ਕੋਟਿ ਬ੍ਰਹਮੰਡ ਕੋ ਠਾਕੁਰ ਸੁਆਮੀ
ਕੋਟਿ ਬ੍ਰਹਮੰਡ ਕੋ ਠਾਕੁਰ ਸੁਆਮੀ
ਇਸੇ ਘਰ ਦੇ ਵਿੱਚ ਇੱਕ ਦਿਨ ਅੰਮ੍ਰਿਤ ਵੇਲੇ ਗੁਰੂ ਨਾਨਕ ਨਿਰੰਕਾਰ ਦੀ ਉਸਤਤ ਵਿੱਚ ਕੀਰਤਨ ਹੋ ਰਿਹਾ ਸੀ। ਭੈਣਾ ਕੀਰਤਨ ਕਰ ਰਹੀਆਂ ਸਨ ਅਤੇ ਪਿਤਾ ਜੀ ਬੜੀ ਅਗੱਮੀ ਲੀਨਤਾ ਵਿੱਚ ਸਵੇਰ ਦੇ ਬੈਠੇ ਸੁਣ ਰਹੇ ਸਨ। ਉਸ ਦਿਨ ਇੱਕ ਬੜਾ ਚਮਤਕਾਰੀ ਖੇਡ ਵਰਤਿਆ ਹੈ। ਸ਼ਬਦ ਪੜ੍ਹਿਆ ਜਾ ਰਿਹਾ ਸੀ...
ਸਰਬ ਜੀਆ ਕਾ ਦਾਤਾ ਰੇ॥
ਪ੍ਰਤਿਪਾਲੈ ਨਿਤ ਸਾਰਿ ਸਮਾਲੈ
ਇੱਕੁ ਗੁਨੁ ਨਹੀਂ ਮੂਰਖਿ ਜਾਤਾ ਰੇ॥
ਮੈਂ' ਮੂਰਖ ਕੀ ਕੇਤਕ ਬਾਤ ਹੈ ਕੋਟਿ
ਪਰਾਧੀ ਤਰਿਆ ਰੇ॥
ਗੁਰੁ ਨਾਨਕੁ ਜਿਨ ਸੁਣਿਆ ਪੇਖਿਆ
ਸੇ ਫਿਰਿ ਗਰਭਾਸਿ ਨ ਪਰਿਆ ਰੇ॥
ਉਹ ਕਿਹੜੀ ਅਵਸਥਾ ਹੁੰਦੀ ਹੈ ਜਿਸ ਵਕਤ 'ਤੂੰ' ਹੀ 'ਤੂੰ' ਵਰਤ ਰਿਹਾ ਹੋਵੇ, 'ਮੈਂ' ਦੀ ਕੋਈ ਹੋਸ਼ ਹੀ ਨ ਹੋਵੇ। ਪਿਤਾ ਜੀ ਉੱਤੇ ਐਸੀ ਅਵਸਥਾ ਉਸ ਵੇਲੇ ਵਰਤ ਰਹੀ ਸੀ ਬੜੇ ਹੈਰਾਨ ਹੋ ਰਹੇ ਸੀ। ਉਹ ਆਨੰਦ, ਉਹ ਪ੍ਰੇਮ ਜਿਹੜਾ ਉਸ ਵੇਲੇ ਉਹ ਮਾਣ ਰਹੇ ਸਨ, ਉਹ ਸਾਡੇ ਸਾਰਿਆਂ ਦੇ ਉੱਤੇ ਅਸਰ ਕਿਸ ਤਰ੍ਹਾਂ ਦਾ ਕਰ ਰਿਹਾ ਸੀ। ਜਿਸ ਤਰ੍ਹਾਂ ਅਸੀਂ ਸਾਰੇ ਉਸ ਆਨੰਦ ਨੂੰ, ਮਸਤੀ ਅਤੇ ਖੁਮਾਰੀ ਨੂੰ ਮਹਿਸੂਸ ਕਰ ਰਹੇ ਸੀ, ਪਿਤਾ ਜੀ ਦੀ ਉਸ ਅਵਸਥਾ ਦਾ ਪਤਾ ਬਾਅਦ ਵਿੱਚ ਲਗਿਆ।
ਜਿਸ ਵਕਤ ਕੀਰਤਨ ਦਾ ਭੋਗ ਪਿਆ ਹੈ ਉਸ ਵੇਲੇ ਭੈਣਾ ਪੁੱਛ ਬੈਠੀਆਂ- ਪਾਪਾ ਜੀ ਅੱਜ ਤਾਂ ਕਮਾਲ ਹੋ ਗਈ ਤੁਹਾਡੀ ਅਵਸਥਾ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਸ ਤਰ੍ਹਾਂ ਅਸੀ ਸਾਰੇ ਹੀ ਦਰਗਾਹ ਵਿੱਚ ਬੈਠੇ ਹਾਂ।
