ਜੇਹਾ ਭਾਉ ਤੇਹਾ ਫਲੁ ਪਾਈਐ - ਗੁਰੂ ਨਾਨਕ ਪਾਤਸ਼ਾਹ ਦਾ ਸੁਭਾਅ

 


ਬਾਬਾ ਨੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ, ਉਨ੍ਹਾਂ ਦੇ ਚਰਨ ਕਮਲਾਂ ਵਿੱਚ ਇਲਾਹੀ ਆਨੰਦ ਮਾਣਿਆ, ਉਨ੍ਹਾਂ ਦੇ ਅਨਮੋਲ ਬਚਨ ਸੁਣੇ। 

ਇੱਕ ਦਫਾ ਬਾਬਾ ਨੰਦ ਸਿੰਘ ਸਾਹਿਬ ਸੰਗਤ ਵਿੱਚ ਬਿਰਾਜਮਾਨ ਸਨ। ਜਿਸ ਵਕਤ ਕੀਰਤਨ ਦਾ ਭੋਗ ਪਿਆ, ਬਾਬਾ ਨੰਦ ਸਿੰਘ ਸਾਹਿਬ ਨੇ ਆਪਣੇ ਪਾਵਨ ਨੇਤਰ ਖੋਲ੍ਹੇ ਚਾਰੇ ਪਾਸੇ ਵੇਖਿਆ, ਨੇਤਰ ਜਿਸ ਤਰ੍ਹਾਂ ਅੰਮ੍ਰਿਤ ਦੇ ਸੋਮੇ ਹੁੰਦੇ ਹਨ ਅੰਮ੍ਰਿਤ ਵਗਿਆ, ਚਾਰੋਂ ਪਾਸੇ ਇੱਕ ਆਨੰਦਮਈ ਵਾਤਾਵਰਣ ਛਾ ਗਿਆ, 

ਸਾਹਿਬ ਨੇ ਕੁੱਝ ਸਰਦਾਰ ਦੇਖੇ ਜਿਹੜੇ ਰਾਗੀ ਸਿੰਘਾਂ ਦੇ ਪਿੱਛੇ ਬੈਠੇ ਸੀ, ਨਵੇਂ ਸਨ ਪਹਿਲੀ ਵਾਰੀ ਆਏ ਸਨ। ਸਾਹਿਬ ਬੜੇ ਪਿਆਰ ਨਾਲ ਪੁੱਛਦੇ ਹਨ-

ਕਿੱਥੇ ਜਾਣਾ ਪਸੰਦ ਕਰੋਗੇ, ਕਿੱਥੇ ਰਹਿਣਾ ਪਸੰਦ ਕਰੋਗੇ ? 

ਉਹ ਸਮਝੇ ਨਹੀਂ ਬਾਬਾ ਜੀ ਨੇ ਇਹ ਬਚਨ ਦੋਹਰਾਇਆ- ਕਿਥੇ ਜਾਣਾ ਪਸੰਦ ਕਰੋਗੇ, ਕਿਥੇ ਰਹਿਣਾ ਪਸੰਦ ਕਰੋਗੇ? 

ਇੱਕ ਨਿੱਕਟੀ ਸੰਗੀ ਨੇ ਹੱਥ ਜੋੜ ਕੇ ਕਿਹਾ- ਗਰੀਬ ਨਿਵਾਜ਼ ਆਪ ਹੀ ਮਿਹਰ ਕਰੋ।

ਬਾਬਾ ਜੀ ਅੱਗੋ ਫੁਰਮਾਉਂਦੇ ਹਨ-

ਉੱਥੇ ਹੀ ਜਾਣਾ ਪਸੰਦ ਕਰੋਗੇ ਜਿੱਥੇ ਕੋਈ ਪ੍ਰੇਮ ਨਾਲ, ਸਤਿਕਾਰ ਨਾਲ ਲੈ ਕੇ ਜਾਏਗਾ? ਉੱਥੇ ਰਹਿਣਾ ਪਸੰਦ ਕਰੋਗੇ ਜਿੱਥੇ ਕੋਈ ਪ੍ਰੇਮ ਅਤੇ ਸਤਿਕਾਰ ਨਾਲ ਰੱਖੇਗਾ?

