ਬੈਂਡ ਨਾਲ ਸਲਾਮੀ
ਬਾਬਾ ਨਰਿੰਦਰ ਸਿੰਘ ਜੀ ਦੀ ਸਤਿਕਾਰ ਕਰਨ ਦੀ ਇਕ ਹੋਰ ਅਨੋਖੀ ਵਿਧੀ ਸੀ। ਹਰ ਸਾਲ ਅਗਸਤ ਮਹੀਨੇ ਵਿੱਚ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਸਾਲਾਨਾ ਸਮਾਗਮਾਂ ਦੇ ਸ਼ੁਭ ਮੌਕਿਆਂ ਤੇ ਸੰਗਤ ਜੁੜਦੀ ਹੈ। ਬਾਬਾ ਜੀ ਦੀ ਪਵਿੱਤਰ ਯਾਦ ਵਿੱਚ ਹਜ਼ਾਰਾਂ ਅਖੰਡ ਪਾਠ ਇਕੋ ਸਮੇਂ ਹੁੰਦੇ ਹਨ। ਲੱਖਾਂ ਸ਼ਰਧਾਲੂ ਨਾਨਕਸਰ ਵਿਖੇ ਆਉਂਦੇ ਹਨ। ਬਾਬਾ ਨਰਿੰਦਰ ਸਿੰਘ ਜੀ, ਚਾਨਣ ਦੇ ਮਹਾਨ ਮੁਨਾਰੇ ਬਾਬਾ ਨੰਦ ਸਿੰਘ ਜੀ ਮਹਾਰਾਜ ਨੂੰ ਸਲਾਮੀ ਦੇਣ ਲਈ ਪੀ.ਏ.ਪੀ., ਪਾਈਪਰਜ਼ ਅਤੇ ਬਰਾਸ ਬੈਂਡਜ ਦਾ ਪ੍ਰਬੰਧ ਕਰਦੇ ਸਨ।
ਇਹ ਬੈਂਡ ਘੰਟਿਆਂ ਬੱਧੀ ਭਗਤੀ ਸੰਗੀਤ ਦੀਆਂ ਧੁਨਾਂ ਵਜਾਉਂਦੇ ਸਨ। ਬਾਬਾ ਨਰਿੰਦਰ ਸਿੰਘ ਜੀ ਬਾਰਾਂਦਰੀ, ਸੱਚ ਖੰਡ, ਛੋਟਾ ਠਾਠ ਅਤੇ ਆਖਰ ਵਿੱਚ ਵੱਡੇ ਠਾਠ ਦੇ ਸਾਹਮਣੇ ਬੈਂਡ ਦੀ ਸਲਾਮੀ ਦਿੰਦੇ ਸਨ। ਹਜ਼ਾਰਾਂ ਸ਼ਰਧਾਲੂ ਆਸੇ ਪਾਸੇ ਖੜ੍ਹੇ ਹੁੰਦੇ ਸਨ। ਇਹ ਬਹੁਤ ਹੀ ਦਿਲ ਟੁੰਬਵਾਂ ਅਤੇ ਬਹਿਸ਼ਤੀ ਨਜ਼ਾਰਾ ਹੁੰਦਾ ਸੀ। ਇਹ ਬਾਬਾ ਜੀ ਨੂੰ ਸਾਂਝੀ ਸ਼ਰਧਾਂਜਲੀ, ਨਮਸਕਾਰ ਅਤੇ ਸਲਾਮੀ ਹੁੰਦੀ ਸੀ। ਬਾਬਾ ਜੀ ਨਾਲ ਉਹ ਸਿਧੇ ਅਤੇ ਆਹਮੋ ਸਾਹਮਣੇ ਹੋ ਕੇ ਬਚਨ ਅਤੇ ਅਰਦਾਸ ਕਰਦੇ ਸਨ। ਹਾਜ਼ਰ ਸੰਗਤ ਨੂੰ ਬਾਬਾ ਜੀ ਦੀ ਇਲਾਹੀ ਹਜ਼ੂਰੀ ਦਾ ਅਹਿਸਾਸ ਹੁੰਦਾ ਸੀ। ਬਾਬਾ ਨਰਿੰਦਰ ਸਿੰਘ ਜੀ ਦੇ ਬੋਲ ਅਤੇ ਡੂੰਘੇ ਪ੍ਰੇਮ ਦੇ ਪ੍ਰਭਾਵ ਨਾਲ ਹਰ ਇਕ ਦੇ ਦਿਲ ਵਿੱਚ ਬਿਰਹੋਂ ਦੀ ਅਗਨੀ ਬਲ ਉੱਠਦੀ ਸੀ ਤੇ ਬਾਬਾ ਜੀ ਦੀ ਪਵਿੱਤਰ ਯਾਦ ਵਿੱਚ ਸ਼ਰਧਾਲੂਆਂ ਦੀਆਂ ਅੱਖੀਆਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਵਗਣ ਲਗ ਪੈਂਦੇ ਸਨ।
