ਨਾਮ ਜਪਣਾ ਕਿਸ ਦੀ ਮਜਦੂਰੀ ਹੈ ?

 

ਨਾਮ ਕੀ ਹੈ ?


 

ਸਾਧ ਸੰਗਤ ਜੀ ਬਾਬਾ ਨੰਦ ਸਿੰਘ ਸਾਹਿਬ ਜੀ ਨੇ ਇੱਕ ਦਫਾ ਇਹ ਚੀਜ਼ ਸਪਸ਼ਟ ਕੀਤੀ ਕਿ-

ਨਾਮ ਕੀ ਹੈ ?
ਜਿਸ ਤਰ੍ਹਾਂ ਅਸੀਂ ਸਾਰੇ ਨੌਕਰੀ ਕਰਦੇ ਹਾਂ। ਕੋਈ ਗੌਰਮਿੰਟ ਦੀ ਨੌਕਰੀ ਕਰਦਾ ਹੈ ਉਸਨੂੰ ਉਸਦੀ ਮਜਦੂਰੀ, ਤਨਖਾਹ ਮਿਲ ਜਾਂਦੀ ਹੈ। ਕੋਈ ਦਿਹਾੜੀ ਦੀ ਮਜਦੂਰੀ ਕਰਦਾ ਹੈ ਕੋਈ ਪ੍ਰਾਈਵੇਟ ਨੌਕਰੀ ਕਰਦਾ ਹੈ, ਤਨਖਾਹ ਮਿਲਦੀ ਹੈ, ਮਜਦੂਰੀ, ਅਵਜਾਨਾ ਮਿਲ ਜਾਂਦਾ ਹੈ।

ਬਾਬਾ ਨੰਦ ਸਿੰਘ ਸਾਹਿਬ ਫੁਰਮਾ ਰਹੇ ਹਨ ਕਿ-

ਨਾਮ ਜਪਣਾ ਕਿਸ ਦੀ ਮਜਦੂਰੀ ਹੈ ?

ਫੁਰਮਾਉਣ ਲੱਗੇ ਕਿ-

ਨਾਮ ਜਪਣਾ ਗੁਰੂ ਨਾਨਕ ਦੀ ਮਜਦੂਰੀ ਹੈ।

ਇੱਕ ਨੌਕਰ ਹੈ, ਉਹ ਆਪਣੀ ਮਜਦੂਰੀ ਨਹੀਂ ਮੰਗਦਾ, ਸੇਵਾ ਕਰਦਾ ਹੈ ਮਾਲਿਕ ਦੀ ਪਰ ਤਨਖਾਹ ਨਹੀਂ ਲੈਂਦਾ, ਕਦੇ ਵੀ ਮਜਦੂਰੀ ਨਹੀਂ ਮੰਗਦਾ ਫਿਰ ਕਹਿੰਦਾ ਹੈ ਮੈਂ' ਸਿਰਫ ਸੇਵਾ ਕਰਨੀ ਹੈ, ਮੈਂ'ਨੂੰ ਤੁਹਾਡਾ ਜੂਠਾ ਥਾਲ ਮਿਲ ਜਾਂਦਾ ਹੈ, ਤੁਹਾਡੇ ਉਤਾਰੇ ਹੋਏ ਕੱਪੜੇ ਮਿਲ ਜਾਂਦੇ ਹਨ, ਉਹ ਮੇਰੇ ਵਾਸਤੇ ਕਾਫੀ ਹਨ। 

ਹੁਣ ਕਿਸੇ ਵੇਲੇ ਮਾਲਿਕ ਆਪਣੇ ਆਪ ਨੂੰ ਉਸਦਾ ਕਰਜਾਈ ਮਹਿਸੂਸ ਕਰਦਾ ਹੈ ਕਿ ਇਸ ਨੇ ਮੇਰੇ ਕੋਲੋਂ ਕੁੱਝ ਲਿਆ ਹੀ ਨਹੀਂ।

