ਨੌਕਰੀ ਕਰਨ ਦੀ ਵਿਧੀ




ਮੈਂ ਬੀ. ਏ. ਪਾਸ ਕਰਕੇ ਫੌਜ ਵਿੱਚ ਅਫਸਰ ਭਰਤੀ ਹੋ ਗਿਆ ਤੇ ਜਿਸ ਦਿਨ ਨੌਕਰੀ ਤੇ ਜਾਣ ਲੱਗਾ ਤਾਂ ਪਿਤਾ ਜੀ ਨੇ ਇਹ ਹਦਾਇਤ ਕੀਤੀ ਕਿ- 


ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਨੌਕਰੀ ਕਰਨ ਦੀ ਵਿਧੀ ਸਮਝਾਂਦੇ ਹੋਏ ਇਸ ਤਰ੍ਹਾਂ ਫੁਰਮਾਇਆ :- 

ਦੇਖ ਪੁੱਤ ! ਨੌਕਰੀ ਵੇਲੇ ਦਫਤਰ ਵਿੱਚ ਕਈ ਘੰਟੇ ਕੱਟਣੇ ਪੈਂਦੇ ਹਨ, ਦਫਤਰ ਬੈਠਦਿਆਂ ਹੀ ਦੋ ਕੁ ਮਿੰਟ ਇਹ ਕਰ ਲਿਆ ਕਰ | ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਆਪਣੇ ਸਾਹਮਣੇ ਰੱਖ ਲਿਆ ਕਰ ਤੇ ਇਹ ਬੇਨਤੀ ਕਰਿਆ ਕਰ--

ਹੇ ਗੁਰੂ ਨਾਨਕ ਮੈਂ ਤੇਰਾ, ਇਹ ਨੌਕਰੀ ਤੇਰੀ ਬਖਸ਼ੀ ਹੋਈ ਹੈ | ਇਹ ਸੱਤਿਆ ਤੇ ਸਮਰਥਾ ਤੇਰੀ ਹੈ, ਇਹ ਕਲਮ ਤੇਰੀ ਬਖਸ਼ੀ ਹੋਈ ਹੈ| ਹੇ ਸੱਚੇ ਪਾਤਸ਼ਾਹ ! ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗੇ, ਇਹ ਨੌਕਰੀ ਕਰਵਾ ਲਿਓ, ਜੋ ਤੁਹਾਨੂੰ ਚੰਗਾ ਲੱਗੇ ਉਹ ਬੁਲਾ ਲਿਓ, ਜੋ ਆਪ ਜੀ ਨੂੰ ਚੰਗਾ ਲੱਗੇ ਲਿਖਵਾ ਲਿਓ | 
ਹੇ ਸੱਚੇ ਪਾਤਸ਼ਾਹ, ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ ....

ਫਿਰ ਸਾਰਾ ਜੁੰਮਾ ਗੁਰੂ ਨਾਨਕ ਦਾ ਹੈ, ਗੁਰੂ ਨਾਨਕ ਦੇ ਚਰਨਾਂ ਵਿੱਚ ਕੀਤੀ ਨੌਕਰੀ ਸੋਲ ਹੈ | ਨੌਕਰੀ ਦਾ ਹਰ ਇਕ ਸਵਾਸ ਗੁਰੂ ਨਾਨਕ ਜੀ ਦੀ ਸੇਵਾ ਵਿੱਚ ਸੋਲ ਹੈ |


ਮੈਂ ਇਹ ਨਸੀਹਤ ਪੱਲੇ ਬੰਨ੍ਹ ਲਈ ਤੇ ਅਖ਼ੀਰ ਤੱਕ ਨਿਭਾਈ ਜਿਸ ਦਾ ਲਾਭ ਮੈਂ ਬਿਆਨ ਵੀ ਨਹੀਂ ਕਰ ਸਕਦਾ| ਬੜੀਆਂ ਅਸਚਰਜ ਘਟਨਾਵਾਂ ਤੇ ਕੌਤਕ ਵਰਤੇ | 

ਬਾਬਾ ਨੰਦ ਸਿੰਘ ਜੀ ਮਹਾਰਾਜ ਇਸ ਤਰ੍ਹਾਂ ਰੱਖਿਆ ਕਰਦੇ ਰਹੇ ਜਿਸ ਪ੍ਰਕਾਰ ਪਿਤਾ ਜੀ ਨੇ ਦੱਸਿਆ ਸੀ |

ਅਪਣੇ ਬਾਲਕ ਆਪਿ ਰਖਿਅਨੁ
ਪਾਰਬ੍ਰਹਮ ਗੁਰਦੇਵ ||
ਸ੍ਰੀ ਗੁਰੂ ਗ੍ਰੰਥ ਸਾਹਿਬ ,ਅੰਗ 819
ਗੁਰੂ ਨਾਨਕ ਦਾਤਾ ਬਖਸ਼ ਲੈ।

ਬਾਬਾ ਨਾਨਕ ਬਖਸ਼ ਲੈ॥

Comments

Popular Posts