ਹੁਣ ਸਾਰਿਆ ਨੇ ਹੱਥ ਜੋੜ ਕੇ ਕਿਹਾ- ਜੀ ਗਰੀਬ ਨਿਵਾਜ਼।

ਬਾਬਾ ਨੰਦ ਸਿੰਘ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਇਸ਼ਾਰਾ ਕਰਦੇ ਹੋਏ ਕਿਹਾ-

ਇਹੀ ਸੁਭਾਅ ਮੇਰੇ ਗੁਰੂ ਨਾਨਕ ਪਾਤਸ਼ਾਹ ਦਾ ਹੈ, ਉਸੇ ਘਰ ਜਾਂਦੇ ਹਨ ਜਿੱਥੇ ਕੋਈ ਪ੍ਰੇਮ ਦੇ ਨਾਲ ਲੈ ਕੇ ਜਾਏ, ਕੋਈ ਸਤਿਕਾਰ ਅਤੇ ਪ੍ਰੇਮ ਨਾਲ ਰੱਖੇ, ਉੱਥੇ ਹੀ ਰਹਿੰਦੇ ਹਨ

ਇੱਕ ਗੁੱਝੀ ਸੋਝੀ ਪਾ ਰਹੇ ਹਨ ਬਾਬਾ ਨੰਦ ਸਿੰਘ ਸਾਹਿਬ। ਫਿਰ ਦੱਸ ਕੀ ਰਹੇ ਹਨ-

ਤਿੰਨ ਤਰੀਕੇ ਹਨ ਜਿਨ੍ਹਾਂ ਦੇ ਨਾਲ ਲੋਕ ਆਪਣੇ ਘਰਾਂ ਵਿੱਚ ਜਿਸ ਤਰ੍ਹਾਂ ਦਾ ਮਹਿਮਾਨ ਆਉਂਦਾ ਹੈ ਉਸ ਦੇ ਨਾਲ ਵਰਤਾਉ ਕਰਦੇ ਹਨ। 
  1. ਜੇ ਕੋਈ ਕੱਮੀ ਆ ਜਾਏ ਜ਼ਮੀਨ ਤੋਂ ਕਿਸੇ ਦਾ ਕੋਈ ਨੌਕਰ ਠਕਤਤ.ਪਕ (ਸੁਨੇਹਾ) ਲੈ ਕੇ ਆ ਜਾਏ ਦੂਰੋਂ, ਉਸ ਨੂੰ ਨੌਕਰਾਂ ਦੇ ਕਮਰੇ ਵਿੱਚ ਨੌਕਰਾਂ ਨਾਲ ਰੱਖ ਦਿੱਦੇ ਹਨ। ਉੱਥੇ ਹੀ ਉਸਨੂੰ ਰੋਟੀ ਦਾ ਥਾਲ ਚਲਾ ਜਾਂਦਾ ਹੈ। 
  2. ਜੇ ਕੋਈ ਬਰਾਬਰ ਦਾ ਮਿੱਤਰ ਆ ਜਾਏ ਰਿਸ਼ਤੇਦਾਰ ਆ ਜਾਏ ਉਸ ਨੂੰ ਬਰਾਬਰ ਦਾ ਦਰਜਾ ਦਿੰਦੇ ਹਨ। ਉਸ ਨੂੰ ਆਪਣੇ ਹਿਸਾਬ ਦੇ ਨਾਲ ਜਿਸ ਤਰ੍ਹਾਂ ਆਪ ਰਹਿੰਦੇ ਹਨ ਉਸੇ ਤਰ੍ਹਾਂ ਉਸ ਨੂੰ ਰੱਖਦੇ ਹਨ। ਆਪਣੇ ਨਾਲ ਪਰਸ਼ਾਦਾ ਛਕਾਉਂਦੇ ਹਨ ਅਤੇ 
  3. ਜੇ ਕੋਈ ਬਹੁਤ ਵੱਡਾ ਅਫਸਰ ਆਉਣਾ ਹੋਵੈ ਜਾਂ ਕੋਈ ਅਤਿ ਸਤਿਕਾਰ ਵਾਲਾ ਬਜੁਰਗ ਆ ਰਿਹਾ ਹੋਵੇ ਉਸ ਦੇ ਰਿਹਾਇਸ਼ ਵਾਸਤੇ, ਉਸ ਦੇ ਇਸਤੇਮਾਲ ਵਾਸਤੇ, ਉਸ ਦੇ ਪ੍ਰਸ਼ਾਦੇ ਵਾਸਤੇ special ਬੰਦੇਬਸਤ ਕੀਤੇ ਜਾਂਦੇ ਹਨ।

ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਲੱਗੇ-

ਇਹੀ ਤਿੰਨੋ ਤਰੀਕੇ ਮੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ, ਮੇਰੇ ਇਸ ਜਿਉਂਦੇ ਜਾਗਦੇ ਬੋਲਦੇ ਗੁਰੂ ਨਾਨਕ ਵਾਸਤੇ ਲੋਕ ਵਰਤਦੇ ਹਨ। 
  1. ਕਈਆਂ ਨੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ Servant Quarters ਵਿੱਚ ਅਸਥਾਨ ਦਿੱਤਾ ਹੈ, ਕਈਆਂ ਨੇ ਗੈਰਾਜਾਂ ਵਿੱਚ ਰੱਖਿਆ ਹੋਇਆ ਹੈ, ਕਈਆਂ ਨੇ Store rooms (ਸਟੋਰ ਰੂਮ) ਵਿੱਚ ਜਿੱਥੇ ਹੋਰ ਕੋਈ ਚੀਜ਼ ਨਹੀਂ ਰੱਖੀ ਜਾ ਸਕਦੀ, ਕੋਈ ਇਸਤੇਮਾਲ ਨਹੀ ਹੈ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ। ਕਈਆਂ ਨੇ ਪੌੜ੍ਹੀਆਂ ਦੇ ਥੱਲੇ ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਪੜਦਾ ਲਾ ਦਿੱਤਾ ਹੈ। 
  2. ਕਈ ਐਸੇ ਹਨ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਰਾਬਰ ਦਾ ਦਰਜਾ ਦੇ ਦਿੰਦੇ ਹਨ ਜਿਸ ਤਰ੍ਹਾਂ ਆਪ ਰਹਿੰਦੇ ਹਨ ਉਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੱਖਦੇ ਹਨ। 
  3. ਪਰ ਕਈ ਐਸੇ ਹਨ ਜਿਹੜੇ ਸਰਬ ਕਲਾ ਸਮਰੱਥ ਗੁਰੂ ਨਾਨਕ ਪਾਤਸ਼ਾਹ ਨੂੰ, ਇਸ ਜਿਉਂਦੇ ਜਾਗਦੇ ਬੋਲਦੇ ਗੁਰੂ ਨਾਨਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਅਤੀ ਉੱਚਾ ਮਾਲਿਕ ਦਾ ਦਰਜਾ ਦੇ ਕੇ, ਆਪ ਦਾਸਿਆ ਭਾਵ ਨਾਲ ਉਸ ਘਰ ਵਿੱਚ ਰਹਿੰਦੇ ਹਨ।

ਬਾਬਾ ਨੰਦ ਸਿੰਘ ਸਾਹਿਬ ਅੱਗੇ ਫੁਰਮਾਉਣ ਲੱਗੇ- 

ਜੋ ਗੁਰੂ ਨੂੰ ਘਰ ਵਿੱਚ ਲਿਆ ਕੇ ਬੇਅਦਬੀ ਕਰਦੇ ਹਨ, Servant Quarters ਵਿੱਚ ਰੱਖਿਆ ਹੈ, ਗੈਰਾਜ ਵਿੱਚ ਰੱਖਿਆ ਹੈ ਕਹਿੰਦੇ ਹਨ ਉਹ ਸਿੱਖ ਤਾਂ ਗੁਰੂ ਦਾ ਹਿਸਾਬ ਜਨਮਾਂ-ਜਨਮਾਂ ਵਿੱਚ ਨਹੀਂ ਦੇ ਸਕਦਾ ਪਰ ਜਿਸ ਨੇ ਬਰਾਬਰ ਦਾ ਦਰਜਾ ਦੇ ਦਿੱਤਾ ਉਹ ਸੋਚਦਾ ਜਿਸ ਤਰ੍ਹਾਂ ਮੈਂ' ਰਹਿ ਰਿਹਾ ਹਾਂ ਉਸੇ ਤਰ੍ਹਾਂ ਹੀ ਆਪਣੇ ਗਰੂ ਨੂੰ ਰੱਖ ਰਿਹਾ ਹਾਂ, 

