ਏਵਡੁ ਊਚਾ ਹੋਵੈ ਕੋਇ


ਏਵਡੁ ਊਚਾ ਹੋਵੈ ਕੋਇ


ਬਾਬਾ ਨੰਦ ਸਿੰਘ ਸਾਹਿਬ ਇੱਕ ਪਾਵਨ ਸਾਖਾ ਸੁਣਾ ਰਹੇ ਹਨ-

ਗੁਰੂ ਨਾਨਕ ਪਾਤਸ਼ਾਹ ਇੱਕ ਖੇਡ ਵਰਤਾ ਰਹੇ ਹਨ, ਸੰਗਤ ਵਿੱਚ ਬਿਰਾਜਮਾਨ ਹਨ। ਇੱਕ ਟਕਾ ਮਸੂਲੀ ਹੱਥ ਵਿੱਚ ਹੈ, ਕਦੀ ਖੱਬੇ ਹੱਥ ਵਿੱਚ ਲੈ ਲੈਂਦੇ ਹਨ ਕਦੀ ਸੱਜੇ ਹੱਥ ਵਿੱਚ

ਫਿਰ ਸੰਗਤ ਨੂੰ ਦਿਖਾ ਕੇ ਪੁੱਛਦੇ ਹਨ- ਸਾਡੇ ਹੱਥ ਵਿੱਚ ਕੀ ਹੈ?

ਸੰਗਤ ਸਾਰੀ ਜਵਾਬ ਦਿੰਦੀ ਹੈ- ਸੱਚੇ ਪਾਤਸ਼ਾਹ ਟਕਾ ਮਸੂਲੀ

ਪਰ ਭਾਈ ਲਹਿਣਾ ਜੀ ਚੁੱਪ ਬੈਠੇ ਹਨ।

ਗੁਰੂ ਨਾਨਕ ਪਾਤਸ਼ਾਹ ਭਾਈ ਲਹਿਣਾ ਜੀ ਵੱਲ ਦੇਖ ਕੇ ਪੁੱਛਦੇ ਹਨ- ਤੁਸੀ ਦੱਸੋ ਸਾਡੀ ਮੁੱਠੀ ਮੇ ਕਿਆ ਹੈ?

ਭਾਈ ਲਹਿਣਾ ਜੀ ਚੁੱਪ (ਰਹੇ ),

ਫਿਰ ਪੁੱਛਿਆ- ਲਹਿਣਾ ਜੀ ਦੱਸੋ (ਟਕਾ ਮਸੂਲੀ ਦਿਖਾ ਕੇ) ਕਿ ਇਹ ਸਾਡੀ ਮੁੱਠੀ ਚ' ਕਿਆ ਹੈ।

ਗੁਰੂ ਅੰਗਦ ਸਾਹਿਬ ਫਿਰ ਜਿਸ ਤਰ੍ਹਾਂ ਜਵਾਬ ਦੇ ਰਹੇ ਹਨ ਉਹ ਬਾਬਾ ਨੰਦ ਸਿੰਘ ਸਾਹਿਬ ਇਸ ਤਰ੍ਹਾਂ ਦਸ ਰਹੇ ਹਨ।

ਗੁਰੂ ਅੰਗਦ ਸਾਹਿਬ ਬੋਲੇ- 

ਸੱਚੇ ਪਾਤਸ਼ਾਹ ਰਾਜੇ ਕੀ ਮੁੱਠੀ ਮੇ ਰਾਜੇ ਕਾ ਰਾਜ ਹੋਤਾ ਹੈ, ਆਪ ਕੀ ਮੁੱਠੀ ਮੇ ਕਿਆ ਹੈ ਮੇਰੀ ਕੀ ਮਜ਼ਾਲ ਕਿ ਮੈਂ' ਦਸ ਸਕਾਂਸੱਚੇ ਪਾਤਸ਼ਾਹ ! ਹੇ ਦੀਨ ਦੁਨੀ ਦੇ ਵਾਲੀ, ਹੇ ਸੱਚਖੰਡ ਦੇ ਮਾਲਕ ਆਪ ਕੀ ਮੁੱਠੀ ਮੇਂ ਤਿੰਨਾਂ ਲੋਕਾਂ ਦਾ ਰਾਜ ਹੈ, ਆਪ ਦੀ ਮੁੱਠੀ ਮੇ ਦਰਗਾਹ ਦੀਆਂ ਸਾਰੀਆਂ ਬਰਕਤਾਂ ਹਨ, ਸੱਚਖੰਡ ਦੀਆਂ ਸਾਰੀਆਂ ਬਰਕਤਾਂ ਹਨ ਅਤੇ ਜਿਸਨੂੰ ਜੋ ਚਾਹੋ ਬਖਸ਼ ਸਕਦੇ ਹੋ 

ਗੁਰੂ ਨਾਨਕ ਪਾਤਸ਼ਾਹ ਨੂੰ ਪਛਾਣੀ ਬੈਠੇ ਹਨ... 

ਏਵਡੁ ਊਚਾ ਹੋਵੈ ਕੋਇ 

ਤਿਸੁ ਊਚੇ ਕਉ ਜਾਣੈ ਸੋਇ 

ਸ੍ਰੀ ਗੁਰੂ ਨਾਨਕ ਦੇਵ ਜੀ 


...ਗੁਰੂ ਨਾਨਕ ਨਿਰੰਕਾਰ ਦੀ ਬਖਸ਼ਿਸ਼ ਹੈ ਉਸ ਨਦਰ ਦੇ ਨਾਲ, ਉਹਨੂੰ, ਪਛਾਣੀ ਬੈਠੇ ਹਨ। ਉਹ ਨਿਰੰਕਾਰ ਦ੍ਰਿਸਟੀ ਤੇ ਨਿਰੰਕਾਰ ਭਾਵਨਾ ਬੋਲ ਰਹੀ ਹੈ 

ਧੰਨ ਧੰਨ ਗੁਰੂ ਨਾਨਕ, 
ਧੰਨ ਧੰਨ ਗੁਰੂ ਨਾਨਕ 
ਤੂੰਹੀ ਨਿਰੰਕਾਰ, 
ਇੱਕ ਤੂੰਹੀ ਨਿਰੰਕਾਰ

 

ਗੁਰੂ ਨਾਨਕ ਦਾਤਾ ਬਖਸ਼ ਲੈ।


ਬਾਬਾ ਨਾਨਕ ਬਖਸ਼ ਲੈ॥  

 

Comments

Popular Posts