Posts

Showing posts from 2010

ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਬਚਨ

ਗੁਰੂ ਘਰ ਆਕੇ ਕੁਝ ਪਰਾਪਤ ਕਰਨਾ ਹੈ ਤਾ ਤਿੰਨ ਗੁਣ ਬਹੁਤ ਜਰੂਰੀ ਹਨ -  1. ਕਾਹਲਾ ਨਾ ਪਵੇ  2. ਹੰਕਾਰ ਨਾ ਕਰੇ  3. ਦਰ ਨਾ ਛੱਡੇ ਬਾਬਾ ਨੰਦ ਸਿੰਘ ਜੀ ਮਹਾਰਾਜ

ਗੁਰੂ ਨਾਨਕ ਨੂੰ ਕਿਥੇ ਲੱਭੀਏ?

Image
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੇ ਪਾਸਿ॥ ਸਾਧ ਸੰਗਤ ਜੀ, ਇਕ ਦਫਾ ਬਾਬਾ ਨੰਦ ਸਿੰਘ ਸਾਹਿਬ ਨੇ ਇਕ ਸਾਖੀ ਸੁਣਾਈ-  ਕਹਿਣ ਲੱਗੇ- ਇਕ ਦਫਾ ਬਾਬਾ ਸ੍ਰੀ ਚੰਦ ਜੀ ਮਹਾਰਾਜ ਅੰਮ੍ਰਿਤਸਰ ਤਸ਼ਰੀਫ ਲਿਆਏ ।   ਗੁਰੂ ਰਾਮ ਦਾਸ ਜੀ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਬਹੁਤ ਸਤਿਕਾਰ ਕੀਤਾ | ਉਹਨਾਂ ਦੇ ਚਰਨਾਂ ਵਿਚ ਬਹੁਤ ਹੀ ਸਤਿਕਾਰ ਵਿਚ ਬੈਠੇ, ਬਹੁਤ ਹੀ ਸਤਿਕਾਰ ਕੀਤਾ, ਇਥੋਂ ਤਕ ਕਿ ਆਪਣੇ ਦਾੜ੍ਹੇ ਦੇ ਨਾਲ ਉਨ੍ਹਾਂ ਦੇ ਚਰਨ ਵੀ ਝਾੜੇ, ਸਾਫ਼ ਕੀਤੇ ।   ਉਸ ਵੇਲੇ ਜਦੋਂ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਰਾਮ ਦਾਸ ਜੀ ਦੀ ਇਹ ਨਿਮਰਤਾ ਤੇ ਗਰੀਬੀ ਦੇਖੀ ਤਾਂ ਉਸ ਵੇਲੇ ਬਚਨ ਕੀ ਸੁਣਾਇਆ ਜੋ ਗੁਰੂ ਰਾਮ ਦਾਸ ਜੀ ਨਾਲ ਬਚਨ ਕੀਤਾ । ਕਹਿਣ ਲਗੇ ਕਿ -  ਇਕ ਦਫਾ ਅਸੀਂ ਆਪਣੇ ਨਿਰੰਕਾਰ ਪਿਤਾ ਨੂੰ ਪੁੱਛਿਆ, ਆਖਰੀ ਵਕਤ ਸੀ, ਕਿ ਸੱਚੇ ਪਾਤਸ਼ਾਹ ਤੁਹਾਨੂੰ ਲੱਭਣਾ ਹੋਵੇ ਤਾਂ ਕਿਥੇ ਲਭੀਏ?  ਤਾਂ ਅਗੋ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਕਿ ਨਿਰੰਕਾਰ ਪਿਤਾ ਨੇ, ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਦਿਤਾ । ਕਹਿਣ ਲਗੇ - ਸ੍ਰੀ ਚੰਦ ਜੇ ਸਾਨੂੰ ਲੱਭਣਾ ਹੋਵੇ ਤਾਂ ਇਸ ਲੁਕਾਈ ਦੇ ਪੈਰਾਂ ਦੀ ਖਾਕ ਵਿਚ ਲਭ ਲਈ । ਸਾਧ ਸੰਗਤ ਜੀ ਫੇਰ ਬਾਬਾ ਸ੍ਰੀ ਚੰਦ ਜੀ, ਗੁਰੂ ਰਾਮ ਦਾਸ ਜੀ ਵਲ ਤਕ ਰਹੇ ਹਨ ।   ਫਿਰ ਫੁਰਮਾਇਆ- ਤੁਹਾਡੇ ਵਿਚ ਉਹੀ ਸਾਡੇ ਨਿਰੰਕਾਰ ਪਿਤਾ ਦੀ ਨਿਮਰਤਾ ਤੇ ਗਰੀਬੀ ਹੈ ।  ਫੇਰ ਹੱਥ ਜੋੜ ਕੇ ਤਿੰਨ ਵਾਰੀ ਕਿਹਾ-  ਧੰਨ ਗੁਰੂ ...