ਉਸ ਵੇਲੇ ਪਿਤਾ ਜੀ ਕਹਿਣ ਲੱਗੇ- ਪੁੱਤ ਅੱਜ ਬਾਬਾ ਨੰਦ ਸਿੰਘ ਸਾਹਿਬ ਦੀ ਅਪਾਰ ਬਖਸ਼ਿਸ਼ ਸੀ, ਕਮਾਲ ਸੀ ਬਹੁਤ ਕੁੱਝ ਦਿਖਾਇਆ।
ਭੈਣਾ ਨੇ ਬੇਨਤੀ ਕੀਤੀ ਕਿ ਪਿਤਾ ਜੀ ਸਾਨੂੰ ਵੀ ਦੱਸੋ। ਪਿਤਾ ਜੀ ਦੀ ਜ਼ਬਾਨੀ ਆਪ ਨਾਲ ਸਾਂਝਾ ਕਰਦਾ ਹਾਂ। ਪਿਤਾ ਜੀ ਕਹਿਣ ਲੱਗੇ- ਜਿਸ ਵਕਤ ਤੁਸੀ ਪੜ੍ਹ ਰਹੀਆਂ ਸੀ...
ਸਰਬ ਜੀਆ ਕਾ ਦਾਤਾ ਰੇ॥
...ਉਸ ਵੇਲੇ ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਲੱਗੇ ਕਿ-
ਪੁੱਤ ਤੂੰ ਗੁਰੂ ਨਾਨਕ ਨਿਰੰਕਾਰ ਦੇ ਉਸ ਪ੍ਰਕਾਸ਼ ਦੀ ਪਰਮ ਸੱਤਿਆ ਨੂੰ, ਮਹਾਨਤਾ ਨੂੰ, ਪਰਮ ਭਗਵਤਾ ਨੂੰ ਦੇਖਣਾ ਚਾਹੁੰਦਾ ਹੈ? ਉਹ ਪ੍ਰਕਾਸ਼ ਕੀ ਹੈ ਜਿਹੜਾ ਉਸ ਸਰੂਪ ਦੇ ਵਿੱਚ ਇਸ ਸੰਸਾਰ ਵਿੱਚ ਕੀ ਖੇਡ, ਖੇਡ ਗਿਆ ਹੈ। ਸਭ ਤੋਂ ਵਡੀ ਦਯਾ ਜਦੋਂ ਨਿਰੰਕਾਰ ਇਸ ਸੰਸਾਰ ਤੇ ਕਰਦਾ ਹੈ ਆਪ ਹੀ ਜਿਹੜਾ ਨਾਮ ਤੇ ਸਰੂਪ ਧਾਰ ਕੇ ਆਉਂਦਾ ਹੈ, ਉਸ ਪਾਵਨ ਸਰੂਪ ਦੇ ਦਰਸ਼ਨ ਤਾਂ ਸਿਰਫ ਉਸ ਨੂੰ ਹੀ ਹੋ ਸਕਦੇ ਹਨ, ਜਿਸਦੇ ਅੰਦਰ ਅਤੇ ਬਾਹਰ ਗੁਰੂ ਨਾਨਕ ਵਸਦਾ ਹੋਵੇ। ਪਿਤਾ ਜੀ ਕਹਿਣ ਲੱਗੇ ਫਿਰ ਉਨ੍ਹਾਂ ਨੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਐਸਾ ਪ੍ਰਕਾਸ਼ ਹੀ ਪ੍ਰਕਾਸ਼ ਦਾ ਸਰੂਪ ਦਿਖਾਇਆ। ਗੁਰੂ ਨਾਨਕ ਨਿਰੰਕਾਰ ਦੇ ਉਸ ਪ੍ਰਕਾਸ਼ ਦੇ ਰੋਮ ਰੋਮ ਦੇ ਵਿੱਚ ਅਸੀਂ ਹਰ ਇੱਕ ਰੋਮ ਦੇ ਵਿੱਚ ਇੱਕ ਬ੍ਰਹਮੰਡ ਦੇਖ ਰਹੇ ਹਾਂ, ਕਰੋੜਾਂ ਹੀ ਬ੍ਰਹਮੰਡ ਹਨ।
ਉਹ ਪ੍ਰਕਾਸ਼ ਉਹ ਨਿਰੰਕਾਰ ਹੈ?
