ਕੁਝ ਹੋਰ ਰੂਹਾਨੀ ਕੌਤਕ

 


ਇਕ ਮੁਸਲਮਾਨ ਥਾਣੇਦਾਰ ਦੀ ਆਪ-ਬੀਤੀ
ਇੱਕ ਵਾਰ ਇੱਕ ਮੁਸਲਮਾਨ ਥਾਣੇਦਾਰ ਨੇ ਮੇਰੇ ਪਿਤਾ ਜੀ ਨੂੰ ਇੱਕ ਆਪ ਬੀਤੀ ਸੁਣਾਉਂਦਿਆਂ ਦੱਸਿਆ ਕਿ ਇੱਕ ਵਾਰ ਉਹ 1942 ਵਿੱਚ ਆਪਣੇ ਪੀਰ ਦੇ ਦਰਸ਼ਨ ਕਰਨ ਲਈ ਹੁਸ਼ਿਆਰਪੁਰ ਗਿਆ ਸੀ। ਇਹ ਮੁਸਲਮਾਨ ਪੀਰ ਜੀ ਆਪਣੀ ਸਾਲਾਨਾ ਯਾਤਰਾ ਤੇ ਮੀਆਂ ਵਾਲੀ ਤੋਂ ਹੁਸ਼ਿਆਰਪੁਰ ਆਏ ਹੋਏ ਸਨ। ਉਸ ਪੀਰ ਜੀ ਨੇ ਆਪਣੇ ਥਾਣੇਦਾਰ ਮੁਰੀਦ ਨੂੰ ਕਿਹਾ-

"ਸਾਡੇ ਸਰਤਾਜ (ਫਕੀਰਾਂ ਅਤੇ ਦਰਵੇਸ਼ਾਂ ਦੇ ਬਾਦਸ਼ਾਹ), ਨਿਰੰਕਾਰੀ ਜੋਤ ਦੇ ਮਹਾਨ ਸੂਰਜ, ਸਾਡੀਆਂ ਸਰੀਰਕ ਅੱਖਾਂ ਤੋਂ ਦੂਰ ਹੋਣ ਵਾਲੇ ਹਨ।  ਜਾਹ! ਜਾ ਕੇ ਸਮੇਂ ਸਿਰ ਇਸ ਨਿਰੰਕਾਰੀ ਜੋਤ ਦੇ ਦਰਸ਼ਨ ਕਰਕੇ ਭਾਗਾਂ ਵਾਲਾ ਬਣ।" 

ਇਹ ਆਦੇਸ਼ ਪ੍ਰਾਪਤ ਕਰਕੇ ਮੁਸਲਮਾਨ ਥਾਣੇਦਾਰ ਬਾਬਾ ਜੀ ਦੇ ਠਾਠ (ਹੁਣ ਨਾਨਕਸਰ) ਤੇ ਪਹੁੰਚ ਗਿਆ।ਉਹ ਬੜੀ ਨਿਮਰਤਾ ਨਾਲ ਸੰਗਤ ਦੇ ਪਿੱਛੇ ਜਾ ਕੇ ਬੈਠ ਗਿਆ ਬਾਬਾ ਜੀ ਨੇ ਇੱਕ ਸੇਵਾਦਾਰ ਭੇਜ ਕੇ ਉਸਨੂੰ ਅੱਗੇ ਆ ਕੇ ਬੈਠਣ ਲਈ ਕਿਹਾ। ਅੰਤਰਜਾਮੀ ਬਾਬਾ ਜੀ ਨੇ ਉਸ ਦਾ ਨਾਂ ਲੈ ਕੇ ਪੁਕਾਰਿਆ ਤਾਂ ਉਹ ਹੈਰਾਨ ਰਹਿ ਗਿਆ। ਬਾਬਾ ਜੀ ਨੇ ਉਸ ਤੋਂ ਪੀਰ ਜੀ ਦੀ ਸੁੱਖ-ਸਾਂਦ ਬਾਰੇ ਪੁੱਛਿਆ। ਥਾਣੇਦਾਰ ਨੇ ਬਾਬਾ ਜੀ ਦੇ ਚਰਨਾਂ ਵਿੱਚ ਡੰਡੌਤ ਬੰਦਨਾ ਕੀਤੀ ਤੇ ਮੂੰਹੋਂ "ਯਾ ਅੱਲਾ!!! ਯਾ ਅੱਲਾ !!!" ਕਈ ਵਾਰ ਕਿਹਾ। ਇਹ ਬਾਬਾ ਜੀ ਦੀ ਦੂਸਰੇ ਧਰਮਾਂ ਅਤੇ ਫਿਰਕਿਆਂ ਦੇ ਪੈਰੋਕਾਰਾਂ ਪ੍ਰਤੀ ਰੂਹਾਨੀ ਸਾਂਝ ਤੇ ਵਡਿਆਈ ਸੀ।

