ਜੋ ਸਰਣਿ ਆਵੈ ਤਿਸੁ ਕੰਠਿ ਲਾਵੇ ਇਹ ਬਿਰਦੁ ਸੁਆਮੀ ਸੰਦਾ॥

 

239 ਸਾਲ ਪ੍ਰਤੱਖ ਨਿਰੰਕਾਰ ਦੀ ਪ੍ਰੇਮ ਲੀਲ੍ਹਾ, ਨਿਰੰਕਾਰ (ਗੁਰੂ ਗੋਬਿੰਦ ਸਿੰਘ ਸਾਹਿਬ) ਨੇ ਆਪ ਸਮਾਪਤ ਕੀਤੀ ਹੈ।

Guru Tegh Bahadur Sahib and Kashmiri Pandits

ਸਾਧ ਸੰਗਤ ਜੀ ਆਓ ਆਪਾਂ ਥੋੜ੍ਹਾ ਜਿਹਾ ਸੋਚ ਵਿਚਾਰ ਕਰੀਏ। 

ਆਪ ਨੇ ਪੜ੍ਹਿਆ ਕਿ ਗੁਰੂ ਸਾਹਿਬ ਨੇ 239 ਸਾਲ ਪ੍ਰਤਖ ਪ੍ਰੇਮ ਲੀਲ੍ਹਾ ਰਚੀ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 1469 ਵਿਚ ਪ੍ਰੇਮ ਲੀਲ੍ਹਾ ਸ਼ੁਰੂ ਹੋਈ ਹੈ ਅਤੇ 1708 ਵਿਚ ਸਮਾਪਤ ਹੋਈ ਹੈ ਫਿਰ ਉਹ 239 ਸਾਲ ਦੀ ਪ੍ਰੇਮ ਲੀਲ੍ਹਾ ਗੁਰੂ ਗੋਬਿੰਦ ਸਿੰਘ ਸਾਹਿਬ ਸਮਾਪਤ ਕਰ ਰਹੇ ਹਨ।

ਹੁਣ ਆਪਾਂ ਥੋੜ੍ਹਾ ਜਿਹਾ ਵਿਚਾਰ ਕਰੀਏ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਸਿਰਫ ਢਾਈ ਸਾਲ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਰਹੇ। ਗੁਰੂ ਤੇਗ਼ ਬਹਾਦਰ ਸਾਹਿਬ ਗਿਆਰਾਂ ਸਾਲ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ 33 ਸਾਲ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਰਹੇ। ਇਹ ਸਾਢੇ 46 ਸਾਲਾਂ ਵਿਚ ਜੋ ਖੇਡ ਵਰਤਾਇਆ ਹੈ ਕਿਉਂਕਿ ਹੁਣ ਉਹ ਲੀਲ੍ਹਾ ਸਮਾਪਤ ਹੋਣ ਵਾਲੀ ਸੀ, ਉਹ ਜਿਹੜੀ ਪ੍ਰੇਮ ਲੀਲ੍ਹਾ ਗੁਰੂ ਨਾਨਕ ਨਿਰੰਕਾਰ ਨੇ ਸ਼ੁਰੂ ਕੀਤੀ ਹੈ ਉਹ ਸਮਾਪਤ ਹੋਣ ਵਾਲੀ ਸੀ।

ਆਪਾਂ ਸਾਰੇ ਕਰਮ ਬੱਧੇ ਆਏ ਹਾਂ ਉਹ ਪ੍ਰੇਮ ਬੱਧੇ ਆਏ ਹਨ 
ਪਰ ਕਰਮ ਬਧਿਆਂ ਦੀ ਖਾਤਰ ਉਹ ਆਇਆ ਹੈ।

ਗੁਰੂ ਹਰਿਕ੍ਰਿਸ਼ਨ ਸਾਹਿਬ ਅਠ ਸਾਲ ਦੀ ਉਮਰ ਹੈ, ਜਿਸ ਵਕਤ ਦਿੱਲੀ ਜਾਂਦੇ ਹਨ, ਜਿਸ ਵਕਤ ਬਿਮਾਰੀ ਫੈਲੀ ਹੈ ਲੋਗ ਮਰਨੇ ਸ਼ੁਰੂ ਹੋ ਗਏ ਪਰ ਜਿਹੜਾ ਵੀ ਉਨ੍ਹਾਂ ਪਾਸ ਆਈ ਜਾਂਦਾ ਹੈ ਮੇਰੇ ਅਠਵੇਂ ਗੁਰੂ ਨਾਨਕ ਕਹਿ ਕੀ ਰਹੇ ਹਨ-