ਗ੍ਰਿਹਸਥ ਮਾਰਗ - ਸਨਿਆਸੀ ਕੌਣ ਹੈ?

Image
ਇਹ ਸਾਖੀ ਸਮੱਸਤ ਇਲਾਹੀ ਜੋਤ ਬਾਬਾ ਨੰਦ ਸਿੰਘ ਜੀ ਮਹਾਰਾਜ ਭਾਗ-3 ਵਿਚੋਂ ਲਈ ਗਈ ਹੈ|   ਬਾਬਾ ਨੰਦ ਸਿੰਘ ਜੀ ਮਹਾਰਾਜ ਭਾਵੇਂ ਆਪ ਸਾਰੀ ਉਮਰ ਜਤੀ ਸਤੀ ਰਹੇ ਪ੍ਰੰਤੂ ਦੂਸਰਿਆਂ ਨੂੰ ਹਮੇਸ਼ਾ ਗ੍ਰਹਿਸਥ ਜੀਵਨ ਵਿਚ ਰਹਿਣ ਦਾ ਉਪਦੇਸ਼ ਦਿਤਾ | ਸੰਸਾਰ ਦੇ ਸਾਰੇ ਮਹਾਨ ਤਿਆਗੀਆਂ ਵਿਚ ਭਾਵੇਂ ਉਹ ਸ਼ਹਿਨਸ਼ਾਹ ਰਹੇ, ਉਹਨਾਂ ਨੇ ਹਮੇਸ਼ਾ ਦੂਸਰਿਆਂ ਨੂੰ ਸਚਾਈ, ਪਵਿੱਤਰਤਾ ਅਤੇ ਇਮਾਨਦਾਰੀ ਦੇ ਉਚ ਸਿਧਾਂਤਾਂ ਦਾ ਅਨੁਕਰਣ ਕਰਦੇ ਹੋਏ ਆਪਣੇ ਕੰਮਾਂ ਕਾਰਾਂ ਵਿਚ ਰਹਿਣ ਅਤੇ ਆਪਣੀ ਰੋਜ਼ੀ ਰੋਟੀ ਕਮਾਉਣ ਦਾ ਉਪਦੇਸ਼ ਦਿੱਤਾ |  ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਵਾਰ ਇਕ ਸਾਖੀ ਸਣਾਈ:-  ਦਸਮੇਸ਼ ਪਿਤਾ ਜੀ ਦਾ ਦਰਬਾਰ ਸਜਿਆ ਹੋਇਆ ਹੈ | ਕੁਝ ਬਾਣ-ਪ੍ਰਸਤਾਂ ਦੀ ਟੋਲੀ ਉੱਥੇ ਪਹੁੰਚੀ, ਬੜੇ ਸਤਿਕਾਰ ਨਾਲ ਉਹਨਾਂ ਨੂੰ ਬਿਠਾਇਆ ਗਿਆ |  ਦੀਵਾਨ ਦੇ ਬਾਅਦ ਉਹਨਾਂ ਨੇ ਕਲਗੀਧਰ ਪਾਤਸ਼ਾਹ ਨੂੰ ਇਕ ਪ੍ਰਸ਼ਨ ਕੀਤਾ -   ਕੀ ਗ੍ਰਹਿਸਥ ਆਸ਼ਰਮ ਵਿਚ ਵੀ ਮੁਕਤੀ ਮਿਲ ਸਕਦੀ ਹੈ?    ਅਗੋਂ ਸੱਚੇ ਪਾਤਸ਼ਾਹ ਨੇ ਫੁਰਮਾਇਆ ਕਿ - ਤੁਸੀਂ ਹੁਣ ਸਾਰੇ ਗ੍ਰਹਿਸਥ ਆਸ਼ਰਮ ਤਿਆਗ ਕੇ ਬਾਣ ਪ੍ਰਸਤ ਆਸ਼ਰਮ ਵਿਚ ਹੋ, ਤੁਸੀਂ ਹੁਣ ਕੀ-ਕੀ ਵਸਤੂਆਂ ਤਿਆਗ ਕੇ ਆਏ ਹੋ ?    ਅਗੋਂ ਆਪ ਹੀ ਸੋਝੀ ਪਾਉਂਦੇ ਹੋਏ ਫੁਰਮਾਇਆ : - ਕੀ ਤੁਸੀਂ ਆਪਣੇ ਤਨ (ਸਰੀਰ) ਦੇ ਸਾਰੇ ਸੁਖ ਤਿਆਗ ਦਿੱਤੇ? ਤਾਂ ਉਹਨਾਂ ਉੱਤਰ ਦਿਤਾ "ਜੀ ਮਹਾਰਾਜ |" -ਆਪਣਾ ਧਨ ਵੀ ਤਿਆਗ ਦਿੱਤਾ ?  ...

ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਨਿਮਰਤਾ

Image
ਇਕ ਵਾਰ ਦੀ ਗੱਲ ਹੈ ਕਿ -                ਇਕ ਗਰੀਬ ਕਾਰੀਗਰ ਸਿੰਘ ਨੇ ਲੋਹੇ ਦਾ ਇਕ ਗੜਵਾ ਬਣਾਇਆ ਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾ ਵਿਚ ਪੇਸ਼ ਕਰਨ ਵਾਸਤੇ ਠਾਠ ਤੇ ਪਹੁੰਚਿਆ | ਸੰਗਤ ਵਿਚ ਬੈਠਾ ਗੁਰੂ ਨਾਨਕ ਪਾਤਸ਼ਾਹ ਦੀ ਇਲਾਹੀ ਸ਼ਾਨ ਦਾ ਆਨੰਦ ਮਾਣ ਰਿਹਾ ਹੈ ਤੇ ਉਸ ਇਲਾਹੀ ਸ਼ਾਨ ਵਿਚ ਇਹ ਹੌਂਸਲਾ ਹੀ ਨਹੀਂ ਪਿਆ ਕਿ ਇਸ ਤਰ੍ਹਾਂ ਦੀ ਤੁਛ ਜਿਹੀ ਭੇਟ ਨੂੰ ਬਾਬਾ ਜੀ ਦੇ ਸਾਹਮਣੇ ਪੇਸ਼ ਕਰਾਂ | ਇਹਨਾਂ ਸੋਚਾਂ ਵਿਚ ਹੀ ਡਰਦਾ ਰਿਹਾ ਅਤੇ ਸੰਕੋਚ ਕਰ ਗਿਆ |                   ਸਵੇਰ ਦੇ ਦੀਵਾਨ ਦੇ ਬਾਅਦ ਜਦੋਂ ਅੰਤਰਜਾਮੀ ਬਾਬਾ ਜੀ ਉਠੇ ਤਾਂ ਸੰਗਤ ਦੇ ਕੋਲੋਂ ਲੰਘਦੇ ਉਸਦੇ ਕੋਲ ਜਾ ਖਲੋਏ ਤੇ ਫੁਰਮਾਇਆ ਕਿ - ਇਹ ਗੜਵਾ ਬਹੁਤ ਸੋਹਣਾ ਹੈ, ਕਿੱਥੋਂ ਬਣਵਾਇਆ ਹੈ ?  ਅਗੋਂ ਉੱਤਰ ਦਿੰਦੇ ਹੋਏ ਗਰੀਬ ਕਾਰੀਗਰ ਸਿੰਘ ਨੇ ਕਿਹਾ ਕਿ - ਜੀ ਮੈਂ ਆਪ ਹੀ ਬਣਾਇਆ ਹੈ |   ਬਾਬਾ ਜੀ ਅਗੋਂ ਬੋਲੇ- ਯਾਰ ਇਕ ਸਾਨੂੰ ਵੀ ਐਸਾ ਬਣਾ ਦੇ | ਕਾਰੀਗਰ ਸਿੰਘ ਬਾਬਾ ਜੀ ਦੇ ਚਰਨਾ ਤੇ ਢਹਿ ਕੋ ਰੋਣ ਲਗ ਪਿਆ ਤੇ ਕਿਹਾ ਕਿ - ਗਰੀਬ ਨਿਵਾਜ ਪਾਤਸ਼ਾਹ ਮੈਂ ਇਹ ਗੜਵਾ ਤੁਹਾਡੀ ਸੇਵਾ ਵਾਸਤੇ ਹੀ ਬਣਾ ਕੇ ਲਿਆਇਆ ਸੀ|   ਅੰਤਰਜਾਮੀ ਬਾਬਾ ਜੀ ਨੇ ਫੁਰਮਾਇਆ- ਫਿਰ ਸੰਕੋਚ ਕਾਹਦਾ, ਫਿਰ ਦਿੰਦਾ ਕਿਉਂ ਨਹੀਂ?  ਬਾਬਾ ਨੰਦ ਸਿੰਘ ਜੀ ਮਹ...