ਫੁਰਮਾਉਂਣ ਲੱਗੇ-

ਗੁਰੂ ਨਾਨਕ ਦੀ ਮਜਦੂਰੀ ਨਾਮ ਜਪਨਾ ਹੈ।
ਇਨਸਾਨ ਨਾਮ ਜਪਦਾ ਹੈ ਪਰ ਗੁਰੂ ਨਾਨਕ ਪਾਸੋਂ ਉਸਦਾ ਮੁਆਵਜਾ ਮੰਗਦਾ ਹੀ ਨਹੀਂ, ਉਸਦੀ ਮਜਦੂਰੀ ਕਰੀ ਜਾਦਾਂ ਹੈ। ਹੁਣ ਜਿਹੜਾ ਉਹਦਾ ਮੁਆਵਜਾ ਹੈ, ਮਜਦੂਰੀ ਹੈ ਉਹ ਜਮਾ ਕਿੱਥੇ ਹੋ ਰਹੀ ਹੈ। ਦੁਨੀਆਵੀ ਆਦਮੀ ਦੀ ਮਜਦੂਰੀ ਇੱਕ ਦੁਨੀਆਵੀ ਮਾਲਿਕ ਪਾਸ ਜਮਾ ਹੁੰਦੀ ਹੈ ਪਰ ਨਾਮ ਜਪਣ ਵਾਲੇ ਦੀ ਮਜਦੂਰੀ ਗੁਰੂ ਨਾਨਕ ਦੇ ਖਜਾਨੇ ਚ ਜਮਾ ਹੋ ਰਹੀ ਹੈ ਉਸ ਦੇ ਬਦਲੇ ਇਹ ਮੰਗਦਾ ਹੀ ਕੁੱਝ ਨਹੀਂ, ਚਾਹੁੰਦਾ ਹੀ ਕੁੱਝ ਨਹੀਂ। ਕੋਈ ਕਾਮਨਾਵਾਂ, ਕੋਈ ਵਾਸ਼ਨਾਵਾਂ, ਕਿਸੇ ਕਿਸਮ ਦਾ ਕੋਈ ਸੁਆਰਥ ਹੈ ਹੀ ਨਹੀਂ।
 ਪਿਤਾ ਜੀ ਕਹਿਣ ਲੱਗੇ- ਗੁਰੂ ਨਾਨਕ ਪਾਤਸ਼ਾਹ ਦੇ ਖਾਤੇ ਵਿੱਚ ਇਹ ਜਮਾ ਹੋਈ ਜਾ ਰਿਹਾ ਹੈ।

ਬਾਬਾ ਨੰਦ ਸਿੰਘ ਸਾਹਿਬ ਅੱਗੇ ਕੀ ਦੱਸ ਰਹੇ ਹਨ ਫੁਰਮਾਉਂਣ ਲੱਗੇ-

ਗੁਰੂ ਨਾਨਕ ਦੇ ਖਜਾਨੇ ਵਿੱਚੋਂ ਫਿਰ ਜਦੋਂ ਵੀ ਮਿਲਦਾ ਹੈ, ਸੂਦ ਦਰ ਸੂਦ ਮਿਲਦਾ ਹੈ ਜਿਹੜਾ ਸਿੱਖ ਨਾਮ ਜਪ ਰਿਹਾ ਹੈ ਅਤੇ ਮੰਗਦਾ ਕੁੱਝ ਨਹੀਂ।

ਉਸ ਦਾ ਮਤਲਬ ਸਮਝਾਉਂਦੇ ਹੋਏ ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਲੱਗੇ-

ਸੂਦ ਦਰ ਸੂਦ ਹੈ ਕੀ?
ਇਨਸਾਨ ਤਾਂ ਆਪਣੀ ਹੈਸੀਅਤ, ਆਪਣੀ ਸਮਰੱਥਾ ਅਨੁਸਾਰ ਨਾਮ ਜਪਦਾ ਹੈ। ਇਨਸਾਨ ਦੀ ਹਸਤੀ ਨਿਰੰਕਾਰ ਦੇ ਸਾਹਮਣੇ ਕੁੱਛ ਵੀ ਨਹੀਂ,
ਜਿਸ ਵਕਤ ਨਿਰੰਕਾਰ ਦੇਦਾਂ ਹੈ ਉਹ ਸੂਦ ਦਰ ਸੂਦ ਦਿੰਦਾ ਹੈ,
ਨਿਰੰਕਾਰ ਅਪਣੀ ਹੈਸੀਅਤ ਅਤੇ ਸਮਰੱਥਾ ਦੇ ਹਿਸਾਬ ਨਾਲ ਦਿੰਦਾ ਹੈ।