ਆਓ ਸਾਰੇ ਹੀ ਮੇਰੇ ਪਾਸ ਆ ਜਾਓ ਮੈ ਤੁਹਾਡਾ ਸਭ ਦਾ ਦੁਖ ਆਪਣੇ ਉਤੇ ਲੈਣਾ ਹੈ ਉਹ ਦੁੱਖ ਮੈਨੂੰ ਦੇ ਦਿਓੁ।
ਜੋ ਸਰਣਿ ਆਵੈ ਤਿਸੁ ਕੰਠਿ ਲਾਵੇ
ਇਹ ਬਿਰਦੁ ਸੁਆਮੀ ਸੰਦਾ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-544

ਉਹ ਸ਼ਰਨ ਵਿੱਚ ਆਏ ਨੂੰ ਕਹਿ ਰਹੇ ਹਨ।

ਤੁਸੀਂ ਗੁਰੂ ਨਾਨਕ ਦੀ ਸ਼ਰਨ ਵਿੱਚ ਆਏ ਹੋ ਤੁਹਾਡਾ ਦੁਖ ਮੈਂ ਆਪਣੇ ਉਤੇ ਲੈਂਦਾ ਹਾਂ ਆਪਣਾ ਸਾਰਾ ਦੁਖ ਮੈਨੂੰ ਦੇ ਦਿਉ।

ਗੁਰੂ ਤੇਗ਼ ਬਹਾਦਰ ਸਾਹਿਬ ਬੈਠੇ ਹਨ, 500 ਪਡਿੰਤ, ਪਡਿੰਤ ਕਿਰਪਾ ਰਾਮ ਦੀ ਅਗਵਾਈ ਹੇਠ ਪਹੁੰਚਦੇ ਹਨ, ਰੋਂਦੇ ਹਨ। ਉਸ ਵੇਲੇ ਉਹੀ ਗੁਰੂ ਤੇਗ਼ ਬਹਾਦਰ ਸਾਹਿਬ ਫੁਰਮਾ ਕੀ ਰਹੇ ਹਨ ਕਿ-

ਤੁਸੀ ਗੁਰੂ ਨਾਨਕ ਦੇ ਦਰ ਤੇ ਆ ਗਏ ਹੋ ਆਪਣਾ ਸਾਰਾ ਦੁਖ ਮੇਰੇ ਉੱਤੇ ਸੁੱਟ ਦਿਉ।

ਸਾਧ ਸੰਗਤ ਜੀ ਜਰਾ ਸੋਚ ਕੇ ਦੇਖੋ ਕਿ ਗੁਰੂ ਸਾਹਿਬ ਨੇ ਕੀ ਕੀਤਾ ਹੈ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਉਸ ਵਕਤ ਸਿਰਫ ਨੌ ਸਾਲ ਦੀ ਆਯੂ ਵਿਚ ਸਨ, ਜਦੋਂ ਗੁਰੂ ਤੇਗ਼ ਬਹਾਦਰ ਨੇ ਫੁਰਮਾਇਆ ਕਿ-

ਐਸ ਵੇਲੇ ਇੱਕ ਮਹਾਨ ਮਹਾਂਪੁਰਖ ਦੇ ਬਲੀਦਾਨ ਦੀ ਲੋੜ ਹੈ

 ਕਿਸ ਬਲੀਦਾਨ ਦੀ? 

