ਗੁਰੁ ਨਾਨਕੁ ਨਾਨਕੁ ਹਰਿ ਸੋਇ॥
ਪੋਥੀ ਪਰਮੇਸਰ ਕਾ ਥਾਨੁ॥
ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਤੀ ਵੀ ਉਹੀ ਪ੍ਰਕਾਸ਼ ਪਾਇਆ ਹੈ, ਗੁਰੂ ਨਾਨਕ ਪਾਤਸ਼ਾਹ ਦੇ ਉਸ ਪਰਮ ਸੱਤ ਨੂੰ ਕਿਸ ਤਰ੍ਹਾਂ ਸਪਸ਼ਟ ਕਰਦੇ ਹਨ।
ਆਪਣਾ ਨਿੱਤ ਨੇਮ ਦੱਸਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਨਿਰੰਕਾਰ ਨੂੰ ਨਿਰੰਕਾਰ ਦੇ ਤੌਰ ਤੇ ਕਿਸ ਤਰ੍ਹਾਂ ਪ੍ਰਗਟ ਕਰਦੇ ਹਨ।
ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ॥ ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ॥
ਗੁਰੁ ਮੇਰਾ ਦੇਉ ਅਲਖ ਅਭੇਉ॥ ਸਰਬ ਪੂਜ ਚਰਨ ਗੁਰ ਸੇਉ॥
ਗੁਰ ਬਿਨੁ ਅਵਰੁ ਨਾਹੀ ਮੈਂ' ਥਾਉ॥ ਅਨਦਿਨੁ ਜਪਉ ਗੁਰੂ ਗੁਰ ਨਾਉ॥ ਰਹਾਉ
ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ॥ ਗੁਰੁ ਗੋਪਾਲੁ ਪੁਰਖੁ ਭਗਵਾਨੁ॥
ਗੁਰ ਕੀ ਸਰਣਿ ਰਹਉ ਕਰ ਜੋਰਿ॥ ਗੁਰੂ ਬਿਨਾ ਮੈਂ' ਨਾਹੀ ਹੋਰੁ॥
ਗੁਰੁ ਬੋਹਿਥ ਤਾਰੇ ਭਵ ਪਾਰਿ॥ ਗੁਰ ਸੇਵਾ ਜਮ ਤੇ ਛੁਟਕਾਰਿ॥
ਅੰਧਕਾਰ ਮਹਿ ਗੁਰ ਮੰਤ੍ਰ ਉਜਾਰਾ॥ ਗੁਰ ਕੈ ਸੰਗਿ ਸਗਲ ਨਿਸਤਾਰਾ॥
ਗੁਰੁ ਪੂਰਾ ਪਾਈਐ ਵਡਭਾਗੀ॥ ਗੁਰ ਕੀ ਸੇਵਾ ਦੂਖੁ ਨ ਲਾਗੀ॥
ਗੁਰ ਕਾ ਸਬਦੁ ਨ ਮੇਟੈ ਕੋਇ॥ ਗੁਰੁ ਨਾਨਕੁ ਨਾਨਕੁ ਹਰਿ ਸੋਇ॥
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 864
ਸਾਹਿਬ ਫੁਰਮਾਉਂਦੇਂ ਹਨ ਕਿ-
- ਮੈਂ' ਗੁਰੂ ਨਾਨਕ ਨਿਰੰਕਾਰ ਦੀ ਪੂਜਾ ਕਰਦਾ ਹਾਂ।
- ਗੁਰੂ ਨਾਨਕ ਹੀ ਮੇਰਾ ਗੋਬਿੰਦ ਹੈ, ਪਾਰਬ੍ਰਹਮ ਹੈ, ਭਗਵੰਤ ਹੈ
- ਅਤੇ ਗੁਰੂ ਤੋਂ ਬਿਨਾ ਮੇਰੀ ਕੋਈ ਹੋਰ ਥਾਂ ਨਹੀਂ। ਮੈਂ' ਗੁਰੂ ਨਾਨਕ ਪਾਤਸ਼ਾਹ ਦੇ ਹੀ ਚਰਨ ਕਮਲਾਂ ਨੂੰ ਪੂਜਦਾ ਹਾਂ,