ਗੁਰਦਛਣਾ

Image
ਬਾਬਾ ਨੰਦ ਸਿੰਘ ਸਾਹਿਬ ਨੇ ਬਚਨ ਸ਼ੁਰੂ ਕੀਤੇ- ਰਾਜ ਹੈ ਜੀ ਰਾਜ ।  ਰਾਜਾ ਬੜਾ ਧਰਮੀ ਹੈ। ਰਾਜ ਮੇਂ ਵਰਤ ਰੱਖਿਆ ਹੋਇਆ ਹੈ, ਸਾਰੇ ਰਾਜ ਮੇਂ ਸਾਰੀ ਪ੍ਰਜਾ ਨੇ ਵਰਤ ਰੱਖਿਆ ਹੋਇਆ ਹੈ।  ਵਜ਼ੀਰ ਨੇ ਆ ਕੇ ਸ਼ਕਾਇਤ ਕੀਤੀ- ਰਾਜਨ ਇੱਕ ਘਰ ਵਿੱਚੋਂ ਧੂੰਆ ਨਿਕਲ ਰਿਹਾ ਹੈ।   ਰਾਜੇ ਨੇ ਬੁਲਾ ਭੇਜਿਆ, ਉਹ ਆ ਕੇ ਹੱਥ ਜੋੜ ਕੇ ਖੜ੍ਹਾ ਹੋ ਗਿਆ । ਪੁੱਛਣ ਲੱਗੇ - ਬਈ ਅੱਜ ਸਾਡੀ ਸਾਰੀ ਪ੍ਰਜਾ ਨੇ ਵਰਤ ਰੱਖਿਆ ਹੋਇਆ ਹੈ ਪਰ ਇੱਕ ਤੂੰ ਹੈਂ ਜਿਸ ਦੇ ਘਰੋਂ ਧੂੰਆ ਨਿਕਲ ਰਿਹਾ ਹੈ, ਅਸੀਂ ਤੈਨੂੰ ਪੁੱਛ ਸਕਦੇ ਹਾਂ ਕੀ ਵਜ੍ਹਾ ਹੈ ? ਹੱਥ ਜੋੜ ਕੇ ਬੇਨਤੀ ਕਰਦਾ ਹੈ - ਹੇ ਰਾਜਨ ! ਮੈਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਹੈ,  ਰਾਜਾ ਬੜਾ ਹੈਰਾਨ ਹੈ ਕਿ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਹੈ।  ਉਹ ਕਹਿਣ ਲਗਾ-  ਰਾਜਨ,  ਮੇਰੇ ਗੁਰੂ ਨੇ ਮੇਰੇ ਕੋਲੋਂ ਸਦਾ ਲਈ ਵਰਤ ਰਖਾ ਦਿੱਤਾ ਹੈ।  ਰਾਜਾ ਬੜਾ ਹੈਰਾਨ ਸਦਾ ਲਈਂ ਵਰਤ, ਰੋਜ ਦਾ ਵਰਤ!!!   ਕਹਿਣ ਲਗਾ-    ਜੀ ਹਾਂ ! ਰਾਜਨ ਮੈਨੂੰ ਮੇਰੇ ਪੂਰੇ ਗੁਰੂ ਨੇ ਭੈੜੇ ਕੰਮਾ ਤੋਂ ਸਦਾ ਲਈ ਵਰਤ ਰਖਾ ਦਿੱਤਾ ਹੈ,  ਰਾਜਾ ਬੜਾ ਹੈਰਾਨ ਹੈ।  ਕਹਿਣ ਲਗਾ-  ਮੇਰੇ ਗੁਰੂ ਦਾ ਉਪਦੇਸ਼ ਹੈ ਥੋੜ੍ਹਾ ਬੋਲਣਾ, ਥੋੜ੍ਹਾ ਸੌਣਾ ਅਤੇ ਥੋੜ੍ਹਾ ਖਾਣਾ। 'ਮੈਂ'' ਇੱਕ ਪਰਸ਼ਾਦਾ ਰੋਜ ਛਕਦਾ ਹਾਂ, ਇਹ ਮੇਰਾ ਰੋਜ ਦਾ ਆਹਾਰ ਹੈ। ਫਿਰ ਗੁਰੂ ਦਾ ਉਪਦੇਸ਼ ਹੈ ਹਰ ਵੇਲੇ ਸਾਹਿਬ ਦੇ, ਸਤ...

