ਭਗਵਾਨ ਰਾਮ ਜੀ ਦੇ ਚਰਨ ਕਮਲਾਂ ਦੀ ਛੂਹ

ਜੈ ਜੈ ਰਾਮ ਕਥਾ, ਜੈ ਸ਼੍ਰੀ ਰਾਮ ਕਥਾ ਭਗਵਾਨ ਸ਼੍ਰੀ ਰਾਮ ਚੰਦ੍ਰ ਜੀ ਦੇ ਜਨਮ-ਦਿਵਸ ਦੀ ਵਧਾਈਆਂ ਸਾਧ ਸੰਗਤ ਜੀ ਜਿਸ ਵਕਤ 'ਭਗਵਾਨ ਰਾਮ' ਜੀ ਅਤੇ ਲਛਮਣ ਜੀ ਨੂੰ ਮਹਾਰਿਸ਼ੀ ਵਿਸ਼ਵਾਮਿੱਤਰ ਜੀ ਮਾਤਾ ਸੀਤਾ ਦੇ ਸਯੰਬਰ ਤੇ ਜਨਕ ਪੁਰੀ ਲੈ ਕੇ ਜਾ ਰਹੇ ਹਨ। ਰਸਤੇ ਵਿੱਚ ਇੱਕ ਖੰਡਰ ਆਇਆ। ਭਗਵਾਨ ਰਾਮ ਪੁੱਛਦੇ ਹਨ- ਮਹਾਰਾਜ਼ ! ਇਹ ਕਿਹੜੀ ਜਗ੍ਹਾ ਹੈ? ਤਾਂ ਮਹਾਰਿਸ਼ੀ ਵਿਸ਼ਵਾਮਿੱਤਰ ਜੀ ਦੱਸਦੇ ਹਨ - ਇਹ ਗੌਤਮ ਰਿਸ਼ੀ ਦਾ ਆਸ਼ਰਮ ਹੈ। ਬਹੁਤ ਅਰਸਾ ਹੋ ਗਿਆ, ਜੁਗ ਹੋ ਗਿਆ ਹੈ ਇਹ ਉਨ੍ਹਾਂ ਦਾ ਆਸ਼ਰਮ ਹੁਣ ਖੰਡਰ ਹੈ। (ਭਗਵਾਨ ਰਾਮ ਪੁੱਛਦੇ ਹਨ) - ਗਰੀਬ ਨਿਵਾਜ਼ ਇਹ ਇੱਕ ਪੱਥਰ ਪਿਆ ਹੈ ਇੱਕ ਔਰਤ ਦਾ ਸਰੂਪ ਹੈ, ਇਹ ਕੌਣ ਹੈ ? ਫਿਰ ਉਨ੍ਹਾਂ ਨੂੰ ਸਾਖੀ ਸੁਣਾਂਦੇ ਹਨ ਕਿ ਕਿਸ ਤਰ੍ਹਾਂ ਗੌਤਮ ਰਿਸ਼ੀ ਨੇ ਆਪਣੀ ਪਤਨੀ ਅਹਿਲਿਆ ਨੂੰ ਸਰਾਪ ਦਿੱਤਾ ਸੀ। ਇਹ ਉਸ ਸਰਾਪ ਨਾਲ ਪੱਥਰ ਹੋਈ ਪਈ ਹੈ। ਜਦੋਂ ਇਸ ਨੇ (ਅਹਿਲਿਆ ਨੇ) ਕਿਹਾ- ਮੇਰਾ ਕਸੂਰ ਕੋਈ ਨਹੀਂ ਪਰ ਤੁਸੀਂ ਮੈਨੂੰ ਸਰਾਪ ਬਹੁਤ ਵੱਡਾ ਦੇ ਦਿੱਤਾ ਹੈ, ਮੇਰਾ ਕਲਿਆਣ ਕਦੋਂ ਹੋਵੇਗਾ? ਫਿਰ ਉਨ੍ਹਾਂ ਨੇ(ਗੌਤਮ ਰਿਸ਼ੀ ਨੇ) ਕਿਹਾ- ਦੇਖ ਅਹਿਲਿਆ ਅਸੀਂ ਆਪਣਾ ਸਰਾਪ ਵਾਪਸ ਨਹੀਂ ਲੈ ਸਕਦੇ। ਪਰ ਅਸੀਂ ਤੈਨੂੰ ਵਰ ਦੇਂਦੇ ਹਾਂ। ਜਦੋਂ ਭਗਵਾਨ ਰਾਮ ਆਉਂਣਗੇ ਤਾਂ ਉਨ੍ਹਾਂ ਦੀ ਚਰਨ ਛੂਹ ਪ੍ਰਾਪਤ ਕਰਕੇ, ਉਨ੍ਹਾਂ ਦੀ ਚਰਨ ਧੂੜੀ ਨਾਲ ਤੇਰਾ ਕਲਿਆਣ ਹੋਵੇਗਾ। ਹੋਇਆ ਕੀ? ਹੁਣ ਮਹਾਰਿਸ਼ੀ ਵਿ...