ਸ਼ਹੀਦੀ (2)
ਸ਼ਹੀਦੀ ਦੀ ਮਹਾਨ ਦਾਤ ਰੱਬ ਦੇ ਕੁਝ ਚੋਣਵੇਂ ਅਤਿ ਪਿਆਰੇ ਬੱਚਿਆਂ ਨੂੰ ਹੀ ਪ੍ਰਾਪਤ ਹੁੰਦੀ ਹੈ । ਰੱਬ ਨੇ ਆਪਣੇ ਪਿਆਰੇ ਪੁੱਤਰ ਈਸਾ ਜੀ ਨੂੰ ਸੂਲੀ ਚੜ੍ਹਣ ਲਈ ਕਿਹਾ । ਰੱਬ ਨੇ ਆਪਣੇ ਪਿਆਰੇ ਪੁੱਤਰਾਂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹਾਦਤ ਅੰਗੀਕਾਰ ਕਰਨ ਲਈ ਕਿਹਾ ਸੀ । ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਅਤਿ ਪਿਆਰੇ ਸਿੱਖਾਂ ਨੂੰ ਸ਼ਹੀਦੀ ਦੀ ਇਸ ਬਖਸ਼ਿਸ਼ ਲਈ ਚੁਣਿਆ ਸੀ । ਭਾਈ ਮਤੀ ਦਾਸ ਜੀ ਨੂੰ ਦੋ ਫਾੜ ਚੀਰਿਆ ਗਿਆ, ਭਾਈ ਸਤੀ ਦਾਸ ਜੀ ਨੂੰ ਜ਼ਿੰਦਾ ਸਾੜਿਆ ਗਿਆ ਅਤੇ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਉਬਾਲਿਆ ਗਿਆ ਸੀ । ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਪਿਆਰੇ ਸਿੱਖਾਂ ਅਤੇ ਸਾਹਿਬਜ਼ਾਦਿਆਂ ਨੂੰ ਪਵਿੱਤਰ ਮੌਤ ਨੂੰ ਕਬੂਲ ਕਰਨ ਲਈ ਚੁਣ ਕੇ ਇਸ ਦਾਤ ਨਾਲ ਵਡਿਆਇਆ ਸੀ ।
ਉਹ ਵੱਡਭਾਗੀ ਹਸਤੀ ਜਿਸ ਨੇ ਗੁਰੂ ਦੀ ਮਿਹਰ ਨਾਲ ਦੋਹਾਂ ਬਖਸ਼ਿਸ਼ਾਂ ਦਾ ਸਵਾਦ ਚੱਖ ਲਿਆ ਹੋਵੇ, (ਪਹਿਲਾ ਸਵਾਦ ਪ੍ਰਾਪਤਗੀ ਦਾ ਤੇ ਦੂਜਾ ਜਾਮੇ ਸ਼ਹਾਦਤ ਦਾ) ਦਾਅਵੇ ਨਾਲ ਐਲਾਨੀਆ ਕਹਿ ਸਕਦੀ ਹੈ ਕਿ ਗੁਰੂ ਦਾ ਬਖਸ਼ਿਆ ਹੋਇਆ ਸ਼ਹਾਦਤ ਦਾ ਜਾਮ ਪ੍ਰਾਪਤੀ ਨਾਲੋਂ ਕਿਤੇ ਜ਼ਿਆਦਾ ਸਵਾਦਲਾ ਹੈ।
ਬਾਬਾ ਨਰਿੰਦਰ ਸਿੰਘ ਜੀ
ਭਗਵਾਨ ਸ੍ਰੀ ਰਾਮ ਚੰਦਰ ਜੀ, ਮਾਤਾ ਸੀਤਾ ਜੀ, ਲਛਮਣ ਜੀ, ਮਹਾਤਮਾਂ ਬੁੱਧ, ਮਹਾਂਵੀਰ, ਭਗਵਾਨ ਈਸਾ, ਹਜ਼ਰਤ ਮੁਹੰਮਦ ਸਾਹਿਬ ਅਤੇ ਉਨ੍ਹਾਂ ਦੇ ਦੋਹਤੇ ਹਸਨ ਹੁਸੈਨ ਦੀਆਂ ਸਾਖੀਆਂ ਘੋਰ ਤਸੀਹਿਆਂ ਅਤੇ ਜ਼ੁਲਮਾਂ ਦੀਆਂ ਲੰਬੀਆਂ ਅਤੇ ਦਿਲ ਹਿਲਾ ਦੇਣ ਵਾਲੀਆਂ ਸਾਖੀਆਂ ਹਨ।ਧਾਰਮਿਕ ਇਤਿਹਾਸ ਗਵਾਹ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਕਿਸੇ ਨੂੰ ਵੀ ਫੁੱਲਾਂ ਦੀ ਸੇਜ ਤੇ ਨਹੀਂ ਹੋਈ । šਗੁਰੂ ਅਰਜਨ ਦੇਵ ਜੀ" ਮਹਾਨ ਰੂਹਾਨੀ ਦਾਤੇ ਹਨ । ਉਨ੍ਹਾਂ ਨੇ ਸਾਡੇ ਤੇ ਤਰਸ ਕਰਕੇ ਸਾਡਾ ਭਲਾ ਕਰਨ ਲਈ ਪਰਤਖ੍ਹ ਹਰਿ ਦਾ ਰੂਪ ਧਾਰਿਆ ਹੈ । ਉਨ੍ਹਾਂ ਨੇ ਤਰਸ ਕਰਕੇ ਤਪਦੀ ਲੋਕਾਈ ਨੂੰ ਠਾਰਨ ਵਾਸਤੇ, ਆਪ ਤਪਦੀ ਤਵੀ ਤੇ ਆਸਣ ਲਾਇਆ । ਉਨ੍ਹਾਂ ਨੇ ਆਪਣੀ ਪੂਰਨ ਰੱਬੀ ਸ਼ਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਮਾ ਦਿੱਤੀ ਹੈ ਅਤੇ ਆਪਣੇ ਆਪਨੂੰ ਸਾਡੇ ਤੇ ਕੁਰਬਾਨ ਕਰ ਦਿੱਤਾ ਹੈ।
ਸਾਨੂੰ ਉਨ੍ਹਾਂ ਦੇ ਸ਼ੁਕਰਗੁਜ਼ਾਰ ਹੋਣ ਵਿੱਚ ਅਤੇ ਪਿਆਰੇ ਸਤਿਗੁਰੂ ਦੇ ਸਤਿਕਾਰ ਵਿੱਚ ਕੋਈ ਢਿੱਲ ਨਹੀਂ ਕਰਨੀ ਚਾਹੀਦੀ । ਸ੍ਰੀ ਗੁਰੂ ਅਰਜਨ ਦੇਵ ਜੀ ਤਪਦੀ ਲੋਕਾਈ ਨੂੰ ਠਾਰਨ ਲਈ ਤੱਤੀ ਤਵੀ ਤੇ ਬੈਠੇ ਸਨ । ਕਿਉਂ ਜੋ ਸੰਸਾਰ ਕਲਿਯੁਗ ਦੀ ਅੱਗ ਵਿੱਚ ਸੜ ਰਿਹਾ ਸੀ।ਧੰਨ ਗੁਰੂ ਅਰਜਨ ਦੇਵ ਸਾਹਿਬ ਜੀ
ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥
www.SriGuruGranthSahib.org
Comments
Post a Comment