ਜੋ ਸਰਣਿ ਆਵੈ ਤਿਸੁ ਕੰਠਿ ਲਾਵੇ ਇਹ ਬਿਰਦੁ ਸੁਆਮੀ ਸੰਦਾ॥

239 ਸਾਲ ਪ੍ਰਤੱਖ ਨਿਰੰਕਾਰ ਦੀ ਪ੍ਰੇਮ ਲੀਲ੍ਹਾ, ਨਿਰੰਕਾਰ (ਗੁਰੂ ਗੋਬਿੰਦ ਸਿੰਘ ਸਾਹਿਬ) ਨੇ ਆਪ ਸਮਾਪਤ ਕੀਤੀ ਹੈ। ਸਾਧ ਸੰਗਤ ਜੀ ਆਓ ਆਪਾਂ ਥੋੜ੍ਹਾ ਜਿਹਾ ਸੋਚ ਵਿਚਾਰ ਕਰੀਏ। ਆਪ ਨੇ ਪੜ੍ਹਿਆ ਕਿ ਗੁਰੂ ਸਾਹਿਬ ਨੇ 239 ਸਾਲ ਪ੍ਰਤਖ ਪ੍ਰੇਮ ਲੀਲ੍ਹਾ ਰਚੀ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 1469 ਵਿਚ ਪ੍ਰੇਮ ਲੀਲ੍ਹਾ ਸ਼ੁਰੂ ਹੋਈ ਹੈ ਅਤੇ 1708 ਵਿਚ ਸਮਾਪਤ ਹੋਈ ਹੈ ਫਿਰ ਉਹ 239 ਸਾਲ ਦੀ ਪ੍ਰੇਮ ਲੀਲ੍ਹਾ ਗੁਰੂ ਗੋਬਿੰਦ ਸਿੰਘ ਸਾਹਿਬ ਸਮਾਪਤ ਕਰ ਰਹੇ ਹਨ। ਹੁਣ ਆਪਾਂ ਥੋੜ੍ਹਾ ਜਿਹਾ ਵਿਚਾਰ ਕਰੀਏ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਸਿਰਫ ਢਾਈ ਸਾਲ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਰਹੇ। ਗੁਰੂ ਤੇਗ਼ ਬਹਾਦਰ ਸਾਹਿਬ ਗਿਆਰਾਂ ਸਾਲ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ 33 ਸਾਲ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਰਹੇ। ਇਹ ਸਾਢੇ 46 ਸਾਲਾਂ ਵਿਚ ਜੋ ਖੇਡ ਵਰਤਾਇਆ ਹੈ ਕਿਉਂਕਿ ਹੁਣ ਉਹ ਲੀਲ੍ਹਾ ਸਮਾਪਤ ਹੋਣ ਵਾਲੀ ਸੀ, ਉਹ ਜਿਹੜੀ ਪ੍ਰੇਮ ਲੀਲ੍ਹਾ ਗੁਰੂ ਨਾਨਕ ਨਿਰੰਕਾਰ ਨੇ ਸ਼ੁਰੂ ਕੀਤੀ ਹੈ ਉਹ ਸਮਾਪਤ ਹੋਣ ਵਾਲੀ ਸੀ। ਆਪਾਂ ਸਾਰੇ ਕਰਮ ਬੱਧੇ ਆਏ ਹਾਂ ਉਹ ਪ੍ਰੇਮ ਬੱਧੇ ਆਏ ਹਨ ਪਰ ਕਰਮ ਬਧਿਆਂ ਦੀ ਖਾਤਰ ਉਹ ਆਇਆ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਅਠ ਸਾਲ ਦੀ ਉਮਰ ਹੈ, ਜਿਸ ਵਕਤ ਦਿੱਲੀ ਜਾਂਦੇ ਹਨ, ਜਿਸ ਵਕਤ ਬਿਮਾਰੀ ਫੈਲੀ ਹੈ ਲੋਗ ਮਰਨੇ ਸ਼ੁਰੂ ਹੋ ਗਏ ਪਰ ਜਿਹੜਾ ਵੀ ਉਨ੍ਹਾਂ ਪਾਸ ਆਈ ਜਾਂਦਾ ਹੈ ਮੇਰੇ ਅਠਵੇਂ ਗੁਰੂ ਨਾਨਕ ਕਹਿ ਕੀ ਰਹੇ ਹਨ- ਆ...