ਪਵਿੱਤਰਤਾ ਅਤੇ ਅਪਵਿੱਤਰਤਾ ਦਾ ਸੁਮੇਲ ਨਹੀਂ ਹੋ ਸਕਦਾ |



  • ਇਕ ਪਵਿੱਤਰ ਮਨ ਜੋਤ ਸਰੂਪ ਹੁੰਦਾ ਹੈ | 
  • ਰੱਬੀ ਪ੍ਰੇਮ ਵਿੱਚ ਡੁਬਿਆ ਹੋਇਆ ਮਨ ਕਾਮਿਨੀ ਤੇ ਕੰਚਨ ਤੋਂ ਰਹਿਤ ਹੁੰਦਾ ਹੈ | 
  • ਇਕ ਪਵਿੱਤਰ ਮਨ ਇਲਾਹੀ-ਪ੍ਰਕਾਸ਼ ਨਾਲ ਭਰਿਆ ਹੁੰਦਾ ਹੈ | 
  • ਇਹ ਪੂਰਨ ਪਵਿੱਤਰ ਆਨੰਦ, ਵਿੱਚ ਹੁੰਦਾ ਹੈ | 
  • ਇਕ ਸੱਚਾ ਸੰਤ ਕਿਸੇ ਵੀ ਸੰਸਾਰਕ ਤ੍ਰਿਪਤੀ ਨਾਲ ਅਜਿਹੇ ਪਵਿੱਤਰ ਆਨੰਦ ਪਵਿੱਤਰ ਪ੍ਰਕਾਸ਼ ਨੂੰ ਮਲੀਨ ਨਹੀਂ ਕਰੇਗਾ | 
ਜਿਸ ਪ੍ਰਕਾਰ ਪ੍ਰਕਾਸ਼ ਅਤੇ ਹਨੇਰਾ ਇਕੱਠੇ ਨਹੀਂ ਰਹਿ ਸਕਦੇ ਇਸੇ ਤਰ੍ਹਾਂ ਰੱਬੀ-ਪ੍ਰੇਮ ਅਤੇ ਸੰਸਾਰੀ ਪ੍ਰੇਮ, ਗਿਆਨ ਅਤੇ ਅਗਿਆਨਤਾ ਇਕੱਠੇ ਨਹੀਂ ਰਹਿ ਸਕਦੇ | 
ਇਹੀ ਕਾਰਣ ਹੈ ਕਿ ਸੰਸਾਰਿਕਤਾ ਉਨ੍ਹਾਂ ਦੀ ਪਵਿੱਤਰ ਮਰਯਾਦਾ ਤੋਂ ਬਹੁਤ ਦੂਰ ਸੀ | ਉਨ੍ਹਾਂ ਨੇ ਕਦੀ ਵੀ ਸੰਸਾਰੀਪਨ ਦੀ ਗੱਲ ਨਹੀਂ ਸੀ ਕੀਤੀ ਅਤੇ ਨਾ ਹੀ ਕਿਸੇ ਨੂੰ ਆਪਣੀ ਉਪਸਥਿਤੀ ਵਿੱਚ ਅਥਵਾ ਠਹਿਰਣ ਦੇ ਸਥਾਨਾਂ ਤੇ ਅਜਿਹਾ ਕਰਨ ਦੀ ਆਗਿਆ ਦਿੱਤੀ ਸੀ |
ਇਕ ਵਾਰ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਮਹਾਂਪੁਰਸ਼ ਦੀ ਅਵਸਥਾ ਦਸਦੇ ਹੋਏ ਫੁਰਮਾਇਆ-
ਖੂਹ ਵਿੱਚ ਡੁੱਬੀ ਹੋਈ ਬਾਲਟੀ ਦੇ ਅੰਦਰ ਵੀ ਪਾਣੀ ਹੈ ਅਤੇ ਉਸਦੇ ਬਾਹਰ ਵੀ ਪਾਣੀ ਹੈ | ਪਾਣੀ ਦੇ ਸਿਵਾਏ ਹੋਰ ਕੁਝ ਨਹੀਂ ਹੈ | ਪਾਣੀ ਨਿਰੰਕਾਰ ਸਰੂਪ ਹੈ ਅਤੇ ਬਾਲਟੀ ਮਹਾਂਪੁਰਸ਼ | ਵਿਲਕਦੀਆਂ, ਤੜਫਦੀਆਂ, ਵਿਛੜੀਆਂ ਰੂਹਾਂ ਅਪਣੀ ਮੁਕਤੀ, ਅਗਵਾਈ, ਬੰਦ ਖਲਾਸੀ ਦੀਆਂ ਪ੍ਰੇਮ ਭਰੀਆਂ ਬੇਨਤੀਆਂ, ਜੋਦੜੀਆਂ ਤੇ ਅਰਜੋਈਆਂ ਬਾਲਟੀ ਦੀ ਰੱਸੀ ਵਾਂਗ ਮਹਾਂਪੁਰਸ਼ ਨੂੰ ਨਿਰੰਕਾਰ ਵਿੱਚੋਂ ਖਿੱਚ ਕੇ ਮਾਤਲੋਕ ਵਿੱਚ ਲੈ ਆਉਂਦੀਆਂ ਹਨ |

