ਭਾਈ ਮਤੀ ਦਾਸ ਜੀ ਦੀ ਸ਼ਹੀਦੀ
ਇੱਕ ਦਫਾ ਪੂਜਯ ਪਿਤਾ ਜੀ ਬਹੁਤ ਵੈਰਾਗ ਵਿੱਚ ਬੈਠੇ ਸਨ, ਸੰਗਤ ਵੀ ਕਾਫੀ ਬੈਠੀ ਸੀ, ਦਾਸ ਵੀ ਉੱਥੇ ਚਰਨਾਂ ਵਿੱਚ ਬੈਠਾ ਸੀ। ਇੰਨੇ ਵੈਰਾਗ ਵਿੱਚ ਆ ਗਏ ਕਿ ਸਾਰੇ ਹੀ ਬਹੁਤ ਹੈਰਾਨ ਹੋ ਰਹੇ ਸੀ। ਜਿਸ ਤਰ੍ਹਾਂ ਪਿਤਾ ਜੀ ਕੋਈ ਦ੍ਰਿਸ਼ ਦੇਖ ਰਹੇ ਸੀ। ਅਤੇ ਜਿਸ ਤਰ੍ਹਾਂ ਸਾਰੇ ਹੀ ਪਿਤਾ ਜੀ ਵੱਲ ਦੇਖ ਰਹੇ ਹਨ। ਵੈਰਾਗ ਵੱਧੀ ਜਾ ਰਿਹਾ ਹੈ।
ਫਿਰ ਆਪ ਹੀ ਦਸਿਆ- ਭਾਈ ਮਤੀ ਦਾਸ ਜੀ ਦੀ ਸ਼ਹਾਦਤ ਦੀ ਤਿਆਰੀ ਹੋ ਰਹੀ ਹੈ। ਉਹ ਦ੍ਰਿਸ਼ ਉਸ ਵੇਲੇ ਜੋ ਦੇਖ ਰਹੇ ਸਨ। ਸਾਧ ਸੰਗਤ ਜੀ, ਜੋ ਉਸ ਵੇਲੇ ਦੱਸ ਰਹੇ ਸਨ,ਮੈਂ' ਉਨ੍ਹਾਂ ਦੀ ਜੁਬਾਨੀ ਆਪ ਨਾਲ ਸਾਂਝਾ ਕਰਦਾ ਹਾਂ।
ਭਾਈ ਮਤੀਦਾਸ ਜੀ ਨੂੰ ਭਰੀ ਖਲਕਤ ਦੇ ਸਾਹਮਣੇ ਚਾਂਦਨੀ ਚੌਂਕ ਦੇ ਵਿੱਚ ਸ਼ਹਾਦਤ ਵਾਸਤੇ ਤਿਆਰ ਕੀਤਾ ਜਾ ਰਿਹਾ ਹੈ। ਇੱਕ ਚੌਕਟ, ਸ਼ਿਕੰਜਾ ਜਿਹਦੇ ਵਿੱਚ ਉਨ੍ਹਾਂ ਨੂੰ ਜਕੜ ਦੇਣਾ ਹੈ, ਉਹ ਖੜ੍ਹਾ ਹੈ।
ਪੁੱਛਿਆ ਗਿਆ- ਤੁਹਾਡੀ ਕੋਈ ਆਖਰੀ ਖਵਾਇਸ਼ ਹੈ?