ਗੁਰੂ ਅਰਜਨ ਪਾਤਸ਼ਾਹ ਦੀ ਨਿਮਰਤਾ

Image
ਬਾਬਾ ਨੰਦ ਸਿੰਘ ਸਾਹਿਬ ਨੇ ਇਕ ਦਫਾ ਇਕ ਪਾਵਨ ਸਾਖਾ ਸੁਣਾਇਆ-       ਗੁਰੂ ਅਰਜਨ ਪਾਤਸ਼ਾਹ ਅਠਾਰਾਂ ਸਾਲ ਦੀ ਆਯੂ ਵਿਚ ਗੁਰੂ ਨਾਨਕ ਪਾਤਸ਼ਾਹ ਦੀ ਗਦੀ ਤੇ ਬਿਰਾਜਮਾਨ ਹੋਏ। ਦੂਰੋਂ-ਦੂਰੋਂ ਸੰਗਤਾਂ ਹੁਮ-ਹੁਮਾਂ ਕੇ ਪੰਜਵੇਂ ਗੁਰੂ ਨਾਨਕ ਦੇ ਦਰਸ਼ਨਾਂ ਵਾਸਤੇ ਚਲ ਪਈਆਂ।       ਕਾਬਲ ਤੋਂ ਵੀ ਸੰਗਤ ਤੁਰੀ ਹੈ। ਰੋਜ਼ ਸ਼ਾਮ ਨੂੰ ਪੜਾਵ ਕਰਦੇ ਹਨ ਤੇ ਸਵੇਰੇ ਫੇਰ ਅਰਦਾਸਾ ਸੋਧ ਕੇ ਚਾਲੇ ਪਾ ਦਿੰਦੇ ਹਨ। ਆਖਿਰੀ ਦਿਨ ਦਰਬਾਰ ਸਾਹਿਬ ਪਹੁੰਚਨਾ ਹੈ , ਪ੍ਰਣ ਕੀਤਾ ਕਿ ਅਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਹੀ ਪਰਸ਼ਾਦਾ ਛਕਾਂਗੇ। ਪਰ ਜਿਥੇ ਅਜ ਕਲ ਗੁਰੂ ਦੁਆਰਾ ਪਿਪਲੀ ਸਾਹਿਬ ਹੈ (ਉਹਨਾਂ ਦੀ ਯਾਦ ਦੇ ਵਿਚ) ਉਥੇ ਪਹੁੰਚੇ ਤਾਂ ਹਨੇਰਾਂ ਹੋ ਗਿਆ। ਉਹਨਾਂ ਸੋਚਿਆ ਕਿ ਹੁਣ ਸਾਹਿਬ ਦੇ ਦਰਸ਼ਨ ਨਹੀਂ ਹੋ ਸਕਣਗੇ। ਉਥੇ ਭੁੱਖੇ ਹੀ ਆਰਾਮ ਕਰਣ ਵਾਸਤੇ ਲੇਟ ਗਏ। ਪ੍ਰਣ ਜੁ ਕੀਤਾ ਸੀ ਕਿ ਸਾਹਿਬ ਦੇ ਦਰਸਨ ਕਰਕੇ ਹੀ ਪਰਸ਼ਾਦਾ ਛਕਾਂਗੇ।        ਉਧਰ ਗੁਰੂ ਅਰਜਨ ਪਾਤਸ਼ਾਹ ਉਠ ਕੇ ਮਹਿਲਾਂ ਵਿਚ ਜਾਂਦੇ ਹਨ ਤੇ  ਮਾਤਾ ਗੰਗਾ ਜੀ ਨੂੰ ਅਵਾਜ਼ ਦਿੰਦੇ ਹਨ- ਗੰਗਾ ਜੀ, ਪਰਸ਼ਾਦਾ ਤਿਆਰ ਕਰੋ।  ਮਾਤਾ ਗੰਗਾ ਜੀ ਕਹਿਣ ਲਗੇ - ਗਰੀਬ ਨਿਵਾਜ਼ ਹੁਕਮ ਦਿਉ ਜਿਨਿੰਆਂ ਦਾ ਵੀ ਪਰਸ਼ਾਦਾ ਤਿਆਰ ਕਰਨਾ ਹੈ ਮੈਂ ਹੁਣੇ ਤਿਆਰ ਕਰਵਾ ਦਿੰਦੀ ਹਾਂ।  ਸਚੇ ਪਾਤਸ਼ਾਹ ਨੇ ਫੁਰਮਾਇਆ ਕਿ- ਨਹੀਂ ਗੰਗਾ ਜੀ, ਅਜ ਸਾਨੂੰ ਗੁ...

