ਬਾਲ ਅਵਸਥਾ ਦੀਆਂ ਝਲਕੀਆਂ - 1






13 ਕੱਤਕ ਸੰਮਤ 1927 (ਨਵੰਬਰ 1872) ਵਾਲੇ ਦਿਨ ਅੰਮ੍ਰਿਤ ਵੇਲੇ ਕੋਈ ਸਵਾ ਇਕ ਵਜੇ ਇਕ ਸਮਸਤ ਇਲਾਹੀ ਜੋਤ ਦਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਜਗਰਾਉਂ ਦੇ ਇਕ ਛੋਟੇ ਜਿਹੇ ਪਿੰਡ ਸ਼ੇਰ ਪੁਰੇ ਵਿੱਚ ਪ੍ਰਕਾਸ਼ ਹੋਇਆ। 


ਇਸ ਨਵ ਜਨਮੇ ਬਾਲ (ਇਲਾਹੀ ਜੋਤ) ਦਾ ਚਿਹਰਾ ਅਸਾਧਾਰਨ ਚਮਕ ਅਤੇ ਰੂਹਾਨੀ ਪ੍ਰਕਾਸ਼ ਨਾਲ ਦਗ਼ ਦਗ਼ ਕਰ ਰਿਹਾ ਸੀਤ| ਚਿਹਰੇ ਦੇ ਇਸ ਨੂਰ ਨਾਲ ਉਸ ਹਨੇਰੇ ਕਮਰੇ ਵਿੱਚ ਚਿੱਟਾ ਦੁੱਧ ਚਾਨਣ ਹੋ ਗਿਆਮੌਕੇ ਤੇ ਹਾਜ਼ਰ ਦੋਵੇਂ ਔਰਤਾਂ ਇਹ ਅਜੀਬ ਕੌਤਕ ਵੇਖ ਕੇ ਹੈਰਾਨ ਰਹਿ ਗਈਆਂ। ਇਹ ਦੋਵੇਂ ਉਸ ਇਲਾਹੀ ਸੂਰਤ ਦੇ ਦਰਸ਼ਨ ਕਰਨ ਵਾਲੀਆਂ ਪਹਿਲੀਆਂ ਖੁਸ਼ਨਸੀਬ ਔਰਤਾਂ ਸਨ।  ਇਨ੍ਹਾਂ ਔਰਤਾਂ ਨੇ ਗੁਰੂ ਦੀ ਅਪਾਰ ਮਿਹਰ ਦੇ ਪਾਤਰ ਬਣੇ ਭਜਨੀਕ ਮਾਂ-ਬਾਪ ਨੂੰ ਰੱਜ ਰੱਜ ਵਧਾਈਆਂ ਦਿੰਦਿਆਂ ਜਨਮ ਸਮੇਂ ਹੋਏ ਇਲਾਹੀ ਪ੍ਰਕਾਸ਼ ਦੇ ਕੌਤਕ ਦੀਆਂ ਗੱਲਾਂ ਸੁਣਾਈਆਂ।  ਇਸ ਬਾਲ ਦੇ ਭਾਗਾਂ ਭਰੇ ਪਿਤਾ ਦਾ ਨਾਂ ਸਰਦਾਰ ਜੈ ਸਿੰਘ ਜੀ ਅਤੇ ਪੂਜਯ ਮਾਤਾ ਦਾ ਨਾਂ ਮਾਤਾ ਸਦਾ ਕੌਰ ਜੀ ਸੀ। 


ਇਸ ਪਵਿੱਤਰ ਬਾਲ ਦੇ ਸ਼ੁਭ ਜਨਮ ਨੂੰ ਇਲਾਹੀ -ਪ੍ਰਕਾਸ਼ ਨੇ ਚਾਨਣਾ ਕਰਕੇ “ਜੀਓ ਆਇਆਂ” ਕਿਹਾ।  ਉਸ ਵੇਲੇ ਇਹ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਇਹ ਦਿਨ ਮਨੁੱਖਤਾ ਅਤੇ ਰੂਹਾਨੀ ਤਵਾਰੀਖ ਵਿੱਚ ਇਕ ਮਹਾਨ ਸ਼ੁਭ ਦਿਹਾੜਾ ਸੀ ਅਤੇ ਉਹ ਘਰ, ਉਹ ਪਿੰਡ ਤੇ ਉਹ ਧਰਤੀ ਵੀ ਭਾਗਾਂ ਵਾਲੀ ਸੀ ਜਿੱਥੇ ਇਸ ਪਰਮ ਆਤਮਾ ਨੇ ਚਰਨ ਪਾਏ ਸਨ।  ਨਿਰੰਕਾਰ ਵਲੋਂ ਇਸ ਧਰਤੀ ਤੇ ਮਨੁੱਖੀ ਜਾਮੇ ਦੇ ਰੂਪ ਵਿੱਚ ਮਿਹਰਾਂ ਦਾ ਸਾਈਂ ਭੇਜਿਆ ਗਿਆ ਸੀ। 


ਇਹ ਉਹ ਸ਼ੁਭ ਦਿਹਾੜਾ ਸੀ ਜਿਸ ਦਿਨ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਹਾਨ ਦੂਤ ਅਤੇ ਫ਼ਕੀਰਾਂ ਦਾ ਬਾਦਸ਼ਾਹ ਧਰਤੀ ਤੇ ਉਤਰ ਆਇਆ ਸੀ।  ਜਿੱਥੇ ਵੀ ਆਪ ਗਏ, ਉੱਥੇ ਹੀ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੂਹਾਨੀਅਤ ਦਾ ਹੜ੍ਹ ਵਗਾ ਦਿੱਤਾ।  ਅਜ ਦੁਨੀਆਂ ਦੇ ਲੱਖਾਂ ਕਰੋੜਾਂ ਲੋਕ ਇਸ ਬਾਲ ਦੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਰੂਪ ਵਿੱਚ ਪੂਜਾ ਕਰਦੇ ਹਨ। 

ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ


Comments

Popular Posts