ਫੁਰਮਾਉਂਣ ਲੱਗੇ-  ਜੇ ਉਹ ਸੋਚਦਾ ਹੈ ਇਸ ਦੀ ਹਾਨੀ ਕੋਈ ਨਹੀਂ ਤਾਂ ਇਸ ਦਾ ਲਾਭ ਵੀ ਕੋਈ ਨਹੀਂ, ਜੇ ਗੁਰੂ ਨੂੰ ਬਰਾਬਰ ਦਾ ਹੀ ਦਰਜਾ ਦੇ ਦਿੱਤਾ ਤਾਂ ਇਸ ਦਾ ਲਾਭ ਕੀ ਹੋਏਗਾ।
ਪਰ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਾਲਿਕ ਸਮਝ ਕੇ, ਸਰਬ ਕਲਾ ਸਮਰੱਥ ਸਮਝ ਕੇ, ਜਿਊਂਦਾ ਜਾਗਦਾ ਬੋਲਦਾ ਗੁਰੂ ਨਾਨਕ ਸਮਝ ਕੇ ਅਤੀ ਪ੍ਰੇਮ ਅਤੇ ਸਤਿਕਾਰ ਨਾਲ ਆਪਣੇ ਮਾਲਿਕ ਨੂੰ ਰੱਖਿਆ ਹੈ, ਸੇਵਾ ਕਰ ਰਿਹਾ ਹੈ 

ਫੁਰਮਾਉਂਣ ਲੱਗੇ- 

ਉਸ ਦਾ ਲਾਭ ਹੀ ਲਾਭ ਹੈ। ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਘਰ ਵਿੱਚ ਮਾਲਿਕ ਦੇ ਤੌਰ ਤੇ ਰੱਖਿਆ ਹੈ ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ ਉਸ ਨੂੰ ਕਿਤੇ ਹੋਰ ਭਟਕਣ ਦੀ ਲੋੜ ਨਹੀਂ, ਮਾਲਿਕ ਜੁ ਘਰ ਬੈਠਾ ਹੈ।

ਇਹ ਤਰੀਕੇ ਦੱਸਦੇ ਹਨ ਬਾਬਾ ਨੰਦ ਸਿੰਘ ਸਾਹਿਬ, ਸੋਝੀ ਪਾ ਰਹੇ ਹਨ।

ਗੁਰ ਦਰਸਨਿ ਉਧਰੈ ਸੰਸਾਰਾ॥ ਜੇ ਕੋ ਲਾਏ ਭਾਉ ਪਿਆਰਾ॥
ਭਾਉ ਪਿਆਰਾ ਲਾਏ ਵਿਰਲਾ ਕੋਇ॥ ਗੁਰ ਕੈ ਦਰਸਨਿ ਸਦਾ ਸੁਖੁ ਹੋਇ॥
ਸਤਿਗੁਰੂ ਸਦਾ ਦਇਆਲੁ ਹੈ ਭਾਈ ਵਿਣੁ ਭਾਗਾ ਕਿਆ ਪਾਈਐ॥
ਏਕ ਨਦਰਿ ਕਰਿ ਵੇਖੈ ਸਭ ਊਪਰਿ ਜੇਹਾ ਭਾਉ ਤੇਹਾ ਫਲੁ ਪਾਈਐ॥

ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭੁ ਕੋਇ॥
ਏਕ ਦ੍ਰਿਸਟਿ ਕਰਿ ਦੇਖਦਾ ਮਨ ਭਾਵਨੀ ਤੇ ਸਿਧਿ ਹੋਇ॥
ਸਤਿਗੁਰ ਵਿਚਿ ਅੰਮ੍ਰਿਤ ਹੈ ਹਰਿ ਉਤਮੁ ਹਰਿ ਪਦੁ ਸੋਇ॥
ਨਾਨਕ ਕਿਰਪਾ ਤੇ ਹਰਿ ਧਿਆਈਐ ਗੁਰਮੁਖਿ ਪਾਵੈ ਕੋਇ॥

ਸ੍ਰੀ ਗੁਰੂ ਰਾਮਦਾਸ ਜੀ

ਇੱਕ ਦਫਾ ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ -

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਵਿੱਚ ਕਦੇ ਸਾਡੀ ਰਸਨਾ ਤੋਂ, ਕਦੇ ਸਾਡੀ ਜੁਬਾਨ ਤੋਂ ਕਾਗਜ਼ ਅਤੇ ਕਿਤਾਬ ਦਾ ਲੋਜ਼ ਨਿਕਲ ਜਾਏ, ਸਾਡੀ ਰਸਨਾ ਸੜ ਜਾਏ, ਸਾਡੀ ਜਿਹਬਾ ਸੜ ਜਾਏ। 
ਸਾਧ ਸੰਗਤ ਜੀ ਇਹ ਕੈਸਾ ਪ੍ਰੇਮ ਕਰ ਰਹੇ ਹਨ, ਕੈਸੀ ਸਿੱਖੀ ਕਮਾ ਕੇ ਦਸ ਰਹੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ।

ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥ 

 

Comments