ਭਾਵਨਾ ਦਾ ਫਲ

Image
ਏਕ ਨਦਰਿ ਕਰਿ ਵੇਖੈ ਸਭ ਊਪਰਿ,  ਜੇਹਾ ਭਾਉ ਤੇਹਾ ਫਲੁ ਪਾਈਐ॥   ਸਤਿਗੁਰ ਸਦਾ ਦਇਆਲੁ ਹੈ ਭਾਈ  ਵਿਣੁ ਭਾਗਾ ਕਿਆ ਪਾਈਐ॥  ਇਸ ਨੂੰ ਸਮਝਾਂਉਦੇ ਹੋਏ ਬਾਬਾ ਨੰਦ ਸਿੰਘ ਸਾਹਿਬ ਨੇ ਇਕ ਪਾਵਨ ਸਾਖਾ ਸੁਣਾਇਆ।  ਇਕ ਦਿਨ ਭਾਈ ਬਾਲਾ ਜੀ ਸ੍ਰੀ ਗੁਰੂ ਅੰਗਦ ਸਾਹਿਬ ਨੂੰ ਇਕ ਪ੍ਰਸ਼ਨ ਕਰਦੇ ਹਨ ਕਿ-   ਸੱਚੇ  ਪਾਤਸ਼ਾਹ ਕਿਸੇ ਵੇਲੇ ਇਕ ਸ਼ੰਕਾ ਦਿਲ ਵਿਚ ਆ ਜਾਂਦਾ ਹੈ, ਜੇ ਆਗਿਆ ਹੋਵੇ ਤਾਂ ਸਤਿਗੁਰੂ  ਸੱਚੇ  ਪਾਤਸ਼ਾਹ ਆਪ ਕੋਲੋ ਪੁੱਛ ਸਕਦਾ ਹਾਂ?  ਸ੍ਰੀ ਗੁਰੂ ਅੰਗਦ ਸਾਹਿਬ ਭਾਈ ਬਾਲਾ ਜੀ ਦਾ ਬਹੁਤ ਸਤਿਕਾਰ ਕਰਦੇ ਸੀ।   ਉਹਨਾਂ ਨੇ ਅਤਿ ਨਿਮਰਤਾ ਵਿਚ ਕਿਹਾ-  ਭਾਈ ਬਾਲਾ ਜੀ ,ਨਿਧੜਕ ਹੋ ਕੇ ਪੁੱਛੋ, ਤੁਹਾਨੂੰ ਕਿਸ ਗੱਲ ਦਾ ਸੰਕੋਚ ਹੈ।   ਅੱਗੋਂ ਭਾਈ ਬਾਲਾ ਜੀ ਕਹਿਣ ਲਗੇ-  ਸੱਚੇ ਪਾਤਸ਼ਾਹ, ਮੈਂ ਗੁਰੂ ਨਾਨਕ ਪਾਤਸ਼ਾਹ ਨਾਲ ਬਹੁਤ ਦੇਰ ਰਿਹਾ ਹਾਂ। ਉਨ੍ਹਾਂ ਦੀ ਸੇਵਾ ਕੀਤੀ ਹੈ, ਹਾਜਰੀ ਭਰੀ ਹੈ। ਉਨ੍ਹਾਂ ਨੂੰ ਪੂਜਿਆ ਹੈ, ਪ੍ਰਸੰਨ ਕੀਤਾ ਹੈ, ਰਿਝਾਇਆ ਹੈ। ਕਦੀ ਕਿਸੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਸੱਚੇ ਪਾਤਸ਼ਾਹ, ਤੁਸੀਂ ਥੋੜ੍ਹੀ ਦੇਰ ਵਾਸਤੇ ਆਏ ਹੋ, ਬੜੀ ਖੁਸ਼ੀ ਦੀ ਗਲ ਹੈ ਕਿ ਉਹ ਤੁਹਾਡੇ ਉਤੇ ਮਹਾਨ ਬਖਸ਼ਿਸ਼ ਕਰ ਗਏ ਹਨ। ਪਰ ਮੇਰੇ ਦਿਲ ਵਿਚ ਸ਼ੰਕਾ ਇਹ ਆ ਜਾਂਦਾ ਹੈ ਕਿ ਮੇਰੇ ਕੋਲੋ ਕੋਈ ਭੁੱਲ ਤਾਂ ਨਹੀਂ ਹੋ ਗਈ, ਕੋਈ ਗਲਤੀ ਤੇ ਨਹੀਂ ਹੋ ਗਈ?  ਗੁਰੂ ਅੰਗਦ ਸਾਹਿ...

ਗੁਰੂ ਨਾਨਕ ਦਾਤਾ ਬਖ਼ਸ਼ ਲੈ। ਬਾਬਾ ਨਾਨਕ ਬਖ਼ਸ਼ ਲੈ।

Image
  ਮੇਰੇ ਸਰਤਾਜ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਪਾਵਨ ਸਾਖੀ ਸੁਣਾਈ-  ਇਕ ਜੋਗੀ ਸ਼ੰਕੇ ਦੇ ਵਿਚ ਫੜ੍ਹਿਆ ਗਿਆ, ਰਾਜ ਵਲੋਂ ਸੂਲੀ ਦੀ ਸਜਾ ਮਿਲ ਗਈ, ਉਸ ਨੇ ਬੜਾ ਵਿਚਾਰ ਕੀਤਾ ਕਿ ਮੈਂ ਤਾਂ ਜਿਦੰਗੀ ਵਿਚ ਕੋਈ ਪਾਪ ਨਹੀ ਕੀਤਾ, ਫੇਰ ਇਹ ਸੂਲੀ ਦੀ ਸਜਾ ਮੈਨੂੰ ਕਿਉਂ ਮਿਲੀ? ਕਿਤੇ ਮੈਂ ਅਪਣੇ ਪਿਛਲੇ ਕਿਸੇ ਜਨਮ ਵਿਚ ਤਾਂ ਕੋਈ ਪਾਪ ਨਹੀ ਕਰ ਬੈਠਾ। ਇਹ ਸੋਚ ਕੇ ਉਸ ਨੇ ਆਪਣੀ ਯੋਗ ਸ਼ਕਤੀ ਦੁਵਾਰਾ ਅਪਣੇ ਸੌ ਜਨਮਾਂ ਦਾ ਹਾਲ ਵੇਖਿਆ। ਉਸ ਨੇ ਪਿਛਲੇ ੧੦੦ ਜਨਮਾਂ ਵਿਚੋਂ ਕਿਸੇ ਵੀ ਜਨਮ ਵਿਚ ਕੋਈ ਪਾਪ ਨਹੀ ਕੀਤਾ ਸੀ। ਸੌ ਜਨਮਾਂ ਤੋਂ ਬੈਠਾ ਭਗਤੀ ਹੀ ਕਰ ਰਿਹਾ ਹੈ, ਯੋਗ ਕਰ ਰਿਹਾ ਹੈ, ਕਮਾਈ ਕਰ ਰਿਹਾ ਹੈ।   