ਜੀਣਾ ਝੂਠ ਹੈ ਤੇ ਮਰਨਾ ਸੱਚ ਹੈ।

 



ਇਹ ਜਿਹੜਾ ਪਿਆਰ ਹੈ ਸਾਹਿਬ ਨਾਲ, ਇਸ ਅੰਮ੍ਰਿਤ ਬਾਣੀ ਨਾਲ, ਗੁਰੂ ਤੇਗ਼ ਬਹਾਦਰ ਸਾਹਿਬ ਨਾਲ, ਗੁਰੂ ਨਾਨਕ ਪਾਤਸ਼ਾਹ ਨਾਲ ਇਹ ਹਉਂਮੈਂ' ਤੋਂ ਮੁਕਤ ਕਰਾ ਦਿੰਦਾ ਹੈ, ਮਾਇਆ ਤੋਂ ਮੁਕਤ ਕਰਾ ਦਿੰਦਾ ਹੈ।

ਸਾਧ ਸੰਗਤ ਜੀ ਗੁਰੂ ਦੇ ਪ੍ਰੇਮ ਦੇ ਵਿੱਚ, ਗੁਰੂ ਦੀ ਬਖਸ਼ਿਸ਼ ਦੇ ਵਿੱਚ ਇਹ ਤਾਕਤ ਹੈ।

ਬਾਬਾ ਨੰਦ ਸਿੰਘ ਸਾਹਿਬ ਨੇ ਬੜੇ ਤਰੀਕੇ ਦੇ ਨਾਲ ਇੱਕ ਰਹਸ, ਇੱਕ ਜੁਗਤੀ ਦੱਸੀ, ਫੁਰਮਾਇਆ-
ਇਸ ਸੰਸਾਰ ਵਿੱਚ ਰਹਿੰਦੇ ਹੋਏ ਕਿਉਂਕਿ ਹਰ ਇਕ ਚੀਜ਼ ਨੇ ਛਿੰਨ ਵਿੱਚ ਪਰਾਏ ਹੋ ਜਾਣਾ ਹੈ, ਕੋਈ ਚੀਜ਼ ਵੀ ਅੰਤੇ ਸਹਾਈ ਨਹੀਂ, ਸੰਗੀ ਨਹੀਂ ਹੈ।

ਇਸ ਕਰਕੇ ਉਨ੍ਹਾਂ ਨੇ ਫੁਰਮਾਇਆ-

ਇਸ ਸੰਸਾਰ ਦੇ ਵਿੱਚ ਪ੍ਰਾਨੀ ਕਿਸੇ ਚੀਜ਼ ਨੂੰ ਆਪਣੀ ਨਾ ਸਮਝੇ। ਜਿਸ ਤਰ੍ਹਾਂ ਇਹ ਮੈਂ' ਮੇਰੀ ਹੈ, ਜੇ ਮੈਂ' ਹੈ ਤਾਂ ਜਮ ਦਾ ਡੰਡ ਸਿਰ ਤੇ ਖੜ੍ਹਾ ਹੈ ਪਰ ਜੇ ਮੈਂ' ਮੇਰੀ ਨਹੀਂ ਹੈ ਜੇ ਆਪਣੀ ਸਮਝਦਾ ਹੀ ਨਹੀਂ ਹੈ, ਜੇ ਸਭ ਕੁਝ ਗੁਰੂ ਦਾ ਬਖਸ਼ਿਆ ਹੋਇਆ ਸਮਝਦਾ ਹੈ ਤਾਂ ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਲੱਗੇ ਕਿ ਇਹ ਹਿਸਾਬ ਦੇ ਵਿੱਚ ਨਹੀਂ ਹੈ ਕਿਸੇ ਲੇਖੇ ਵਿੱਚ ਨਹੀਂ ਹੈ।

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ-

ਉਸਨੂੰ ਚੇਤੇ ਰੱਖਣ ਦਾ ... ਕਿਉਂਕਿ ਇਹ ਜੀਉਂਣਾ ਝੂਠ ਹੈ ਤੇ 'ਮਰਨਾ' ਸੱਚ ਹੈ ਮੌਤ ਨੂੰ ਸਦਾ ਚੇਤੇ ਰੱਖੇ।

ਉਹਦੇ ਨਾਲ ਕਦੀ ਕੋਈ ਸੁਆਸ ਬਿਰਥਾ ਨਹੀਂ ਜਾ ਸਕਦਾ। ਜਿਸ ਵਕਤ ਸੁਆਸਾਂ ਦੀ ਕੀਮਤ ਪੈਂਦੀ ਹੈ, ਉਸ ਵੇਲੇ ਪਤਾ ਲਗਦਾ ਹੈ ਕਿ ਸਭ ਤੋਂ ਅਨਮੋਲ ਚੀਜ਼ ਇਸ ਜਿੰਦਗੀ ਦੀ, ਇਸ ਮਨੁੱਖਾ ਜਨਮ ਦੇ ਸੁਆਸ ਹਨ ਅਤੇ ਫਿਰ ਉਹ ਸੁਆਸ ਜਿਹੜੇ ਇਸ ਸੰਸਾਰ ਦੀ ਸਾਰੀ ਕਮਾਈ ਦੇ ਨਾਲ ਖਰੀਦੇ ਨਹੀਂ ਜਾ ਸਕਦੇ, ਲੱਖਾਂ ਨਾਲ ਖ਼ਰੀਦੇ ਨਹੀਂ ਜਾ ਸੱਕਦੇ, ਕੋਈ ਤੁਹਾਨੂੰ ਉਹ ਸੁਆਸ ਨਹੀਂ ਦੇ ਸਕਦਾ।


ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 134


ਬਾਬਿਆਂ ਨੇ ਫੁਰਮਾਇਆ-

ਮੌਤ ਨੂੰ ਹਰ ਵੇਲੇ ਚੇਤੇ ਰੱਖੋ।

ਸਿਰਫ ਇੱਕ ਮੌਤ ਦਾ ਚਿੰਤਨ ਹੈ ਜਿਹੜਾ ਰੱਬ ਵਾਲੇ ਪਾਸੇ ਲੈ ਜਾ ਸਕਦਾ ਹੈ।
ਜਿਹੜਾ ਵੀ ਮੌਤ ਨੁੰ ਭੁੱਲਿਆ ਹੋਇਆ ਹੈ ਉਸਦਾ ਇਹੀ ਹਾਲ ਹੁੰਦਾ ਹੈ। ਜਿਨ੍ਹਾਂ ਨਾਲ ਪ੍ਰੇਮ ਕਰ ਰਿਹਾ ਸੀ, ਜਿਨ੍ਹਾਂ ਤੋ ਪ੍ਰੇਮ ਲੱਭ ਰਿਹਾ ਸੀ ਇੱਕ ਛਿੰਨ ਵਿੱਚ ਵਿਸਰ ਗਏ ਅਤੇ ਕੋਈ ਮਦਦ ਨਹੀਂ ਕਰ ਸਕੇ। ਇਸ ਚੀਜ਼ ਤੋਂ ਬਚਣ ਵਾਸਤੇ ਅਸੀਂ ਉਸਦੀ ਸਰਣਾਗਤ ਲਈਏ, ਜਿਸਨੇ ਇਸ ਮੌਤ ਦੇ ਭਵਸਾਗਰ ਨੂੰ ਪਾਰ ਕਰਣ ਵਾਸਤੇ ਆਪਣੇ ਜਹਾਜ਼ ਰੂਪੀ ਚਰਨ ਦਿੱਤੇ ਹੋਏ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 134


ਸਾਧ ਸੰਗਤ ਜੀ, ਮੌਤ ਨੂੰ ਚੇਤੇ ਰੱਖਣ ਨਾਲ ਮੇਰਾ ਸਾਹਿਬ 'ਸਤਿਗੁਰੂ' ਗੁਰੂ ਨਾਨਕ ਨਹੀਂ ਵਿੱਛੜਦਾ, ਹਰ ਵੇਲੇ ਚੇਤੇ ਰਹੇਗਾ।

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ-

ਸਿਰਫ ਐਸੇ ਗੁਰਮੁੱਖ ਮਹਾਂਪੁਰਸ਼ ਦੀ ਸੰਗਤ ਕਰੋ ਜਿਸਦੀ ਆਪਣੀ ਪਕੜ ਕੋਈ ਨਾ ਹੋਵੇ, ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ, ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲਾਂ ਨਾਲ ਜੋੜੇ, ਜਿਹੜਾ ਆਪਣੇ ਨਾਲ ਜੋੜਦਾ ਹੈ ਉਸ ਤੋਂ ਕਿਨਾਰਾ ਕਰੋ।

 ਗੁਰੂ ਨਾਨਕ ਦਾਤਾ ਬਖਸ਼ ਲੈ ਬਾਬਾ ਨਾਨਕ ਬਖਸ਼ ਲੈ

(Nanak Leela, Part 2)

Comments

Popular posts from this blog

अपने स्वामी की प्रशंसा में सब कुछ दांव पर लगा दो।

ਭਾਵਨਾ ਦਾ ਫਲ

ਪਿੰਗੁਲ ਪਰਬਤ ਪਾਰਿ ਪਰੇ