- ਗੁਰੂ ਨਾਨਕ ਪਾਤਸ਼ਾਹ ਦਾ ਦਿਨ ਰਾਤ, ਅੱਠੇ ਪਹਿਰ, ਸਵਾਸ ਸਵਾਸ ਉਨ੍ਹਾਂ ਦਾ ਹੀ ਨਾਮ ਜਪਦਾ ਹਾਂ।
- ਗੁਰੂ ਨਾਨਕ ਨਿਰੰਕਾਰ ਦਾ ਹੀ ਰਿਦੇ ਵਿੱਚ ਹਰ ਵੇਲੇ ਧਿਆਨ ਧਰਦਾ ਹਾਂ।
- ਗੁਰੂ ਨਾਨਕ ਹੀ ਮੇਰਾ ਗਿਆਨ ਹੈ, ਗੁਰੂ ਨਾਨਕ ਹੀ ਮੇਰਾ ਧਿਆਨ ਹੈ, ਗੁਰੂ ਨਾਨਕ ਹੀ ਮੇਰਾ ਭਗ਼ਵਾਨ ਹੈ। ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਵਿੱਚ ਹਰ ਵੇਲੇ ਹੱਥ ਜੋੜ ਕੇ ਉਨ੍ਹਾਂ ਦੇ ਚਰਨ ਕਮਲਾਂ ਵਿੱਚ ਮੌਜੂਦ ਰਹਿੰਦਾ ਹਾਂ।
ਮੇਰਾ ਗੁਰੂ ਕੌਣ ਹੈ?
ਗੁਰੂ ਨਾਨਕ ਮੇਰਾ 'ਗੁਰੂ' ਹੈ,
ਗੁਰੁ ਨਾਨਕੁ ਨਾਨਕੁ ਹਰਿ ਸੋਇ॥
ਗੁਰੂ ਨਾਨਕ ਹੀ ਆਪ ਅਕਾਲ ਪੁਰਖ, ਹਰੀ, ਪਾਰਬ੍ਰਹਮ ਪਰਮੇਸ਼ਰ ਹੈ।
ਸਾਧ ਸੰਗਤ ਜੀ ਕੋਈ ਸ਼ੰਕਾਂ ਨਹੀਂ ਛੱਡਿਆ, ਕੋਈ ਸੰਸਾ ਨਹੀਂ ਛੱਡਿਆ। ਜਿਸ ਤਰ੍ਹਾਂ ਮੇਰੇ ਸਾਹਿਬ ਨੇ ਸਾਰੇ ਸੰਸੇ ਨਵਿਰਤ ਕਰ ਦਿੱਤੇ ਹਨ,
ਪੰਜਵਾਂ ਗੁਰੂ ਨਾਨਕ ਦੱਸ ਰਿਹਾ ਹੈ ਕਿ ਉਹ ਗੁਰੂ ਨਾਨਕ ਨਿਰੰਕਾਰ ਨੂੰ ਕਿਸ ਤਰ੍ਹਾਂ ਪੂਜਦਾ ਹੈ।
ਸਾਧ ਸੰਗਤ ਜੀ
ਅਸੀਂ ਚੇਤੇ ਰੱਖੀਏ, ਗੁਰੂ ਸਾਹਿਬਾਨ ਨੇ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਦੇ ਵਿੱਚ ਨਿਰੰਕਾਰ ਦ੍ਰਿਸ਼ਟਿ ਤੇ ਨਿਰੰਕਾਰ ਭਾਵਨਾ ਵਿੱਚ ਰੱਤੇ ਹੋਏ ਸਿੱਖੀ ਰਸ ਮਾਣਿਆ ਹੈ ਅਤੇ ਗੁਰੂ ਨਾਨਕ ਨਿਰੰਕਾਰ ਦੀ ਗੱਦੀ ਤੇ ਬਿਰਾਜ਼ਮਾਨ ਹੋਣ ਦੇ ਬਾਅਦ ਉਹੀ ਨਿਰੰਕਾਰ ਭਾਵਨਾ ਤੇ ਨਿਰੰਕਾਰ ਦ੍ਰਿਸ਼ਟਿ ਦਾ ਸਿੱਖੀ ਰਸ ਸਾਨੂੰ ਆਪਣੀ ਅੰਮ੍ਰਿਤ ਬਾਣੀ ਵਿੱਚ ਦ੍ਰਿੜ ਕਰਵਾ ਰਹੇ ਹਨ।
ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥
Comments
Post a Comment