 

ਮਹਾਂਪੁਰਸ਼ ਸੰਸਾਰ ਵਿੱਚ ਆ ਕੇ ਸੰਸਾਰ ਤੋਂ ਬਿਲਕੁਲ ਨਿਰਲੇਪ ਰਹਿੰਦੇ ਹਨ | 
ਨਿਰਲੇਪਤਾ ਨੂੰ ਸਮਝਾਉਂਦੇ ਹੋਏ ਅੱਗੇ ਫੁਰਮਾਇਆ-
ਮੱਛੀ ਪਾਣੀ ਵਿੱਚ ਰਹਿੰਦੀ ਹੈ| ਜਦੋਂ ਕਿਸੇ ਵੇਲੇ ਆਪਣਾ ਮੂੰਹ ਪਾਣੀ ਵਿੱਚੋਂ ਬਾਹਰ ਕੱਢਦੀ ਹੈ ਤਾਂ ਮੂੰਹ ਕੱਢਦੇ ਹੀ ਉਸਦਾ ਦਮ ਘੁੱਟਣਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਫੌਰਨ ਵਾਪਸ ਪਾਣੀ ਵਿੱਚ ਡੁਬਕੀ ਮਾਰ ਜਾਂਦੀ ਹੈ ਕਿਉਂਕਿ ਪਾਣੀ ਉਸਦੀ ਜ਼ਿੰਦਗੀ ਅਤੇ ਪ੍ਰਾਣਾਂ ਦਾ ਆਧਾਰ ਹੈ| ਪਾਣੀ ਨਾਲ ਹੀ ਉਸਦਾ ਨਿਰੋਲ ਪ੍ਰੇਮ ਹੈ| ਪਾਣੀ ਹੀ ਉਸਦਾ ਨਿਰੋਲ ਆਸਰਾ ਹੈ| ਇਸੇ ਤਰ੍ਹਾਂ ਹੀ ਮਹਾਂਪੁਰਸ਼ ਹਰ ਵੇਲੇ ਨਿਰੰਕਾਰ ਦੇ ਚਰਨਾਂ ਵਿੱਚ ਲੀਨ ਰਹਿੰਦਾ ਹੈ, ਉਹ ਭਗਤੀ ਵਿੱਚ ਲੀਨ ਰਹਿੰਦਾ ਹੈ ਜਿਹੜਾ ਉਸਦੇ ਪ੍ਰਾਣ ਅਤੇ ਆਧਾਰ ਹਨ| ਨਾਮ ਰਸ ਹੈ, ਮਹਾਂਪੁਰਸ਼ ਨਾਮ ਖੁਮਾਰੀ ਵਿੱਚ ਸਵਾਸ ਸਵਾਸ ਸਮਾਇਆ ਰਹਿੰਦਾ ਹੈ| ਜਿਸ ਵਕਤ ਵੀ ਕਿਸੇ ਸੰਸਾਰਿਕ ਕੰਮ ਜਾਂ ਲੋੜ ਦੀ ਖਾਤਰ ਉਹ ਉਸ ਲੀਨਤਾ, ਉਸ ਖੁਮਾਰੀ ਵਿੱਚੋਂ ਬਾਹਰ ਆਉਂਦਾ ਹੈ ਤਾਂ ਉਸਦਾ ਦਮ ਵੀ ਉਸ ਮੱਛੀ ਦੀ ਤਰ੍ਹਾਂ ਜਿਹੜੀ ਪਾਣੀ ਵਿੱਚੋਂ ਆਪਣਾ ਮੂੰਹ ਬਾਹਰ ਕੱਢਦੀ ਹੈ, ਘੁੱਟਣਾ ਸ਼ੁਰੂ ਹੋ ਜਾਂਦਾ ਹੈ ਤੇ ਇਕ ਦਮ ਫਿਰ ਉਹ ਉਸੇ ਨਾਮ ਦੇ ਨਸ਼ੇ-ਨਿਰੰਕਾਰ ਦੇ ਚਰਨਾਂ ਵਿੱਚ ਪਰਤ ਜਾਂਦਾ ਹੈ | 
ਬਾਬਾ ਨੰਦ ਸਿੰਘ ਜੀ ਮਹਾਰਾਜ ਸਿਰੋ ਸੰਸਾਰ ਦਾ ਕਲਿਆਣ ਕਰਨ ਆਏ ਸਨ ਅਤੇ ਸੰਸਾਰ ਦੀ ਕਾਇਆਂ ਕਲਪ ਕਰਕੇ ਅਲੋਪ ਹੋ ਗਏ ਪਰ ਆਪ ਸੰਸਾਰ ਤੋਂ ਪੂਰੇ ਤੌਰ ਤੇ ਨਿਰਲੇਪ ਰਹੇ ਤੇ ਆਪਣੇ ਆਪ ਨੂੰ ਸੰਸਾਰੀਪਨ ਨੂੰ ਛੁਹਣ ਵੀ ਨਹੀਂ ਦਿੱਤਾ |
ਧੰਨ ਧੰਨ ਬਾਬਾ ਨੰਦ ਸਿੰਘ ਸਾਹਿਬ ਜੀ |
ਬਾਬਾ ਨੰਦ ਸਿੰਘ ਜੀ ਜਿਹਾ ਰਿਸ਼ੀ ਨਾ ਕੋਈ ਹੋਇਆ ਏ ਨਾ ਕੋਈ ਹੋਣਾ ਏ | 
ਮਹਾਨ ਬਾਬਾ ਜੀ ਦੇ ਪਵਿੱਤਰ ਨਿਵਾਸ ਅਸਥਾਨਾਂ ਉੱਤੇ ਅਜਿਹਾ ਦੁਨਿਆਵੀ ਵਿਚਾਰ ਨੇੜੇ ਨਹੀਂ ਆ ਸਕਦਾ ਸੀ| ਉਨ੍ਹਾਂ ਦੀ ਪਵਿੱਤਰ ਹਾਜ਼ਰੀ ਵਿੱਚ ਸਰਬ-ਵਿਆਪਕ ਇਲਾਹੀ-ਨਾਮ ਦਾ ਅਜਿਹਾ ਚਮਤਕਾਰੀ ਪ੍ਰਭਾਵ ਸੀ|
ਅੰਤ ਸਮੇਂ ਤਕ ਉਨ੍ਹਾਂ ਨੇ ਇਨ੍ਹਾਂ ਨਿਯਮਾਂ ਜਾਂ ਅਧਿਆਤਮਿਕ ਸਿਧਾਂਤਾਂ ਦੇ ਵਿੱਚ ਕੋਈ ਉਲੰਘਣਾ ਨਹੀਂ ਹੋਣ ਦਿੱਤੀ|
ਬਾਬਾ ਨੰਦ ਸਿੰਘ ਜੀ ਮਹਾਰਾਜ ਅਧਿਆਤਮਿਕ ਸ਼ਾਨ ਦੇ ਸਿਖ਼ਰ ਤੇ ਚਮਕਦੇ ਹਨ ਕਿਉਂਕਿ ਉਹ ਸਵਾਰਥੀ ਅਤੇ ਦੁਨਿਆਵੀ ਸੰਬੰਧਾਂ ਤੋਂ ਬਿਲਕੁਲ ਨਿਰਲੇਪ ਸਨ |
Samast Ilahi Jot Baba Nand Singh Ji Maharaj, part-2

ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ

Comments