ਪਰਮਾਤਮਾ ਦਾ ਆਹਾਰ



ਪਰਮਾਤਮਾ ਹੀ ਸਾਡਾ ਦਾਤਾ ਹੈ | ਉਹ ਸਾਰੇ ਜੀਵਾਂ ਨੂੰ ਆਹਾਰ ਦਿੰਦਾ ਹੈ 

ਪਰੰਤੂ ਉਸਦਾ ਆਪਣਾ ਆਹਾਰ ਪਿਆਰ ਹੈ | 

ਭਗਵਾਨ ਰਾਮ ਸ਼ਰਧਾਲੂ ਭੀਲਣੀ ਦੇ ਜੂਠੇ ਬੇਰਾਂ ਦਾ ਸੁਆਦ ਮਾਣਦੇ ਹਨ | 

ਭਗਵਾਨ ਕ੍ਰਿਸ਼ਨ ਗਰੀਬ ਬਿਦਰ ਦੀ ਝੁੱਗੀ ਵਿੱਚ ਅਲੂਣੇ ਸਾਗ ਦਾ ਆਨੰਦ ਮਾਣਦੇ ਹਨ ਅਤੇ ਦੁਰਯੋਧਨ ਦੇ ਮਹੱਲ ਦੇ ਵਧੀਆ ਭੋਜਨ ਦੀ ਪਰਵਾਹ ਨਹੀਂ ਕਰਦੇ| 

ਸ੍ਰੀ ਗੁਰੂ ਨਾਨਕ ਸਾਹਿਬ ਜੀ ਮਲਕ ਭਾਗੋ ਦੇ ਸ਼ਾਹੀ ਭੋਜਨ ਨੂੰ ਤਿਆਗ ਕੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਬੜੇ ਹੀ ਪ੍ਰੇਮ ਨਾਲ ਛਕਦੇ ਹਨ | 

ਉਸਨੂੰ ਪਦਾਰਥਾਂ ਦੀ ਭੁੱਖ ਨਹੀਂ | ਉਹ ਸੱਚ ਮੁਚ ਹੀ ਪ੍ਰੇਮ ਤੇ ਸਿਰੋ ਪ੍ਰੇਮ ਦਾ ਭੁੱਖਾ ਹੈ |

ਪ੍ਰਭੂ ਸਤਿਗੁਰੂ ਜੋ ਕਿ ਪਵਿੱਤਰਤਾ ਦੇ ਸਾਗਰ ਹਨ ਅਤੇ ਅਤਿ ਪਵਿੱਤਰ ਹਨ, ਉਨ੍ਹਾਂ ਲਈ ਇਕ ਅਸ਼ੁੱਧ ਅਤੇ ਮਲੀਨਤਾ ਭਰਪੂਰ ਮਨ, ਨਾ ਪ੍ਰਸ਼ਾਦ ਤਿਆਰ ਕਰ ਸਕਦਾ ਹੈ ਅਤੇ ਨਾ ਹੀ ਭੇਟ ਕਰ ਸਕਦਾ ਹੈ |

ਗੁਰੂ ਨਾਨਕ ਦਾਤਾ ਬਖਸ਼ ਲੈ।

ਬਾਬਾ ਨਾਨਕ ਬਖਸ਼ ਲੈ


Comments