬ ਦੀ ਰੱਬੀ ਸ਼ਕਤੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਰੂਪ ਵਿੱਚ ਫਿਰ ਪ੍ਰਗਟ ਹੋ ਗਈ ਸੀ

ਉਸ ਸਮੇਂ ਇਸ ਪਵਿੱਤਰ ਬਾਲ ਦੀ ਰੂਹਾਨੀ ਵਡਿਆਈ ਗੁੱਝੇ ਰੂਪ ਵਿੱਚ ਵਿੱਚਰ ਰਹੀ ਸੀ ਇਹ ਘਟਨਾ ਉਸ ਰੂਹਾਨੀ ਤਪ ਤੇਜ਼ ਦੀ ਇਕ ਝਲਕ ਹੈ ਜਿਹੜੀ ਕਿ ਧੁਰ ਦਰਗਾਹੀ ਬਖਸ਼ਿਸ਼ ਨੇ ਉਨ੍ਹਾਂ ਦੇ ਬਰਕਤ ਭਰੇ ਜੀਵਨ ਦਾ ਅੰਗ ਬਣਾਈ ਸੀ ਜਨ ਪਰਉਪਕਾਰੀ ਆਏ ਦੇ ਮਹਾਂਵਾਕ ਅਨੁਸਾਰ ਉਨ੍ਹਾਂ ਦੇ ਜੀਵਣ ਦਾ “ਪਰਉਪਕਾਰੀ ਮਿਸ਼ਨ” ਬਾਲ ਅਵਸਥਾ ਤੋਂ ਹੀ ਜ਼ਾਹਰ ਹੋ ਰਿਹਾ ਸੀ

ਬਾਬਾ ਜੀ ਦੇ ਬਚਪਨ ਦੀ ਇਸ ਸਾਖੀ ਤੋਂ ਇਹ ਭਲੀ ਭਾਂਤ ਸਪਸ਼ਟ ਹੋ ਜਾਂਦਾ ਹੈ ਕਿ ਬਾਬਾ ਨੰਦ ਸਿੰਘ ਜੀ ਮਹਾਰਾਜ ਤਿਆਗ ਅਤੇ ਵੈਰਾਗ ਦੀ ਮਹਾਨ ਮੂਰਤ ਸਨ ਉਨ੍ਹਾ ਦੇ ਪਾਕ ਜੀਵਨ ਦੀਆਂ ਹੋਰ ਸਾਖੀਆਂ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਨੇ “ਤਿਆਗ” ਸਮੇਤ ਸਭ ਕੁਝ ਤਿਆਗ ਦਿੱਤਾ ਹੋਇਆ ਸੀ ਉਨ੍ਹਾਂ ਨੇ ਆਪਣੇ ਸਾਰੇ ਜੀਵਨ ਕਾਲ ਵਿੱਚ ਨਾ ਹੀ ਕਿਸੇ ਵਸਤੂ ਦਾ ਲਾਲਚ ਕੀਤਾ ਅਤੇ ਨਾ ਹੀ ਸੰਸਾਰਕ ਵਸਤੂਆਂ ਉਪਰ ਕੋਈ ਟੇਕ ਰੱਖੀ ਸੀ ਅਜਿਹਾ ਤਿਆਗ ਆਪਣੀ ਮਿਸਾਲ ਆਪ ਸੀ ਆਪ ਜਨਮ ਤੋਂ ਹੀ ਤਿਆਗੀ ਅਤੇ ਪ੍ਰਭੂ ਪ੍ਰੇਮ ਦੇ ਸਤਿਪੁਰਖ ਸਨ ਬਚਪਨ ਦੇ ਦਿਨਾਂ ਤੋਂ ਹੀ ਉਨ੍ਹਾਂ ਦੇ ਅੰਦਰ ਇੱਕੋ ਇੱਕ ਲੋਚਾ ਆਪਣੇ ਪਿਆਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਤੀਤੀ ਅਤੇ ਉਨ੍ਹਾਂ ਦੇ ਪ੍ਰਤੱਖ ਦਰਸ਼ਨ ਕਰਨ ਦੀ ਸੀ ਉਹ ਸੰਸਾਰਕ ਮੋਹ ਦਾ ਤਿਆਗ ਕਰਕੇ ਕੇਵਲ ਸ੍ਰੀ ਗੁਰੂ ਨਾਨਕ ਸਾਹਿਬ ਦੀ ਹੀ ਅਰਾਧਨਾ ਵਿੱਚ ਦਿਨ ਬਤੀਤ ਕਰਦੇ ਸਨ ਆਪ ਨੇ ਆਪਣੀ ਬਾਲ-ਅਵਸਥਾ ਤੋਂ ਹੀ ਪ੍ਰਭੂ ਗੁਰੂ ਨਾਨਕ ਸਾਹਿਬ ਪ੍ਰਤੀ ਅਥਾਹ ਪ੍ਰੇਮ ਦੀ ਪਵਿੱਤਰ ਭਾਵਨਾ ਵਿੱਚ ਸਭ ਕੁਝ ਕੁਰਬਾਨ ਕਰ ਦਿੱਤਾ ਸੀ


(ਜ਼ਬਾਨੀ ਭਾਈ ਰਤਨ ਸਿੰਘ ਜੀ ਕਲੇਰਾਂ, ਜੋ ਕਿ ਹਜ਼ੂਰ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਅਨਿਨ ਸ਼ਰਧਾਲੂ ਸਨ ਤੇ ਜੀਵਨ ਭਰ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਰਹੇ ਸਨ)

ਗੁਰੂ ਨਾਨਕ ਦਾਤਾ ਬਖਸ਼ ਲੈ ਬਾਬਾ ਨਾਨਕ ਬਖਸ਼ ਲੈ

(Smast Ilahi Jot Baba Nand Singh Ji Maharaj, Part 1)


For Video visit:-

www.SikhVideos.org



Comments

Popular Posts