ਮਹਾਨ ਚਾਨਣ ਮੁਨਾਰੇ ਤੇ ਅਣਗਿਣਤ ਖੰਡਾਂ ਦੇ ਮਾਲਕ ਨੂੰ ਸਲਾਮੀ ਬਹੁਤ ਸੁਚੱਜੇ ਢੰਗ ਨਾਲ ਦੇਣੀ ਬਣਦੀ ਹੈ। ਸਤਿਗੁਰੂ ਜੀ ਸੱਚੇ ਪਾਤਸ਼ਾਹ ਸਰਬਉੱਚਤਾ ਦੇ ਬੁਰਜ ਹਨ। ਉਨ੍ਹਾਂ ਦੇ ਪਵਿੱਤਰ ਚਰਨ-ਕਮਲਾਂ ਵਿੱਚ ਸਲਾਮੀ ਪੇਸ਼ ਕਰਨੀ ਬਹੁਤ ਹੀ ਤੁੱਛ ਸੇਵਾ ਹੈ।
ਉਨ੍ਹਾਂ ਨੂੰ ਆਪਣੇ ਪਿਆਰੇ ਮਾਲਕ, ਪ੍ਰਾਣ ਆਧਾਰ ਤੇ ਸਰਬਉੱਚ ਸੁਆਮੀ ਅੱਗੇ ਅਰਦਾਸ ਕਰਦੇ ਸੁਣਨ ਨਾਲ ਰੂਹ ਨੂੰ ਚੈਨ ਮਿਲਦਾ ਸੀ। ਇਹ ਪੁਕਾਰ ਉਨ੍ਹਾਂ ਦੀ ਪਵਿੱਤਰ ਆਤਮਾ ਦੀਆਂ ਡੂੰਘਿਆਈਆਂ ਵਿੱਚੋਂ ਨਿਕਲਦੀ ਸੀ | ਇਸ ਲਈ ਇਹ ਹਰੇਕ ਸ਼ਰਧਾਲੂ ਦੇ ਦਿਲ ਵਿੱਚ ਇਕ ਅਮੋਲਕ ਭਾਵਨਾ ਪੈਦਾ ਕਰਦੀ ਸੀ। ਸ਼ਰਧਾਲੂਆਂ ਦੇ ਮਨ ਨੂੰ ਸ਼ਾਂਤੀ ਮਿਲਦੀ ਸੀ। ਇਸ ਰੱਬੀ ਪੁਕਾਰ ਦੇ ਪਲਾਂ ਵਿੱਚ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਵਹਿਣ ਲੱਗ ਪੈਂਦੇ। ਇਹ ਆਪਣੇ ਸਭ ਤੋਂ ਪਿਆਰੇ ਪੁੱਤਰ ਦੀ ਸਲਾਮੀ ਅਤੇ ਉਸ ਦੇ ਸ਼ੁਧ ਪ੍ਰੇਮ ਨੂੰ ਸਵੀਕਾਰ ਕਰਨ ਦੀ ਮਾਲਕ ਦੇ ਪ੍ਰਤੱਖ ਹਾਜ਼ਰ ਹੋਣ ਦੀ ਨਿਸ਼ਾਨੀ ਸੀ। ਬਹੁਤ ਸਾਰੀਆਂ ਵਡਭਾਗੀ ਰੂਹਾਂ ਆਤਮਕ ਹਿਲੋਰਾ ਦੇਣ ਵਾਲੇ ਇਸ ਮਨੋਹਰ ਦ੍ਰਿਸ਼ ਨੂੰ ਵੇਖਦੀਆਂ ਸਨ। ਬਾਅਦ ਵਿੱਚ ਸ਼ਰਧਾਲੂ ਜਨ ਇਸ ਰੂਹਾਨੀ ਅਨੁਭਵ ਦੀਆਂ ਬੜੀ ਖੁਸ਼ੀ ਖੁਸ਼ੀ ਗੱਲਾਂ ਕਰਦੇ ਸਨ। ਉਨ੍ਹਾਂ ਸਭ ਨੂੰ ਇਕੋ ਜਿਹਾ ਅਨੁਭਵ ਹੁੰਦਾ ਸੀ। ਇਸ ਰੂਹਾਨੀ ਅਨੁਭਵ ਦੀ ਯਾਦ ਉਨ੍ਹਾਂ ਨੂੰ ਆਤਮ-ਰਸ ਦੇ ਦੇਸ਼ ਵਿੱਚ ਲੈ ਜਾਂਦੀ ਸੀ।
