ਸਿੱਖ ਦੀ ਕਰਨੀ ਹੀ ਸਭ ਤੋਂ ਵੱਡੀ ਕਰਾਮਾਤ ਹੈ।
ਪਿਤਾ ਜੀ ਨੇ ਦੋ ਤਿੰਨ ਚੀਜ਼ਾਂ ਬੜੀਆਂ ਹੀ ਅਨਮੋਲ, ਦੁਰਲੱਭ ਦਸੀਆਂ-
ਪਹਿਲੀ,ਸਿੱਖ ਕਦੇ ਸ਼ਕਤੀ ਨੂੰ ਹੱਥ ਨਹੀਂ ਪਾਉਂਦਾ।
ਭਾਈ ਮਤੀਦਾਸ ਜੀ ਸਾਹਿਬ ਦੇ ਚਰਨਾਂ ਵਿੱਚ ਬੈਠੇ ਹਨ। ਕੈਦ ਦੇ ਵਿੱਚ ਭਾਈ ਮਤੀਦਾਸ ਜੀ ਨੇ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ-
ਸੱਚੇ ਪਾਤਸ਼ਾਹ ਜਿਸ ਤਰ੍ਹਾਂ ਦਾ ਦੁੱਖ ਤੇ ਕਸ਼ਟ ਇੱਥੇ ਇਹ ਦੇ ਰਹੇ ਹਨ ਇੱਕ ਇਸ਼ਾਰਾ ਕਰ ਦਿਓ, ਆਗਿਆ ਬਖਸ਼ ਦਿਓ,ਮੈਂ' ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਵਜਾ ਦਿਆਂਗਾ।
ਗੁਰੂ ਤੇਗ ਬਹਾਦਰ ਸਾਹਿਬ ਨੇ ਭਾਈ ਮਤੀ ਦਾਸ ਜੀ ਵੱਲ ਵੇਖਿਆ ਫੁਰਮਾਉਂਣ ਕਹਿਣ ਲੱਗੇ- ਮਤੀਦਾਸ ਇਹ ਸ਼ਕਤੀ ਕਿੱਥੋਂ ਪ੍ਰਾਪਤ ਕੀਤੀ?
ਮਤੀਦਾਸ ਜੀ ਅੱਗੋਂ ਬੇਨਤੀ ਕਰਦੇ ਹਨ- ਸੱਚੇ ਪਾਤਸ਼ਾਹ ਤੁਸੀਂ ਇੱਕ ਦਿਨ ਗੰਨੇਰੀਆਂ ਚੂਪ ਕੇ ਸੁੱਟੀਆਂ ਸਨ। ਐਸਾ ਦਿੱਲ ਦੇ ਵਿੱਚ ਵੈਰਾਗ ਆਇਆ, ਜੀਅ ਕੀਤਾ ਕਿ ਇਸ ਪ੍ਰੇਮ ਰਸ ਨੂੰ ਚਖਾਂ, ਉਹ ਚੂਪੀਆਂ ਹੋਈਆਂ ਗੰਨੇਰੀਆਂ ਚੁੱਕੀਆਂ ਅਤੇ ਬੜੇ ਪ੍ਰੇਮ ਨਾਲ ਉਹ ਸੀਤ ਪ੍ਰਸ਼ਾਦ ਛਕਿਆ। ਦੁਬਾਰਾ ਚੂਪੀਆਂ ਇੱਕ ਦਮ ਇਸ ਤਰ੍ਹਾਂ ਮਹਿਸੂਸ ਹੋਇਆ ਜਿਸ ਤਰ੍ਹਾਂ ਕਪਾਟ ਖੁੱਲ ਗਏ ਹਨ, ਇੱਕ ਮਹਾਨ ਸ਼ਕਤੀ ਅੰਦਰ ਪ੍ਰਵੇਸ਼ ਕਰ ਗਈ ਹੈ।
ਸਾਹਿਬ ਮੁਸਕਰਾ ਪਏ ਹਨ ਕਹਿਣ ਲੱਗੇ- ਮਤੀਦਾਸ, ਜਿਸ ਨੇ ਗੰਨੇਰੀਆਂ ਚੂਪ ਕੇ ਸੁੱਟੀਆਂ ਸੀ, ਇਹ ਸ਼ਕਤੀ ਉਸ ਦੇ ਪਾਸ ਨਹੀਂ ਹੈ?
ਭਾਈ ਮਤੀਦਾਸ ਜੀ ਹੱਥ ਜੋੜ ਕੇ ਖੜ੍ਹੇ ਹੋ ਗਏ। ਸਾਹਿਬ ਉਸ ਵੇਲੇ ਕੇਸਾਂ ਨੂੰ ਕੰਘਾ ਕਰ ਰਹੇ ਹਨ। ਕੰਘਾ ਦਿਖਾਇਆ ਹੈ। ਇਸ਼ਾਰਾ ਸਮਝ ਗਿਆ ਕਿ ਆਰੇ ਦੇ ਨਾਲ ਚੀਰਿਆ ