ਪੋਥੀ ਪਰਮੇਸਰੁ ਕਾ ਥਾਨੁ॥
ਬਾਬਾ ਨੰਦ ਸਿੰਘ ਸਾਹਿਬ ਨੇ ਇੱਕ ਪਾਵਨ ਬਚਨ ਕੀਤਾ।
ਗੁਰੂ ਨਾਨਕ ਪਾਤਸ਼ਾਹ ਦੇ ਚਾਰ ਸਰੂਪ ਹਨ।
1) ਪਹਿਲਾ ਨਿਰਾਕਾਰ,
2) ਦੂਜਾ ਸਰਗੁਣ ਸਰੂਪ,
3) ਤੀਜਾ ਅੰਮ੍ਰਿਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ
4) ਚੌਥਾ ਨਿਮਰਤਾ ਤੇ ਗਰੀਬੀ।
ਪਿਤਾ ਜੀ ਇਸ ਦੇ ਪ੍ਰਤੀ ਸਮਝਾਦੇਂ ਹੋਏ ਕਹਿਣ ਲੱਗੇ-
ਜਪੁਜੀ ਸਾਹਿਬ' ਗੁਰੂ ਨਾਨਕ ਪਾਤਸ਼ਾਹ ਦੇ ਚਾਰੇ ਸਰੂਪਾਂ ਦਾ ਪ੍ਰਕਾਸ਼ ਹੈ, ਗੁਰੂ ਨਾਨਕ ਦੇ ਚਾਰੇ ਸਰੂਪਾਂ ਦੇ ਪ੍ਰਤੱਖ ਦਰਸ਼ਨ ਹਨ।
ਇਹ ਉਹ ਦਰਗਾਹੀ ਪਉੜੀਆਂ ਹਨ ਜਿਹੜੀਆਂ ਸਿਧੀਆਂ ਦਰਗਾਹ ਨੂੰ ਲੈ ਜਾਂਦੀਆਂ ਹਨ। ਇਨ੍ਹਾਂ ਦਾ ਨਾ ਕੋਈ ਸ਼ੁਰੂਆਤ ਹੈ ਨਾ ਕੋਈ ਅੰਤ ਹੈ। ਸ਼ੁਰੂ ਤੋਂ ਲੈ ਕੇ ਅਖੀਰ ਤਕ ਗੁਰੂ ਨਾਨਕ ਹੀ ਗੁਰੂ ਨਾਨਕ ਹੈ। ਗੁਰੂ ਨਾਨਕ ਹੀ ਇਹ ਪਉੜੀਆਂ ਤੇ ਲਿਜਾਣ ਵਾਲਾ ਹੈ ਅਤੇ ਮੰਜ਼ਿਲ ਵੀ ਗੁਰੂ ਨਾਨਕ ਹੈ। ਇਹ ਨਿਰੰਕਾਰ ਦੇ ਚਾਰੇ ਸਰੂਪਾਂ ਦੇ ਪ੍ਰਤੱਖ ਦਰਸ਼ਨ ਹਨ 'ਜਪੁਜੀ ਸਾਹਿਬ'।
'ਜਪੁਜੀ ਸਾਹਿਬ' ਨੂੰ ਅਤੇ ਗੁਰੂ ਨਾਨਕ ਨਿਰੰਕਾਰ ਨੂੰ ਹੀ ਮੁੱਖ ਰੱਖ ਕੇ ਗੁਰੂ ਸਾਹਿਬਾਨ ਨੇ ਸਾਰੀ ਬਾਣੀ ਉਚਾਰੀ ਹੈ।
ਮੂਲਮੰਤਰ ਦਾ ਵਿਸਥਾਰ 'ਜਪੁਜੀ ਸਾਹਿਬ' ਹੈ,
ਜਪੁਜੀ ਸਾਹਿਬ' ਦਾ ਵਿਸਥਾਰ ਪੂਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ।
ਇਹ ਦਸੋਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਹੈ, ਇਹ ਗੁਰੂ ਨਾਨਕ ਨਿਰੰਕਾਰ ਦੀ ਉਹ ਗੱਦੀ ਹੈ ਜਿਹੜੀ ਫਿਰ ਨਿਰੰਕਾਰ ਨੇ...
ਪੋਥੀ ਪਰਮੇਸਰੁ ਕਾ ਥਾਨੁ॥
...ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਉਤਾਰੀ ਹੈ।
ਗੁਰੂ ਨਾਨਕ ਦਾਤਾ
ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ॥
Comments
Post a Comment