ਵੱਡੇ ਵੱਡੇ ਅਫ਼ਸਰ ਲੋਕ ਸਮਾਗਮਾਂ ਵਿੱਚ ਨੀਯਤ ਸਮੇਂ ਤੇ ਪਹੁੰਚਦੇ ਹਨ। ਉਨ੍ਹਾਂ ਦੇ ਪਹੁੰਚਣ ਤੇ ਬੈਂਡ ਦੀ ਸਲਾਮੀ ਦਿੱਤੀ ਜਾਂਦੀ ਹੈ ਪਰ ਇੱਥੇ ਪਿਤਾ ਜੀ ਆਪਣੇ ਮਾਲਕ ਸੁਆਮੀ ਬਾਬਾ ਜੀ ਨੂੰ ਨਿਮਰਤਾ ਅਤੇ ਤੀਬਰ ਜੋਦੜੀ, ਭਾਵਨਾ ਨਾਲ ਬੁਲਾਉਂਦੇ ਸਨ। ਸਾਰੇ ਦਿਲਾਂ ਵਿੱਚ ਬਿਰਹੋਂ ਦੀ ਅਗਨੀ ਮੱਚ ਜਾਂਦੀ ਸੀ। ਪਿਤਾ ਜੀ ਦੀ ਆਤਮਾ ਦੀ ਪੁਕਾਰ ਸੁਣ ਕੇ ਬਾਬਾ ਜੀ ਆਪਣੇ ਪਵਿੱਤਰ ਸਰੂਪ ਵਿੱਚ ਹਾਜ਼ਰ ਨਾਜ਼ਰ ਹੁੰਦੇ ਅਤੇ ਫਿਰ ਸਲਾਮੀ ਦੇਣ ਲਈ ਅਰਦਾਸ ਬੇਨਤੀ ਕੀਤੀ ਜਾਂਦੀ ਸੀ। ਸ਼ਰਧਾਲੂਆਂ ਨੂੰ ਬਾਬਾ ਜੀ ਦੇ ਪ੍ਰਤੱਖ ਹਾਜ਼ਰ ਹੋਣ ਦਾ ਅਨੁਭਵ ਹੁੰਦਾ ਸੀ। ਸੰਗਤਾਂ ਵਿੱਚੋਂ ਕਈ ਸ਼ਰਧਾਲੂ ਬਿਰਹੋਂ ਦੀ ਤੜਪ ਨਾਲ ਅੱਖਾਂ ਵਿੱਚੋਂ ਨੀਰ ਵਹਾਉਂਣ ਲਗ ਪੈਂਦੇ ਸਨ। ਜਿਨ੍ਹਾਂ ਦੇ ਭਾਗਾਂ ਵਿੱਚ ਇਹ ਸ਼ੁਭ ਘੜੀ ਵੇਖਣ ਦਾ ਮੌਕਾ ਮਿਲਦਾ ਸੀ, ਉਨ੍ਹਾਂ ਦੀਆਂ ਅੱਖਾਂ ਵਿੱਚੋਂ ਅਥਰੂ ਵਗਣ ਲਗ ਪੈਂਦੇ ਸਨ। ਸਾਰਾ ਮਾਹੌਲ ਅਤੇ ਸਾਰਾ ਅਸਥਾਨ ਬਾਬਾ ਜੀ ਦੀ ਇਲਾਹੀ ਹਜ਼ੂਰੀ ਨਾਲ ਥਰਥਰਾਉਂਣ ਲੱਗ ਪੈਂਦਾ ਸੀ। ਇਹ ਸਭ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਿਆਰ ਵਿੱਚ ਭਿੱਜੀਆਂ ਆਤਮਾਵਾਂ ਦੇ ਆਨੰਦਮਈ ਵਹਣ ਸਨ।
ਪ੍ਰੇਮ ਸਰੂਪ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨੇ ਬਾਬਾ ਨਰਿੰਦਰ ਸਿੰਘ ਜੀ ਉਪਰ ਬੇਅੰਤ ਮਿਹਰਾਂ ਕਰਨੀਆਂ।
ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥
For Video visit:-
www.SikhVideos.org
Comments
Post a Comment