ਸਦਾ ਰਖਵਾਲੇ ਬਾਬਾ ਨੰਦ ਸਿੰਘ ਜੀ ਮਹਾਰਾਜ
ਮਾਤਾ ਦੀ ਗੋਦੀ ਵਿੱਚ ਪਏ ਬੱਚੇ ਨੂੰ ਕੋਈ ਬੇਆਰਾਮੀ ਜਾਂ ਤਕਲੀਫ਼ ਨਹੀਂ ਹੁੰਦੀ, ਉਸ ਨੂੰ ਕੋਈ ਭੁੱਖ ਨਹੀਂ ਰਹਿੰਦੀ। ਬੱਚਾ ਸੁੱਖ-ਆਰਾਮ ਦੀ ਨੀਂਦ ਸੌਂਦਾ ਹੈ। ਬੱਚਾ ਜਿੱਥੇ ਵੀ ਹੋਵੇ, ਮਾਤਾ ਉਸ ਦੀਆਂ ਦੁੱਖ-ਤਕਲੀਫ਼ਾਂ ਵਿੱਚ ਸਹਾਇਤਾ ਕਰਦੀ ਹੈ ਅਤੇ ਉਸਨੂੰ ਕੋਈ ਦੁੱਖ ਤਕਲੀਫ ਨਹੀਂ ਪਹੁੰਚਣ ਦਿੰਦੀ। ਜੇ ਇੱਕ ਸੰਸਾਰੀ ਮਾਤਾ ਆਪਣੇ ਬੱਚੇ ਵਾਸਤੇ ਇੰਨੀ ਕੁਰਬਾਨੀ ਕਰਦੀ ਹੈ ਤਾਂ ਸਾਡਾ ਸੱਚਾ ਮਾਤਾ ਪਿਤਾ-ਪਰਮਾਤਮਾ ਆਪਣੇ ਪਿਆਰੇ ਬੱਚਿਆਂ ਦੀ ਕਿੰਨੀ ਦੇਖਭਾਲ ਕਰਦਾ ਹੋਵੇਗਾ। ਇਸ ਦਾ ਤਾਂ ਉਨ੍ਹਾਂ ਨੂੰ ਹੀ ਅਹਿਸਾਸ ਹੈ ਜਿਨ੍ਹਾਂ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਰੂਹਾਨੀ ਗੋਦ ਦਾ ਨਿੱਘ ਮਾਣਿਆ ਹੈ।
ਬਾਬਾ ਨੰਦ ਸਿੰਘ ਜੀ ਮਹਾਰਾਜ ਇਸ ਵੱਡੇ ਰੂਹਾਨੀ ਪਰਿਵਾਰ ਦੇ ਸਾਰੇ ਬੱਚਿਆਂ ਤੇ ਮੈਬਰਾਂ ਦੀ ਮਾਂ-ਬਾਪ ਵਾਂਗ ਦੇਖਭਾਲ ਤੇ ਰੱਖਿਆ ਕਰਦੇ ਹਨ(ਜਿਵੇਂ 1947 ਦੀ ਅਦਲਾ ਬਦਲੀ ਵਿੱਚ ਕੀਤੀ ਸੀ)। ਅੱਜ ਵੀ ਉਨ੍ਹਾਂ ਦੀ ਇਸ ਵਡਿਆਈ ਦਾ ਜਸ ਗਾਇਆ ਜਾਂਦਾ ਹੈ ਜਿਹੜਾ ਵੀ ਉਨ੍ਹਾਂ ਦੀ ਸ਼ਰਨ ਵਿੱਚ ਇੱਕ ਵਾਰ ਚਲਾ ਜਾਂਦਾ ਸੀ, ਬਾਬਾ ਜੀ ਉਸ ਦਾ ਮਾਂ-ਬਾਪ ਵਾਂਗ ਖ਼ਿਆਲ ਰੱਖਦੇ ਸਨ। ਬਾਬਾ ਜੀ ਉਨ੍ਹਾਂ ਦੀਆਂ ਸ਼ੁਭ ਕਾਮਨਾਵਾਂ ਪੂਰੀਆਂ ਕਰਦੇ ਅਤੇ ਹਰ ਔਕੜ ਸਮੇਂ ਉਨ੍ਹਾਂ ਦੀ ਰੱਖਿਆ ਕਰਦੇ ਹਨ।

ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ 

ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ 

ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਗ 759
ਬਾਬਾ ਜੀ 1943 ਨੂੰ ਸਰੀਰਕ ਰੂਪ ਵਿੱਚ ਅਲੋਪ ਹੋ ਗਏ ਸਨ, ਫਿਰ ਵੀ 1947 ਦੇ ਘੱਲੂਘਾਰੇ ਵਿੱਚ ਉਨ੍ਹਾਂ ਨੇ ਮਾਤਾ ਪਿਤਾ ਵਾਂਗ ਆਪਣੇ ਸਾਰੇ ਬੱਚਿਆਂ ਦੀ ਰੱਖਿਆ ਕੀਤੀ। ਇਸ ਅਦਲਾ ਬਦਲੀ ਵਿੱਚ ਉਨ੍ਹਾਂ ਦੇ ਕਿਸੇ ਸੇਵਕ ਨੂੰ ਝਰੀਟ ਤੱਕ ਨਹੀਂ ਲੱਗੀ ਸੀ, ਕੋਈ ਵੀ ਅਣਿਆਈ ਮੌਤੇ ਨਹੀਂ ਮਰਿਆ ਸੀ।
ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲਿਆਂ ਦੀ ਸਦੀਵੀ ਹਜ਼ੂਰੀ ਧੰਨ ਹੈ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਸਦਾ ਹੀ ਹਾਜ਼ਰ ਨਾਜ਼ਰ ਹਨ

ਸਰਬ ਸਾਂਝਾ ਅਨੁਭਵ
ਬਾਬਾ ਜੀ ਦੀ ਸੰਗਤ ਵਿੱਚ ਜੁੜਨ ਵਾਲੇ ਸਾਰੇ ਸ਼ਰਧਾਲੂਆਂ ਦੀ ਅਗਿਆਨਤਾ ਨਾਸ਼ ਹੋ ਜਾਂਦੀ ਸੀ। ਸ਼ੰਕੇ ਸੁਤੇ ਸਿੱਧ ਦੂਰ ਹੋ ਜਾਂਦੇ ਸਨ। ਹਉਂਮੈ ਦਾ ਭਾਂਡਾ ਭੱਜ ਜਾਂਦਾ ਸੀ ਅਤੇ ਸ਼ਰਧਾਲੂਆਂ ਨੂੰ ਰੂਹਾਨੀ ਆਨੰਦ ਮਹਿਸੁਸ ਹੁੰਦਾ ਸੀ। ਉਨ੍ਹਾਂ ਦੀਆਂ ਮਿਹਰ ਭਰੀਆਂ ਨਦਰਾਂ ਵਿੱਚੋਂ ਅੰਮ੍ਰਿਤ ਨਾਮ ਦੀ ਦਾਤ ਮਿਲਦੀ ਸੀ।ਉਨ੍ਹਾਂ ਦੇ ਚਿਹਰੇ ਤੇ ਚੜ੍ਹਦੇ ਸੂਰਜ ਵਰਗੀ ਲਾਲੀ ਤੋਂ ਨਿਰੰਕਾਰੀ ਜੋਤ ਦੀਆਂ ਕਿਰਨਾਂ ਨਿਕਲਦੀਆਂ ਸਨ।ਉਨ੍ਹਾਂ ਦੇ ਮੁਖਾਰਬਿੰਦ ਤੋਂ ਨਿਕਲਦੇ ਸ਼ਬਦ ਤਪਦੇ ਹਿਰਦਿਆਂ ਤੇ ਸ਼ਾਂਤੀ ਦਾ ਮੀਂਹ ਵਰਸਾਉਂਦੇ ਸਨ। ਬਾਬਾ ਜੀ ਦੇ ਰੂਹਾਨੀ ਨੂਰ ਨਾਲ ਅੰਧਕਾਰ ਅਤੇ ਅਗਿਆਨਤਾ ਦੂਰ ਹੋ ਜਾਂਦੀ ਸੀ। ਉਨ੍ਹਾਂ ਦੇ ਰੋਮ ਰੋਮ ਵਿੱਚ ਅੰਮ੍ਰਿਤ ਨਾਮ ਦੀ ਧੁਨੀਂ ਗੂੰਜਦੀ ਸੀ ਤੇ ਉਨ੍ਹਾਂ ਦੀ ਪਵਿੱਤਰ ਹਜ਼ੂਰੀ ਵਿੱਚ ਸਾਰੇ ਪ੍ਰਸ਼ਨਾਂ ਅਤੇ ਸ਼ੰਕਿਆਂ ਦਾ ਸੁਤੇ ਸਿੱਧ ਸਮਾਧਾਨ ਹੋ ਜਾਂਦਾ ਸੀ। 

 ਗੁਰੂ ਨਾਨਕ ਦਾਤਾ ਬਖਸ਼ ਲੈ ਬਾਬਾ ਨਾਨਕ ਬਖਸ਼ ਲੈ

Smast Ilahi Jot Baba Nand Singh Ji Maharaj, Part 2 

 By: Brig. Partap Singh Ji Jaspal



Comments

Popular posts from this blog

ਮੈਂ ਕਿਹੜੇ ਮਾਲਕ ਦਾ ਕੁੱਤਾ ਹਾਂ |

ਸਭ ਤੋਂ ਵੱਡੀ ਕਰਾਮਾਤ

अपने स्वामी की प्रशंसा में सब कुछ दांव पर लगा दो।