ਭਗਵਾਨ ਰਾਮ ਜੀ ਦੇ ਚਰਨ ਕਮਲਾਂ ਦੀ ਛੂਹ
ਜੈ ਜੈ ਰਾਮ ਕਥਾ, ਜੈ ਸ਼੍ਰੀ ਰਾਮ ਕਥਾ
ਸਾਧ ਸੰਗਤ ਜੀ ਜਿਸ ਵਕਤ 'ਭਗਵਾਨ ਰਾਮ' ਜੀ ਅਤੇ ਲਛਮਣ ਜੀ ਨੂੰ ਮਹਾਰਿਸ਼ੀ ਵਿਸ਼ਵਾਮਿੱਤਰ ਜੀ ਮਾਤਾ ਸੀਤਾ ਦੇ ਸਯੰਬਰ ਤੇ ਜਨਕ ਪੁਰੀ ਲੈ ਕੇ ਜਾ ਰਹੇ ਹਨ। ਰਸਤੇ ਵਿੱਚ ਇੱਕ ਖੰਡਰ ਆਇਆ।
ਭਗਵਾਨ ਰਾਮ ਪੁੱਛਦੇ ਹਨ- ਮਹਾਰਾਜ਼ ! ਇਹ ਕਿਹੜੀ ਜਗ੍ਹਾ ਹੈ?
ਤਾਂ ਮਹਾਰਿਸ਼ੀ ਵਿਸ਼ਵਾਮਿੱਤਰ ਜੀ ਦੱਸਦੇ ਹਨ - ਇਹ ਗੌਤਮ ਰਿਸ਼ੀ ਦਾ ਆਸ਼ਰਮ ਹੈ। ਬਹੁਤ ਅਰਸਾ ਹੋ ਗਿਆ, ਜੁਗ ਹੋ ਗਿਆ ਹੈ ਇਹ ਉਨ੍ਹਾਂ ਦਾ ਆਸ਼ਰਮ ਹੁਣ ਖੰਡਰ ਹੈ।
(ਭਗਵਾਨ ਰਾਮ ਪੁੱਛਦੇ ਹਨ) - ਗਰੀਬ ਨਿਵਾਜ਼ ਇਹ ਇੱਕ ਪੱਥਰ ਪਿਆ ਹੈ ਇੱਕ ਔਰਤ ਦਾ ਸਰੂਪ ਹੈ, ਇਹ ਕੌਣ ਹੈ ?
ਫਿਰ ਉਨ੍ਹਾਂ ਨੂੰ ਸਾਖੀ ਸੁਣਾਂਦੇ ਹਨ ਕਿ ਕਿਸ ਤਰ੍ਹਾਂ ਗੌਤਮ ਰਿਸ਼ੀ ਨੇ ਆਪਣੀ ਪਤਨੀ ਅਹਿਲਿਆ ਨੂੰ ਸਰਾਪ ਦਿੱਤਾ ਸੀ।
ਇਹ ਉਸ ਸਰਾਪ ਨਾਲ ਪੱਥਰ ਹੋਈ ਪਈ ਹੈ।
ਜਦੋਂ ਇਸ ਨੇ (ਅਹਿਲਿਆ ਨੇ) ਕਿਹਾ- ਮੇਰਾ ਕਸੂਰ ਕੋਈ ਨਹੀਂ ਪਰ ਤੁਸੀਂ ਮੈਨੂੰ ਸਰਾਪ ਬਹੁਤ ਵੱਡਾ ਦੇ ਦਿੱਤਾ ਹੈ, ਮੇਰਾ ਕਲਿਆਣ ਕਦੋਂ ਹੋਵੇਗਾ?