ਭਾਈ ਮਤੀਦਾਸ ਜੀ ਉਸ ਵੇਲੇ ਕੀ ਕਹਿੰਦੇ ਹਨ? ਇੱਕ ਸਿੱਖ ਦੀ ਇੱਕ ਗੁਰਮੁਖ ਦੀ ਪਹਿਲੀ ਤੇ ਆਖ਼ਰੀ ਖਵਾਇਸ਼ ਹੈ ਕੀ? ਗੁਰੂ ਵੱਲ ਮੁੱਖ ਹੋਵੇ।
ਭਾਈ ਮਤੀਦਾਸ ਜੀ ਜਵਾਬ ਦਿੰਦੇ ਹਨ-
ਮੁੱਖ ਗੁਰੂ ਵੱਲ ਕਰ ਦਿੱਤਾ ਗਿਆ, ਸ਼ਿਕੰਜੇ ਦੇ ਵਿੱਚ ਜਕੜ ਦਿੱਤਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀਦਾਸ ਜੀ ਵੱਲ ਵੇਖ ਰਹੇ ਹਨ।
ਪਿਤਾ ਜੀ ਕਹਿਣ ਲੱਗੇ- ਉਸ ਵੇਲੇ ਭਾਈ ਮਤੀਦਾਸ ਜੀ ਨੇ ਕਾਜ਼ੀ ਵੱਲ ਦੇਖਿਆ। ਦਿਲੋਂ ਉਸ ਦਾ ਸ਼ੁਕਰਾਨਾ ਕਰ ਰਹੇ ਹਨ। ਉਸ ਨੂੰ ਕਹਿ ਰਹੇ ਹਨ ਕਿ ਮੈਂ' ਤੇਰਾ ਬੜਾ ਧੰਨਵਾਦੀ ਹਾਂ, ਬੜਾ ਰਿਣੀ ਹਾਂ। ਤੂੰ ਅੱਜ ਮੈਨੂੰ ਮੇਰੇ ਸਤਿਗੁਰੂ ਦੇ ਚਰਨਾਂ ਵਿੱਚ ਇਹ ਸ਼ਹਾਦਤ ਦਾ ਮੌਕਾ ਦਿੱਤਾ ਹੈ। ਫਿਰ ਜਲਾਦਾਂ ਵੱਲ ਦੇਖਿਆ ਉਹੀਂ ਧੰਨਵਾਦ ਦੋਹਰਾਇਆ। ਫਿਰ ਆਰੇ ਨੂੰ ਚੁੰਮਿਆ।
ਪਿਤਾ ਜੀ ਮਤਲਬ ਸਮਝਾ ਰਹੇ ਹਨ ਕਿ-
ਗੁਰੂ ਵੱਲ ਮੁੱਖ ਹੋਵੇ ਤਾਂ ਉਸ ਦਾ ਕੀ ਮਤਲਬ ਹੈ?
ਕਹਿਣ ਲੱਗੇ ਕਿ-
- ਜਦੋਂ ਗੁਰੂ ਵੱਲ ਮੁੱਖ ਹੋਵੇ ਤਾਂ ਸੰਸਾਰ ਵੱਲ ਪਿੱਠ ਹੋਵੇਗੀ।
- ਜੇ ਗੁਰੂ ਵੱਲ ਮੁੱਖ ਹੈ ਗੁਰਮੁਖ ਦਾ, ਤਾਂ ਸੰਸਾਰ ਤਾਂ ਪਿੱਠ ਤੋਂ ਬਹੁਤ ਪਿੱਛੇ ਰਹਿ ਗਿਆ।
- ਜੇ ਕਰਤਾਰ ਵੱਲ ਮੁੱਖ ਹੈ ਤਾਂ ਸੰਸਾਰ ਬਹੁਤ ਪਿੱਛੇ ਰਹਿ ਗਿਆ। (ਗੁਰੂ ਸ਼ਬਦ ਦਾ ਮਤਲਬ ਹੈ ਜਿਹੜਾ ਅੰਧਕਾਰ ਵਿੱਚ ਪ੍ਰਕਾਸ਼ ਕਰਦਾ ਹੈ) ਜਿਸ ਗੁਰਮੁਖ ਦਾ ਮੁੱਖ ਹੀ ਉਸ ਪ੍ਰਕਾਸ਼ (ਗੁਰੂ) ਵੱਲ ਹੈ ਤਾਂ ਸਾਧ ਸੰਗਤ ਜੀ ਅੰਧਕਾਰ ਬਹੁਤ ਪਿੱਛੇ ਰਹਿ ਜਾਂਦਾ ਹੈ।
