ਹੋਹੁ ਸਭਨਾ ਕੀ ਰੇਣੁਕਾ - ਪੂਰੀ ਸ੍ਰਿਸ਼ਟੀ ਦੀ ਧੂੜ ਕਿਵੇਂ ਬਣੀਏ ?
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ||
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ||
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1102
ਉਨ੍ਹਾਂ ਨੇ ਫੁਰਮਾਇਆ-
ਜਦੋਂ ਕਿਸੇ ਬ੍ਰਿਛ ਦੀ ਜੜ੍ਹ ਨੂੰ ਪਾਣੀ ਦਿੱਤਾ ਜਾਂਦਾ ਹੈ ਤਾਂ ਉਸ ਦੇ ਸਾਰੇ ਪੱਤਿਆਂ ਅਤੇ ਟਹਿਣੀਆਂ ਨੂੰ ਆਪ ਹੀ ਪਾਣੀ ਮਿਲ ਜਾਂਦਾ ਹੈ |
ਜੋ ਕੋਈ ਸਤਿਗੁਰੂ ਦੇ ਚਰਨ-ਕਮਲਾਂ ਦੀ ਧੂੜ ਬਣ ਜਾਂਦਾ ਹੈ, ਉਹ ਆਪਣੇ ਆਪ ਹੀ ਪੂਰੀ ਸ੍ਰਿਸ਼ਟੀ ਦੀ ਧੂੜ ਬਣ ਜਾਂਦਾ ਹੈ |
ਸਤਿਗੁਰੂ ਅਮਰ ਹੈ ਅਤੇ ਸਮੁੱਚੇ ਬ੍ਰਹਿਮੰਡ ਵਿੱਚ ਨਿਵਾਸ ਕਰਦਾ ਹੈ | ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਪ੍ਰਭੂ ਦੀ ਪੂਜਾ ਕੀਤੀ ਅਤੇ ਪੂਰਨ ਰੂਪ ਵਿੱਚ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਚਰਨ-ਕਮਲਾਂ ਦੀ ਧੂੜ ਬਣ ਗਏ | ਉਂਝ ਪੂਰੀ ਜ਼ਿੰਦਗੀ ਕੁਝ ਲੋਕਾਂ ਨੂੰ ਵੀ ਖੁਸ਼ ਕਰਨਾ ਕਿੰਨਾਂ ਮੁਸ਼ਕਿਲ ਹੁੰਦਾ ਹੈ |
ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ ||
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ||
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 759
ਬਾਬਾ ਨਰਿੰਦਰ ਸਿੰਘ ਜੀ ਨੇ ਅੱਗੇ ਇਸ ਤਰ੍ਹਾਂ ਸਮਝਾਇਆ-ਸਤਿਗੁਰੂ ਅਬਿਨਾਸੀ ਪੁਰਖ ਹੈ ਤੇ ਸਭਨਾਂ ਵਿੱਚ ਸਮਾਇਆ ਹੋਇਆ ਹੈ | ਜਦੋਂ ਸਤਿਗੁਰੂ ਦੇ ਚਰਨਾਂ ਦੀ ਧੂੜ ਬਣ ਗਏ ਤਾਂ ਆਪਣੇ ਆਪ ਉਹਦੀ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂੜ ਬਣ ਗਏ|
ਬ੍ਰਹਮ ਗਿਆਨੀ ਕਾ ਸਗਲ ਅਕਾਰੁ ||
ਬ੍ਰਹਮ ਗਿਆਨੀ ਆਪਿ ਨਿਰੰਕਾਰੁ ||
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 273-274
ਰੂਹ ਦਰ ਹਰਿ ਜਿਸਮ ਗੁਰੁ ਗੋਬਿੰਦ ਸਿੰਘ ||
ਨੂਰ ਦਰ ਹਰਿ ਚਸ਼ਮ ਗੁਰੁ ਗੋਬਿੰਦ ਸਿੰਘ ||
ਭਾਈ ਨੰਦ ਲਾਲ ਜੀ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਹੀ ਸਭ ਆਤਮਾਵਾਂ ਦੀ ਆਤਮਾ ਹਨ ਅਤੇ ਸਭ ਨੈਣਾਂ ਦੀ ਜੋਤ ਹਨ | ਭਾਈ ਘਨਈਆ ਜੀ ਤੇ ਭਾਈ ਨੰਦ ਲਾਲ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦੀ ਧੂੜ ਬਣ ਕੇ ਸਭ ਦੇ ਵਿੱਚ ਉਨ੍ਹਾਂ ਦੇ ਹੀ ਦਰਸ਼ਨ ਕਰਦੇ ਹਨ ਅਤੇ ਸਭ ਦੇ ਚਰਨਾਂ ਦੀ ਧੂੜ ਬਣ ਗਏ |
ਗੁਰੂ ਨਾਨਕ
ਦਾਤਾ ਬਖਸ਼ ਲੈ।
ਬਾਬਾ ਨਾਨਕ
ਬਖਸ਼ ਲੈ॥
Comments
Post a Comment