ਉਸ ਵੇਲੇ ਬਾਬਾ ਨੰਦ ਸਿੰਘ ਸਾਹਿਬ ਸਾਨੂੰ ਦਿਖਾ ਰਹੇ ਹਨ ਕਿ-
ਹਰ ਇੱਕ ਬ੍ਰਹਮੰਡ ਦੇ ਵਿੱਚ ਸੂਰਜ ਚਮਕ ਰਹੇ ਹਨ, ਚੰਦਰਮਾ ਹਨ,ਹਰ ਇੱਕ ਬ੍ਰਹਮੰਡ ਦੇ ਵਿੱਚ ਪਰਬਤ, ਦਰਿਆ, ਪਵਨ, ਆਕਾਸ਼ ਬਨਾਸਪਤੀ, ਹਰਿਆਵਲ, ਜੀਅ ਜੰਤ ਸਭ ਉਹ ਖੇਡ, ਖੇਡ ਰਹੇ ਹਨ ਅਤੇ ਉਸ ਦੇ ਹੁਕਮ ਦੇ ਵਿੱਚ ਇਹ ਸਭ ਕੁੱਝ ਵਿੱਚਰ ਰਿਹਾ ਹੈ।ਇਹ ਸੰਸਾਰ ਵਿੱਚਰ ਰਹੇ ਹਨ, ਇਹ ਲੱਖ ਆਕਾਸਾਂ, ਪਾਤਾਲ ਵਿੱਚਰ ਰਹੇ ਹਨ ਅਤੇ ਉਸ ਵੇਲੇ ਇੱਕ ਇੱਕ ਕਣ ਦੇ ਵਿੱਚੋਂ ਮਧੁਰ, ਰਸੀਲੀ ਧੁਨੀਂ ਐਸੀਂ ਉਹ ਮਸਤ ਕਰਨ ਵਾਲੀ ਧੁਨੀ ਹੈ ਜਿਹੜੀ ਉਠ ਰਹੀ ਹੈ,ਉਹ ਜਿਹੜੀ ਗ਼ੈਬੀ, ਗਗਨਮਈ ਧੁਨੀ ਹਰ ਗਗਨ ਦੇ ਵਿੱਚੋ ਉੱਠ ਰਹੀ ਸੀ ਉਹ ਕਮਾਲ ਹੀ ਕਮਾਲ ਸੀ।
ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ,ਤੂੰਹੀ ਨਿਰੰਕਾਰ, ਇੱਕ ਤੂੰਹੀ ਨਿਰੰਕਾਰ॥ਧੰਨ ਗੁਰੂ ਨਾਨਕ, ਇੱਕ ਤੂੰਹੀ ਨਿਰੰਕਾਰ,ਤੂੰਹੀ ਨਿਰੰਕਾਰ, ਇੱਕ ਤੂੰਹੀ ਨਿਰੰਕਾਰ॥ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ,ਤੂੰਹੀ ਨਿਰੰਕਾਰ, ਇੱਕ ਤੂੰਹੀ ਨਿਰੰਕਾਰ॥
ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ॥
Comments
Post a Comment