ਫਿਰ ਉਨ੍ਹਾਂ ਨੇ(ਗੌਤਮ ਰਿਸ਼ੀ ਨੇ) ਕਿਹਾ- ਦੇਖ ਅਹਿਲਿਆ ਅਸੀਂ ਆਪਣਾ ਸਰਾਪ ਵਾਪਸ ਨਹੀਂ ਲੈ ਸਕਦੇ। ਪਰ ਅਸੀਂ ਤੈਨੂੰ ਵਰ ਦੇਂਦੇ ਹਾਂ। ਜਦੋਂ ਭਗਵਾਨ ਰਾਮ ਆਉਂਣਗੇ ਤਾਂ ਉਨ੍ਹਾਂ ਦੀ ਚਰਨ ਛੂਹ ਪ੍ਰਾਪਤ ਕਰਕੇ, ਉਨ੍ਹਾਂ ਦੀ ਚਰਨ ਧੂੜੀ ਨਾਲ ਤੇਰਾ ਕਲਿਆਣ ਹੋਵੇਗਾ।
ਹੋਇਆ ਕੀ?
ਹੁਣ ਮਹਾਰਿਸ਼ੀ ਵਿਸ਼ਵਾਮਿੱਤਰ ਭਗਵਾਨ ਰਾਮ ਜੀ ਨੂੰ ਕਹਿ ਰਹੇ ਹਨ - ਹੁਣ ਤੁਸੀਂ ਇਸ ਦੇ ਮਸਤਕ ਤੇ ਆਪਣਾ ਚਰਨ ਛੁਹਾ ਦਿਓ। ਲੱਖਾਂ ਸਾਲਾਂ ਦੀ ਤੁਹਾਡੇ ਚਰਨਾਂ ਦੀ ਧੂੜੀ ਨੂੰ ਲੋਚ ਰਹੀ ਹੈ।
ਜਦੋਂ ਭਗਵਾਨ ਰਾਮ ਨੇ ਆਪਣਾ ਚਰਨ ਉਸ ਦੇ ਮਸਤਕ ਉੱਤੇ ਛੋਹਿਆ ਹੈ ਤਾਂ ਅਹਿਲਿਆ ਉਸੇ ਵੇਲੇ ਆਪਣੇ ਅਸਲ ਸਰੂਪ ਦੇ ਵਿੱਚ ਪ੍ਰਗਟ ਹੋ ਗਈ ਹੈ।
ਜਿਸ ਵਕਤ ਪ੍ਰਗਟ ਹੋਈ ਹੈ ਤਾਂ ਉਸ ਨੇ ਭਗਵਾਨ ਰਾਮ ਜੀ ਦੇ ਚਰਨ ਫੜ੍ਹ ਲਏ ਹਨ, ਚਰਨਾਂ ਨੂੰ ਲਿਪਟ ਗਈ ਹੈ ਤਾਂ ਫਿਰ ਦਰਸ਼ਨ ਕਰਦੀ ਕਹਿ ਕੀ ਰਹੀ ਹੈ ?
(ਅਹਿਲਿਆ )- ਮੈਨੂੰ ਤਾਂ ਉਸ ਸਰਾਪ ਨੇ ਵੀ ਧੰਨ ਕਰ ਦਿੱਤਾ ਹੈ ਜਿਹੜਾ ਮੇਰੇ ਪਤੀ ਗੌਤਮ ਰਿਸ਼ੀ ਨੇ ਮੈਨੂੰ ਦਿੱਤਾ ਸੀ। ਜੇ ਉਸਨੇ ਮੈਨੂੰ ਸਰਾਪ ਦਿੱਤਾ ਹੈ ਤਾਂ ਮੇਰੇ ਭਾਗ ਐਨੇ ਜਾਗ ਗਏ ਹਨ ਕਿ ਮੈਨੂੰ ਭਗਵਾਨ ਦੇ ਦਰਸ਼ਨ ਹੋ ਰਹੇ ਹਨ, ਉਨ੍ਹਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਹੋਈ ਹੈ, ਉਨ੍ਹਾ ਦੇ ਚਰਨਾਂ ਦੀ ਛੂਹ ਪ੍ਰਾਪਤ ਹੋਈ ਹੈ।
ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ
ਨਾਨਕ ਬਖਸ਼ ਲੈ॥
Comments
Post a Comment