- ਜੇ ਮੁੱਖ ਹੀ ਤੂੰ ਵੱਲ ਹੈ, ਆਪਣੇ ਪਿਆਰੇ ਵੱਲ ਹੈ ਤਾਂ 'ਮੈਂ'' ਹੈ ਹੀ ਨਹੀਂ। ਮੈਂ' ਤਾਂ ਉਸ ਦੇ ਚਰਨਾਂ ਵਿੱਚ ਕੈਦ ਹੋ ਗਈ, 'ਮੈਂ'' ਖਤਮ ਹੋ ਗਈ ਹੈ, ਉਸ ਪ੍ਰੇਮ ਵਿੱਚ ਵਹਿ ਚੁੱਕੀ ਹੈ ਤਾਂ 'ਮੈਂ'' ਕਿੱਥੇ, ਜਦੋਂ ਮੁੱਖ ਹੀ ਤੂੰ ਵੱਲ ਹੈ।
ਤਾਂ ਫਿਰ ਪਿਤਾ ਜੀ ਕਹਿਣ ਲੱਗੇ ਕਿ-
ਅਸੀਂ ਕੀ ਦੇਖ ਰਹੇ ਹਾਂ ਉਸ ਅਕਾਲ ਮੂਰਤ ਨਿਰੰਕਾਰ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਵੱਲ ਮੁੱਖ ਹੈ, ਜਦੋਂ ਮੁੱਖ ਹੀ ਅਕਾਲ ਵੱਲ ਹੈ ਤਾਂ ਦੇਖ ਰਹੇ ਹਾਂ, ਕਾਲ ਹੱਥ ਜੋੜ ਕੇ ਭਾਈ ਮਤੀਦਾਸ ਜੀ ਦੇ ਪਿੱਛੇ ਖੜ੍ਹਾ ਹੋਇਆ ਹੈ। ਫਿਰ ਕਿਹੜਾ ਕਾਲ ਜਿਸ ਵਕਤ ਗੁਰਮੁਖ, ਗੁਰੂ ਦੇ ਚਰਨਾਂ ਵਿੱਚ ਲੀਨ ਹੀ ਹੋ ਚੁੱਕਿਆ ਹੈ।
- ਸਤਿਗੁਰੂ, ਆਨੰਦ ਰੂਪ ਹੈ। ਉਹ ਸੱਤ, ਚਿੱਤ, ਆਨੰਦ ਹੈ। ਜਿਸ ਵਕਤ ਆਨੰਦ ਵੱਲ ਮੁੱਖ ਹੈ ਤੇ ਦੁੱਖ ਕਿੱਥੇ।
- ਜਦੋਂ ਆਨੰਦ ਸਰੂਪ ਗੁਰੂ ਰੂਪ ਵੱਲ ਹੀ ਮੁੱਖ ਹੈ, ਜਦੋਂ ਆਨੰਦ ਵਿੱਚ ਹੀ ਸਿੱਖ ਸਮਾਇਆ ਹੈ ਤਾਂ ਉਸ ਵੇਲੇ ਦੁੱਖ ਕਿਹੜਾ ਰਹਿ ਸਕਦਾ ਹੈ।
ਭਾਈ ਮਤੀਦਾਸ ਜੀ ਦੇ ਦਿਲ ਵਿੱਚ ਇੱਕ ਤੜਪ ਉੱਠੀ ਹੈ। ਹਜ਼ੂਰੀਏ ਸਨ, ਸਾਹਿਬ ਦਾ ਇਸ਼ਨਾਨ ਕਰਵਾਉਂਦੇ ਸਨ। ਸਾਹਿਬ ਦਾ ਚਰਨ ਅੰਮ੍ਰਿਤ ਪੀਣ ਦਾ ਮੌਕਾ ਮਿਲਿਆ। ਸਾਹਿਬ ਦੇ ਚਰਨ ਕਮਲਾਂ ਨੂੰ ਹੰਝੂਆਂ ਨਾਲ ਵੀ ਵੈਰਾਗ ਵਿੱਚ ਇਸ਼ਨਾਨ ਕਰਵਾਇਆ ਹੈ। ਉਹੀ ਹੰਝੂ ਚਰਨਾਂ ਦੇ ਉੱਤੇ ਚੱਟੇ। ਅੱਜ ਦਿਲੋਂ ਇੱਕ ਤੜਪ ਕੀ ਉੱਠੀ ਹੈ। ਇੱਕ ਫਰਿਆਦ (ਪੁਕਾਰ) ਉੱਠੀ ਹੈ ਕਿ-
ਹੇ ਸੱਚੇ ਪਾਤਸ਼ਾਹ! ਹੇ ਮੇਰੇ ਪ੍ਰੀਤਮ, ਬਾਬੁਲ ਤੂੰ ਤਾਂ ਵੱਸਿਆ ਪਿਆ ਹੈ ਮੇਰੇ ਪ੍ਰਾਣਾ ਦੇ ਵਿੱਚ, ਸਚੇ ਪਾਤਸ਼ਾਹ ਸਾਰੀ ਜ਼ਿੰਦਗੀ ਗਰੀਬ ਨਿਵਾਜ਼ ਤੇਰੇ ਚਰਨਾਂ ਨਾਲ ਨਿਭੀ ਹੈ, ਪ੍ਰੇਮ ਕੀਤਾ ਹੈ। ਗਰੀਬ ਨਿਵਾਜ਼, ਇਨ੍ਹਾਂ ਰਗਾਂ ਦੇ ਵਿਚ ਖੂਨ ਤੇਰੀ ਮਿਹਰ ਨਾਲ ਹੀ ਵਗਦਾ ਰਿਹਾ ਹੈ। ਸੱਚੇ ਪਾਤਸ਼ਾਹ ਬਖਸ਼ਿਸ਼ ਕਰੋ ਕਿ ਇਹ ਸ਼ਹੀਦੀ ਖੂਨ ਜਾਇਆ ਨਾ ਚਲਾ ਜਾਵੇ, ਇਹ ਉਸੇ ਤਰ੍ਹਾਂ ਨਾ ਵਹਿ ਜਾਵੇ, ਗਰੀਬ ਨਿਵਾਜ਼ ਤੇਰੇ ਚਰਨ-ਕਮਲਾਂ ਦਾ ਇਸ਼ਨਾਨ ਕਰਵਾ ਦੇਵੇ।
ਇੰਨੀ ਦੇਰ ਨੂੰ ਸੀਸ ਦੇ ਉੱਤੇ, ਆਰਾ ਚੱਲਿਆ ਹੈ। ਇਕ ਖੂਨ ਦਾ ਫੁਹਾਰਾ ਫੁੱਟਿਆ ਹੈ। ਜਦੋਂ ਫੁੱਟਿਆ ਤੇ ਉਹ ਫੁਹਾਰਾ ਸਿੱਧਾ ਜਾ ਕੇ ਗੁਰੂ ਤੇਗ਼ ਬਹਾਦੁਰ ਸਾਹਿਬ ਦੇ ਚਰਨ ਕਮਲਾਂ ਤੇ ਡੁਲ੍ਹ ਪਿਆ। ਸ਼ਹੀਦੀ ਖੂਨ ਨਾਲ ਚਰਨ ਕਮਲਾਂ ਦਾ ਇਸ਼ਨਾਨ ਹੋ ਰਿਹਾ ਹੈ। ਅਤੇ ਭਾਈ ਮਤੀਦਾਸ ਜੀ ਜਿਨ੍ਹਾਂ ਦੇ ਸੀਸ ਦੇ ਵਿੱਚ ਆਰਾ ਹੈ, ਨੇਤ੍ਰ ਖੁੱਲ੍ਹੇ ਹਨ ਇਸ ਮਿਹਰ ਨੂੰ ਆਪਣੇ ਪਾਵਨ ਨੇਤ੍ਰਾਂ ਨਾਲ ਵੇਖ ਰਹੇ ਹਨ। ਜਿਸ ਤਰ੍ਹਾਂ ਪਿਤਾ ਜੀ ਬਿਆਨ ਕਰ ਰਹੇ ਹਨ। ਸਾਹਿਬ ਨੇ ਆਪਣੇ ਉਸ ਪਿਆਰੇ ਸਿੱਖ, ਉਸ ਗੁਰਮੁਖ ਦੇ ਉਸ ਸ਼ਹੀਦੀ ਖੂਨ ਨੂੰ ਆਪਣਾ ਸੱਜਾ ਹੱਥ ਥੱਲੇ ਕਰਕੇ ਉਂਗਲੀ ਨਾਲ ਲਗਾਇਆ ਹੈ ਅਤੇ ਫਿਰ ਆਪਣੇ ਮਸਤਕ ਤੇ ਲਗਾ ਦਿੱਤਾ ਹੈ। ਭਾਈ ਮਤੀਦਾਸ ਜੀ ਦੇਖ ਰਹੇ ਹਨ।
ਸਾਧ ਸੰਗਤ ਜੀ ਉਸ ਵੇਲੇ ਭਾਈ ਮਤੀਦਾਸ ਜੀ ਦੇ ਦਿਲ ਦੀ ਅਵਸਥਾ ਕੀ ਹੈ ?
ਪਿਤਾ ਜੀ ਕਹਿਣ ਲੱਗੇ- ਅਸੀਂ ਦੇਖ ਰਹੇ ਹਾਂ ਕਿ ਭਾਈ ਮਤੀਦਾਸ ਜਿਹੜਾ ਹਮੇਸ਼ਾ...
ਗੁਰੁ ਮੇਰੇ ਪ੍ਰਾਣ ਸਤਿਗੁਰੁ ਮੇਰੀ ਰਾਸਿ॥
...ਅੱਜ ਸਾਹਿਬ ਨੇ ਉਸ ਨੂੰ ਆਪਣੀ ਤ੍ਰਿਕੁਟੀ ਤੇ ਬਿਠਾਇਆ ਹੈ।
ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ॥
ਗੁਰੁ ਮੇਰੇ ਪ੍ਰਾਣ ਸਤਿਗੁਰੁ ਮੇਰੀ ਰਾਸਿ॥
For Video visit:-
www.SikhVideos.org
Comments
Post a Comment