ਫਿਰ ਸੋਚਦਾ ਹੈ ਕਿ ਇਹ ਸੂਲੀ ਦੀ ਸਜਾ ਕਿਉਂ ਮਿਲੀ? ਜਦੋਂ ੧੦੧ ਵੇਂ ਜਨਮ ਤੇ ਨਜ਼ਰ ਮਾਰੀ ਤਾਂ ਕੀ ਦੇਖਿਆ ਕਿ ੯ ਸਾਲ ਦੀ ਉਮਰ ਹੈ ਇਕ ਕਿੱਕਰ ਦੇ ਥੱਲੇ ਬੈਠਾ ਹੈ, ਕਿੱਕਰ ਦੀ ਸੂਲ ਨਾਲ ਇਕ ਟਿੱਡੇ ਨਾਲ ਖੇਡ ਰਿਹਾ ਹੈ।ਖੇਡਦੇ-ਖੇਡਦੇ ਉਸ ਟਿਡੇ ਨੂੰ ਉਸ ਸੂਲ ਦੇ ਵਿਚ ਪਰੋ ਦਿਤਾ। ਇਹ ਦ੍ਰਿਸ਼ ਦੇਖਕੇ ਇਕ ਦਮ ਸੋਝੀ ਪਈ ਕਿ ਇਹ ਜਿਹੜਾ ੧੦੧ ਵੇਂ ਜਨਮ ਦਾ ਹਿਸਾਬ ਖੜ੍ਹਾ ਹੈ ਉਸ ਹਿਸਾਬ ਦਾ ਕਰਜ਼ਾ ਹੁਣ ਇਸ ਸੂਲੀ ਦੀ ਸਜ਼ਾ ਨਾਲ ਮੁੱਕ ਜਾਏਗਾ, ਬੇਬਾਕ ਹੋ ਜਾਏਗਾ। ਇਹ ਸੂਲੀ ਦੀ ਸਜਾ ਉਸ ਕਸੂਰ ਦੀ ਸਜਾ ਹੈ ਜਿਹੜਾ ੧੦੧ ਜਨਮ ਪਹਿਲਾਂ ਉਸ ਨੇ ਕੀਤਾ ਸੀ ।   ਹਜੂਰ ਨੇ ਇਕ ਹੋਰ ਇਲਾਹੀ ਬਚਨ ਸੁਣਾਇਆ-  ਇਕ ਤਪਸਵੀ ਸ਼ਿਲਾ ਤੇ ਬੈਠ...