ਫਿਰ ਸਾਧ ਸੰਗਤ ਜੀ ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਲੱਗੇ-

ਉਸੇ ਨਾਮ ਨੂੰ ਜਿਹੜਾ ਉਸਨੇ ਜਪਿਆ ਹੈ, ਨਿਰੰਕਾਰ ਉਸਨੂੰ ਆਪਣੇ ਪ੍ਰੇਮ ਦੇ ਵਿੱਚ ਰੰਗ ਕੇ ਫਿਰ ਵਾਪਿਸ ਦਿੰਦਾ ਹੈ।

ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਲੱਗੇ-

ਪ੍ਰੇਮ ਦੀ ਦਾਤ ਫਿਰ ਸ਼ੁਰੂ ਕਿੱਥੋਂ ਹੁੰਦੀ ਹੈ ?

ਸਾਧ ਸੰਗਤ ਜੀ ਇਹ ਇੱਕੋ ਹੀ ਚੀਜ਼ ਦਰਸਾ ਰਹੇ ਹਨ ਕਿ ਪ੍ਰੇਮ ਦਾ ਮਤਲਬ ਕੀ ਹੈ?

ਹਰਿ ਨਾਮਾ ਹਰਿ ਰੰਙੁ ਹੈ ਹਰਿ ਰੰਙੁ ਮਜੀਠੈ ਰੰਙੁ॥
ਗੁਰਿ ਤੁਠੈ ਹਰਿ ਰੰਗ ਚੜਿਆ ਫਿਰਿ ਬਹੁੜਿ ਨ ਹੋਵੀ ਭੰਙੁ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 731

ਫੁਰਮਾਇਆ- 

ਸਿੱਖ ਨੇ ਦੇਣਾ ਹੀ ਦੇਣਾ ਹੈ ਲੈਣਾਂ ਕੁੱਝ ਨਹੀਂ, ਜੇ ਲੈਣ ਵਿੱਚ ਪਿਆ ਹੈ ਕੋਈ ਮੁਆਵਜਾ ਮੰਗਦਾ ਹੈ, ਮਜਦੂਰੀ ਮੰਗਦਾ ਹੈ, ਕੋਈ ਸੁਆਰਥ ਹੈ, ਕੁੱਛ ਮੰਗ ਰਿਹਾ ਹੈ ਫਿਰ ਤਾਂ ਗੁਰੂ ਕੋਲੋਂ ਅਲ੍ਹੈਦਗੀ ਹੈ, ਜੁਦਾਈ ਹੈ।

ਜੇ ਸਿੱਖ ਗੁਰੂ ਨਾਲ ਪ੍ਰੇਮ ਕਰਦਾ ਹੈ, ਪਹਿਲੀ ਗੱਲ ਤਾਂ ਪ੍ਰੇਮ ਵਿੱਚ ਦੇਣਾ ਹੀ ਦੇਣਾ ਹੈ, ਸਭ ਉਹਦਾ ਹੀ ਹੈ।

ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ - 918

ਇਹ ਕਿਸਦਾ ਤਨ ਮਨ ਧਨ ਹੈ? ਇਹ ਪਦਾਰਥ ਸਾਡੇ ਆਪਣੇ ਹਨ? ਉਸਦੇ ਹੀ ਬਖਸ਼ੇ ਹੋਏ ਹਨ, ਇਹ ਸਭ ਕੁੱਝ ਉਸਦਾ ਹੈ। ਜਿਹੜਾ ਆਪਣੇ ਆਪ ਨੂੰ ਸੌਂਪੀ ਜਾਂਦਾ ਹੈ ਉਹ ਸਾਹਿਬ ਤੋਂ ਕਦੇ ਕੁੱਝ ਨਹੀਂ ਮੰਗਦਾ ਪਰ ਫਿਰ ਜਦੋਂ ਸਾਹਿਬ ਤੁੱਠਦੇ ਹਨ ਉਸਨੂੰ ਪ੍ਰੇਮ ਦੀ ਦਾਤ ਬਖਸ਼ਦੇ ਹਨ, ਉਸ ਵੇਲੇ ਉਸ ਪ੍ਰੇਮ ਦਾ ਸੁਆਦ ਤੇ ਨਸ਼ਾ ਆਉਂਦਾ ਹੈ।

ਸਾਚੁ ਕਹੌਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ

ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥ 

(Nanak Leela, Part 1)

www.Sikh Videos.org

www.SriGuruGranthSahib.org

www.BabaNandSinghSahib.org 

Comments