ਨਾਮ

 


  • ਸਾਰੇ ਜੀਵਾਂ ਅਤੇ ਸਾਰੀ ਸ੍ਰਿਸ਼ਟੀ ਦਾ ਸਹਾਰਾ ਨਾਮ ਹੈ | 
  • ਨਾਮੀ ਦੇ ਅਨੁਭਵ ਲਈ ਜਾਂ ਨਾਮੀ ਨੂੰ ਪੁਕਾਰਨ ਲਈ ਨਾਮ ਨੂੰ ਪੁਕਾਰਨ ਲਈ ਨਾਮ ਦੁਹਰਾਇਆ ਜਾਂਦਾ ਹੈ | ਨਾਮ, 'ਨਾਮ ਲੇਵਾ' ਨੂੰ ਨਾਮੀ ਨਾਲ ਜੋੜਦਾ ਹੈ | 
  • ਨਾਮ ਭਗਤ ਨੂੰ ਭਗਵਾਨ ਨਾਲ ਜੋੜਦਾ ਹੈ | 
  • ਨਾਮ ਉਪਾਸ਼ਕ ਨੂੰ ਪੂਜਣਯੋਗ ਦੇ ਸੱਚੇ ਸਬੰਧ ਨੂੰ ਪੱਕਾ ਕਰਦਾ ਹੈ |
  1. ਪਰਮਾਤਮਾ ਦਾ ਇਲਾਹੀ ਨਾਮ “ਗਗਨ ਮਈ ਸੰਗੀਤ" ਹੈ, 
  2. ਇਹ ਬ੍ਰਹਿਮੰਡ ਦਾ ਇਲਾਹੀ ਸੰਗੀਤ ਹੈ, ਇਹ ਅਨੰਤ ਸੰਗੀਤ ਹੈ | 
  3. ਇਹ ਆਤਮਾ ਨੂੰ ਅਨੰਦਿਤ ਕਰਨ ਵਾਲਾ ਸੰਗੀਤ ਹੈ |

ਸ੍ਰੀ ਗੁਰੂ ਗ੍ਰੰਥ ਸਾਹਿਬ (ਜੋ ਕਿ “ਨਾਮ ਕੇ ਜਹਾਜ਼" ਹਨ) ਵਿੱਚ ਅਦਭੁੱਤ ਮੇਲ ਵਿੱਚ ਸਾਰੇ ਰਾਗ ਆਤਮਿਕ ਰੂਪ ਨਾਲ ਪਰਿਪੂਰਣ ਇਲਾਹੀ ਨਾਮ ਦੀ ਸ਼ਾਨ ਦੀ ਉਸਤਤੀ ਕਰਦੇ ਹਨ | ਬ੍ਰਹਿਮੰਡੀ ਇਕਸੁਰਤਾ ਅਤੇ ਪਿਆਰ ਵਿੱਚ ਇਹ ਬ੍ਰਹਿਮੰਡੀ ਸੰਗੀਤ ਸਭ ਜੀਵਾਂ ਨੂੰ ਪਵਿੱਤਰ ਅਤੇ ਇਲਾਹੀ ਸੰਗੀਤ ਲਹਿਰਾਂ ਵਿੱਚ ਘੇਰ ਲੈਂਦਾ ਹੈ | 

ਇਲਾਹੀ ਨਾਮ ਦੇ ਬਰਾਬਰ ਇਸ ਸੰਸਾਰ ਵਿੱਚ ਕੁਝ ਵੀ ਨਹੀਂ ਹੈ |

ਸਾਰੀ ਚੱਲ ਅਤੇ ਅਚੱਲ ਸ੍ਰਿਸ਼ਟੀ ਨਾਮ ਦੀ ਸ਼ਕਤੀ ਦੀ ਹੀ ਉਪਜ ਹੈ| ਸੰਸਾਰ ਦੇ ਸਾਰੇ ਤੱਤ ਜਿਨ੍ਹਾਂ ਵਿੱਚ ਪ੍ਰਕ੍ਰਿਤੀ ਵੀ ਸ਼ਾਮਲ ਹੈ, ਨਾਮ ਦੀ ਸ਼ਕਤੀ ਨਾਲ ਹੀ ਜੁੜੇ ਹੋਏ ਹਨ |
ਪਰਮਾਤਮਾ ਅਤੇ ਉਸ ਦਾ ਨਾਮ ਸਮਰੂਪ ਹੈ, ਉਹ ਇੱਕੋ ਹੀ ਹਨ| ਇਸ ਕਲਯੁਗ ਵਿੱਚ ਇਲਾਹੀ ਨਾਮ ਸਰਬ ਸ਼ਕਤੀਮਾਨ ਹੈ | ਇਲਾਹੀ ਨਾਮ ਨੂੰ ਸਿਮਰਨ ਨਾਲ ਵੱਡੇ ਤੋਂ ਵੱਡੇ ਪਾਪੀ ਵੀ ਇਕ ਪਲ ਵਿੱਚ ਮੁਕਤੀ ਪ੍ਰਾਪਤ ਕਰ ਲੈਂਦੇ ਹਨ |

