ਗੁਰ ਕੇ ਚਰਨ ਰਿਦੈ ਲੈ ਧਾਰਉ ॥


ਪਿਤਾ ਜੀ ਇਸ ਪ੍ਰਥਾਏ ਇਕ ਸਾਖੀ ਸੁਣਾਇਆ ਕਰਦੇ ਸਨ -


ਰਾਧਾ ਜੀ, ਤੀਰਥ ਯਾਤਰਾ ਕਰਦੇ ਹੋਏ ਦਵਾਰਕਾ ਪਹੁੰਚੇ।  ਭਗਵਾਨ ਕ੍ਰਿਸ਼ਨ ਜੀ ਦੇ ਮਹਿਲਾਂ (ਰਾਣੀਆਂ) ਨੂੰ ਖਬਰ ਹੋਈ ਕਿ ਰਾਧਾ ਜੀ ਤੀਰਥ ਯਾਤਰਾ ਵਾਸਤੇ ਇੱਥੇ ਆਏ ਹੋਏ ਹਨ।  ਉਨ੍ਹਾਂ ਦੇ ਰੱਬੀ ਪਿਆਰ ਦੀ ਪਰਖ ਲੈਣ ਵਾਸਤੇ ਇਕ ਤਰਤੀਬ ਸੋਚੀ।  

ਇਕ ਉਬਲਦਾ ਹੋਇਆ ਦੁੱਧ ਦਾ ਗਿਲਾਸ ਉਨ੍ਹਾਂ ਨੂੰ ਜਾ ਪੇਸ਼ ਕੀਤਾ।  ਜਦੋਂ ਰਾਧਾ ਜੀ ਨੂੰ ਇਹ ਪਤਾ ਲੱਗਾ ਕਿ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦੇ ਮਹਿਲ ਹਨ ਤਾਂ ਉਨ੍ਹਾਂ ਨੇ ਪਿਆਰ ਤੇ ਸਤਿਕਾਰ ਵਿੱਚ ਪੂਰਾ ਦੁੱਧ ਦਾ ਗਿਲਾਸ ਉਸੇ ਤਰ੍ਹਾਂ ਹੀ ਛਕ ਲਿਆ।  

ਜਦੋਂ ਰਾਤ ਨੂੰ ਭਗਵਾਨ ਕ੍ਰਿਸ਼ਨ ਜੀ ਆਰਾਮ ਕਰਨ ਲੱਗੇ ਤਾਂ ਰਾਣੀਆਂ ਚਰਨ ਪਰਸਣ ਲਗੀਆਂ।  ਜਦੋਂ ਚਰਨ ਛੂਹਣ ਲਗੀਆਂ ਤਾਂ ਕੀ ਦੇਖਿਆ ਕਿ ਭਗਵਾਨ ਕ੍ਰਿਸ਼ਨ ਜੀ ਦੇ ਚਰਨ ਤਾਂ ਛਾਲਿਆਂ ਨਾਲ ਭਰੇ ਹੋਏ ਸਨ। 

ਹੱਥ ਪਿੱਛੇ ਕਰਕੇ, ਹੱਥ ਜੋੜ ਕੇ ਬੇਨਤੀ ਕਰਦੀਆਂ ਹਨ ਕਿ- ਮਹਾਰਾਜ, ਇਹ ਕੀ ਕੌਤਕ ਹੈ ? 

ਭਗਵਾਨ ਕ੍ਰਿਸ਼ਨ ਜੀ ਨੇ ਫੁਰਮਾਇਆ -  
ਤੁਹਾਨੂੰ ਪਤਾ ਹੈ ਕਿ ਸਾਡੇ ਚਰਨ ਸਦੀਵੀ ਤੌਰ ਤੇ ਕਿੱਥੇ ਵਸਦੇ ਹਨ।  ਜਿਨ੍ਹਾਂ ਨੂੰ ਤੁਸੀਂ ਉਬਲਦਾ ਦੁੱਧ ਛਕਾਇਆ ਹੈ ਉਸ ਰਾਧਾ ਦੇ ਹਿਰਦੇ ਵਿੱਚ ਇਹ ਚਰਨ ਸਦੀਵੀ ਵਸਦੇ ਹਨ ਤੇ ਤੁਹਾਡਾ ਉਬਲਦਾ ਹੋਇਆ ਦੁੱਧ ਜਦੋਂ ਰਾਧਾ ਜੀ ਨੇ ਪੀਤਾ ਤਾਂ ਉਹ ਸਾਡੇ ਚਰਨਾਂ ਤੇ ਡਿਗਿਆ।  ਸੋ ਇਹ ਸਾਰੀ ਮਿਹਰਬਾਨੀ ਤੁਹਾਡੀ ਹੀ ਹੈ। 



ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 864


ਜਿਸ ਸਿੱਖ ਨੇ ਆਪਣੇ ਨੇਤਰਾਂ ਨੂੰ ਗੁਰੂ ਦੇ ਚਰਨਾਂ ਦਾ ਘਰ ਬਣਾ ਲਿਆ ਹੋਵੇ, ਜਿਨ੍ਹਾਂ ਨੇਤਰਾਂ ਵਿੱਚ ਗੁਰੂ ਦੇ ਚਰਨ ਵਸੇ ਹੋਣ, ਉਹ ਨੇਤਰ ਪੂਜਣਯੋਗ ਹਨ।  

ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥

ਐਸੇ ਨੇਤਰਾਂ ਵਾਲਾ ਇਨਸਾਨ, ਐਸੇ ਨੇਤਰਾਂ ਵਾਲਾ ਸਿੱਖ ਚਰਨਾਂ ਦੀ ਜੋਤ ਨਾਲ ਪ੍ਰਕਾਸ਼ਿਤ ਮੰਦਰ ਹੈ।  ਜਿਸ ਚੀਜ਼ ਨੂੰ ਵੀ ਦੇਖਦਾ ਹੈ ਭਾਗ ਲਾ ਦਿੰਦਾ ਹੈ, ਉਸਦੀ ਤੱਕਣੀ ਵਿੱਚੋਂ ਵੀ ਗੁਰੂ ਦੇ ਚਰਨਾਂ ਦੇ ਪ੍ਰਕਾਸ਼ ਦਾ ਜਾਦੂਮਈ ਅਸਰ ਹੁੰਦਾ ਹੈ। 


 
ਇਸ ਅੱਖਾਂ ਦੀ ਜੋਤ ਬੁਝਣ ਤੋਂ ਪਹਿਲਾਂ, ਹੇ ਮੇਰੇ ਪਿਆਰੇ ਗੁਰੂ ਨਾਨਕ ਤੇਰੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋ ਜਾਏ। 
 
-ਬਾਬਾ ਨਰਿੰਦਰ ਸਿੰਘ ਜੀ

ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥

(Smast Ilahi Jot Baba Nand Singh Ji Maharaj, Part 2)


Comments

Popular posts from this blog

अपने स्वामी की प्रशंसा में सब कुछ दांव पर लगा दो।

ਭਾਵਨਾ ਦਾ ਫਲ

ਗੁਰੂ ਨਾਨਕ ਨੂੰ ਕਿਥੇ ਲੱਭੀਏ?