ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਮਹਿਕ

 




ਚਰਨ-ਕਮਲ ਇਕ ਸੱਚੇ ਅਭਿਲਾਸ਼ੀ ਭਗਤ ਅਤੇ ਸ਼ਰਧਾਲੂ ਦੇ ਹੰਕਾਰ ਨੂੰ ਖ਼ਤਮ ਕਰ ਦਿੰਦੇ ਹਨ | 
ਚਰਨ-ਕਮਲਾਂ ਵਿੱਚ ਡੰਡੌਤ ਬੰਦਨਾ, ਚਰਨ-ਕਮਲਾਂ ਵਿੱਚ ਤਿਆਗ ਅਭਿਪ੍ਰਾਏ “ਹਉਮੈ” ਦਾ ਤਿਆਗ ਹੈ |

ਸੱਚੇ ਸੇਵਕਾਂ ਦਾ (ਅਤਿ ਕੀਮਤੀ) ਬਹੁਮੁੱਲਾ ਖਜ਼ਾਨਾ ਅਤੇ ਪ੍ਰਾਪਤੀਆਂ ਉਨ੍ਹਾਂ ਦੇ ਪਿਆਰੇ ਸਤਿਗੁਰੂ ਦੇ ਪਵਿੱਤਰ ਚਰਨਾਂ ਦਾ ਪਿਆਰ ਹੈ| ਸਤਿਗੁਰੂ ਆਪਣੇ ਪਵਿੱਤਰ ਚਰਨਾਂ ਦਾ ਕਿਰਪਾ ਪੂਰਬਕ ਆਸਰਾ ਦਿੰਦੇ ਹਨ| 

ਇਸ ਰੱਬੀ ਸਹਾਰੇ ਤੇ ਨਿਰਭਰ ਹੋ ਕੇ ਬ੍ਰਹਿਮੰਡ ਦੇ ਮਾਇਆ ਜਾਲ ਰੂਪੀ ਸਾਗਰ ਵਿੱਚ ਡੁੱਬਣ ਤੋਂ ਬਚਿਆ ਜਾ ਸਕਦਾ ਹੈ |

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ-ਕਮਲ ਸਮੁੱਚੇ ਬਹਿਮੰਡ ਦੀ ਆਤਮਾ ਹਨ | ਇਸ ਤਰ੍ਹਾਂ ਪਿਆਰੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਧੂੜ ਬਣ ਜਾਵੋ ਅਤੇ ਸਾਰੀ ਸ੍ਰਿਸ਼ਟੀ ਨਾਲ ਜੁੜ ਕੇ ਸੱਚੀ ਨਿਮਰਤਾ ਤੋਂ ਮਿਲਣ ਵਾਲੇ ਪੂਰਨ ਆਨੰਦ ਵਿੱਚ ਖੁਸ਼ੀ ਮਨਾਉ |

ਬ੍ਰਹਮ ਗਿਆਨੀ ਸਗਲ ਕੀ ਰੀਨਾ ||
ਆਤਮ ਰਸੁ ਬ੍ਰਹਮ ਗਿਆਨੀ ਚੀਨਾ ||
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 272

ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ



Comments

Popular Posts