ਨਾਮ ਇੱਛਾ ਪੂਰਤ ਬਿਰਛ (ਪਾਰਜਤ) ਅਤੇ ਕਾਮਧੇਨੁ (ਗਾਂ) ਹੈ | 
ਸੌਂਂਦੇ, ਜਾਗਦੇ ਕਿਸੇ ਵੀ ਅਵਸਥਾ ਵਿੱਚ ਨਾਮ ਨੂੰ ਧਿਆਇਆ ਜਾ ਸਕਦਾ ਹੈ| 

ਹਉਮੈਂ ਅਤੇ ਇਲਾਹੀ ਨਾਮ ਦੀ ਇਕੱਠੀ ਹੋਂਦ ਨਹੀਂ ਹੋ ਸਕਦੀ ਕਿਉਂਕਿ-

    1. ਹਉਮੈਂ ਹਨੇਰਾ ਹੈ ਜਦ ਕਿ ਇਲਾਹੀ ਨਾਮ ਅਮਰ ਪ੍ਰਕਾਸ਼ ਹੈ |
    2. ਹਉਮੈਂ ਅਪਵਿੱਤਰ ਹੈ ਜਦ ਕਿ ਇਲਾਹੀ ਨਾਮ ਸਰਬ ਸ੍ਰੇਸ਼ਟ ਪਵਿੱਤਰਤਾ ਹੈ |
    3. ਹਉਮੈਂ ਝੂਠ ਹੈ ਜਦ ਕਿ ਇਲਾਹੀ ਨਾਮ ਅਮਰ ਸੱਚ ਹੈ |
    4. ਹਉਮੈਂ ਅਸੱਤ ਹੈ ਜਦ ਕਿ ਇਲਾਹੀ ਨਾਮ ਪੂਰਨ ਸੱਤ ਹੈ |
    5. ਹਉਮੈਂ ਮੌਤ ਹੈ ਜਦ ਕਿ ਇਲਾਹੀ ਨਾਮ ਸਦੀਵਤਾ ਹੈ |
    6. ਹਉਮੈਂ ਦੇ ਇਸ ਭਿਆਨਕ ਰੋਗ, ਹਉਮੈਂ ਰੂਪੀ ਦੀਰਘ ਰੋਗ ਲਈ ਨਾਮ ਇਲਾਹੀ ਉਪਚਾਰ ਹੈ |
ਸੰਸਾਰਕ ਬਿਮਾਰੀਆਂ ਲਈ ਸੱਚਾ ਇਲਾਜ ਹੀ ਨਾਮ ਹੈ | 

ਅਤਿ ਨਿਮਰਤਾ, ਭਗਤੀ ਭਾਵ ਅਤੇ ਪਿਆਰ ਨਾਲ ਇਲਾਹੀ ਨਾਮ ਨੂੰ ਸਿਮਰਨ ਨਾਲ ਮਨ ਦੀ ਸ਼ੁੱਧੀ ਹੋ ਜਾਂਦੀ ਹੈ |

ਭਰੀਐ ਮਤਿ ਪਾਪਾ ਕੈ ਸੰਗਿ ਓਹੁ ਧੋਪੈ ਨਾਵੈ ਕੈ ਰੰਗਿ

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 4

ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥ 

(Smast Ilahi Jot Baba Nand Singh Ji Maharaj, Part 3)

Comments

Popular posts from this blog

अपने स्वामी की प्रशंसा में सब कुछ दांव पर लगा दो।

ਭਾਵਨਾ ਦਾ ਫਲ

ਗੁਰੂ ਨਾਨਕ ਨੂੰ ਕਿਥੇ ਲੱਭੀਏ?