ਇਨ੍ਹਾਂ ਦਾ ਦੁਖ ਲੈਣ ਦਾ ਬਲੀਦਾਨ, ਇਕ ਪੂਰੇ ਧਰਮ ਦਾ ਦੁੱਖ ਲੈਣ ਦੇ ਬਲੀਦਾਨ ਦੀ ਲੋੜ ਹੈ।

ਫਿਰ ਉਸ ਵਕਤ ਦਸਮੇਸ਼ ਪਿਤਾ ਫੁਰਮਾਉਂਦੇ ਹਨ ਕਿ-

ਸੱਚੇ ਪਾਤਸ਼ਾਹ ਤੁਹਾਡੇ ਕੋਲੋਂ ਵੀ ਵੱਡਾ ਕੋਈ ਮਹਾਂਪੁਰਖ ਹੋ ਸਕਦਾ ਹੈ? 

ਸਾਧ ਸੰਗਤ ਜੀ ਉਸ ਵਕਤ ਗੁਰੂ ਤੇਗ਼ ਬਹਾਦਰ ਸਾਹਿਬ ਨੇ ਗੁਰੂ ਗੋਬਿੰਦ ਸਾਹਿਬ ਵੱਲ ਦੇਖਿਆ ਹੈ ਅਤੇ ਫੁਰਮਾਇਆ-

ਸਾਰੇ ਦੁਖ ਲੈਣ ਵਾਸਤੇ ਅਸੀ ਹੀ ਨਹੀਂ ਆਏ, ਸਾਡਾ ਪੁੱਤ (ਗੁਰੂ ਗੋਬਿੰਦ ਸਿੰਘ ਸਾਹਿਬ) ਵੀ ਸਾਰੇ ਦੁੱਖ ਲੈਣ ਵਾਸਤੇ ਹੀ ਆਇਆ ਹੈ।

ਕਦੀ ਸੋਚਿਆ ਹੈ ਤੁਸੀ, ਉਸ ਵੇਲੇ ਦਸਮੇਸ਼ ਪਿਤਾ ਜਿਸ ਵਕਤ ਆਪਣਾ ਸਭ ਕੁਝ ਨਿਛਾਵਰ ਕਰੀ ਜਾਂਦੇ ਹਨ ਉਸ ਪ੍ਰੇਮ ਦੇ ਖੇਡ ਦੇ ਵਿੱਚ, ਜਿਸ ਵਕਤ ਦਮਦਮਾ ਸਾਹਿਬ ਮਾਤਾ ਜੀ ਪੁੱਛਦੇ ਹਨ ਕਿ ਸਾਹਿਬਜ਼ਾਦੇ ਕਿੱਥੇ ਹਨ ਤੇ ਉਸ ਵੇਲੇ ਫੁਰਮਾਇਆ ਕੀ ਹੈ।

“ਚਾਰ ਮੁਏ ਤੋ ਕਿਆ ਭੈਯਾ ਜੀਵਤ ਕਈ ਹਜਾਰ”

20 ਹਜ਼ਾਰ ਦੀ ਸੰਗਤ ਬੈਠੀ ਸੀ। ਕਹਿੰਦੇ ਇਹ ਮੇਰੇ ਸਾਹਿਬਜ਼ਾਦੇ ਹਨ। ਮੈਂ ਇਨ੍ਹਾਂ ਦੀ ਖਾਤਰ ਸਭ ਕੁੱਝ ਨਿਛਾਵਰ ਕਰ ਦਿੱਤਾ ਹੈ ਤਾਂ ਕਿ ਇਹ ਚੰਗੀ ਤਰ੍ਹਾਂ ਜੀਅ ਸਕਣ।

ਸਾਧ ਸੰਗਤ ਜੀ ਇੱਕ ਚੀਜ਼ ਚੇਤੇ ਰੱਖੋ ਕਿ ਜਦੋਂ ਇਹ ਕਹੀਦਾ ਹੈ ਕਿ ਉਹ ਕਿਹੜਾ ਸਤਿਗੁਰੂ ਹੈ ਜਿਸਨੇ ਕਿਸੇ ਦੇ ਗੁਣ ਅਵਗੁਣ ਨਹੀਂ ਦੇਖੇ।

ਜੇ ਕੌਡਾ ਰਾਖਸ਼ ਸਾਹਮਣੇ ਆਇਆ ਤਾਂ ਉਸ ਨੂੰ ਛਿਨ ਵਿੱਚ ਦੇਵਤਾ ਬਣਾਇਆ ਹੈ। 

ਕਿਸੇ ਦੇ ਪਾਪ ਦੇਖੇ ਉਸਨੇ ? 

ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿਸੇ ਦੇ ਪਾਪ, ਅਵਗੁਣ ਨਹੀਂ ਚਿਤਾਰੇ। 

ਗੁਰੂ ਤੇਗ਼ ਬਹਾਦਰ ਸਾਹਿਬ ਆਪਣੇ ਉੱਤੇ ਸਭ ਕੁੱਝ ਲੈ ਰਹੇ ਹਨ ਕਿਸੇ ਦੇ ਵੀ ਗੁਣ ਅਵਗੁਣ ਨਹੀਂ ਚਿਤਾਰੇ। 

ਸਾਧ ਸੰਗਤ ਜੀ ਆਪਾਂ ਕਿਹੜੇ ਗੁਰੂ (ਗੁਰੂ ਗੋਬਿੰਦ ਸਿੰਘ ਸਾਹਿਬ) ਦੀ ਸ਼ਰਨ ਵਿੱਚ ਬੈਠੇ ਹਾਂ ਅਤੇ ਆਪਾਂ ਉਨ੍ਹਾਂ ਦੀ ਇਸ ਸ਼ਤਾਬਦੀ ਤੇ ਰੋਈਏ ਨਾ ?

300 ਸਾਲ ਹੋਏ ਗੁਰੂ ਨਾਨਕ ਨੇ
ਇੱਕ ਨਵਾਂ ਹੀ ਚੋਜ ਦਿਖਾਇਆ ਏ।

ਸਰਬੰਸ ਦੇ ਫੁੱਲਾਂ ਦੀ ਸੇਜ ਤੇ
ਗੁਰੂ ਗ੍ਰੰਥ ਦਾ ਆਸਣ ਲਾਇਆ ਏ।

ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
ਨਿਰਾਲਾ ਇਸ਼ਕ ਨਿਭਾਇਆ ਏ।

ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ।

ਸਰਬੰਸ ਦੇ ਫੁੱਲਾਂ ਦੀ ਸੇਜ ਤੇ
ਗੁਰੂ ਗ੍ਰੰਥ ਦਾ ਆਸਣ ਲਾਇਆ ਏ।

ਨੀਤ ਨਵਾਂ ਨੀਤ ਨਵਾਂ ਸਾਹਿਬ ਮੇਰਾ ਨੀਤ ਨਵਾਂ।
ਸਾਹਿਬ ਮੇਰਾ ਨੀਤਿ ਨਵਾਂ ਸਦਾ ਸਦਾ ਦਾਤਾਰੁ॥

ਇਕ ਨਵਾਂ ਹੀ ਚੋਜ ਦਿਖਾਇਆ ਏ,
ਇਕ ਨਵਾਂ ਹੀ ਰੰਗ ਚੜ੍ਹਾਇਆ ਏ।

ਇਕ ਨਵਾਂ ਹੀ ਖੇਡ ਰਚਾਇਆ ਏ,
ਇਕ ਨਵਾਂ ਹੀ ਰੂਪ ਸਜਾਇਆ ਏ।

ਸਰਬੰਸ ਦੇ ਫੁੱਲਾਂ ਦੀ ਸੇਜ ਤੇ
ਗੁਰੂ ਗ੍ਰੰਥ ਦਾ ਆਸਣ ਲਾਇਆ ਏ।
ਗੁਰੂ ਨਾਨਕ ਦਾਤਾ ਬਖਸ਼ ਲੈ।
  ਬਾਬਾ ਨਾਨਕ ਬਖਸ਼ ਲੈ॥

Comments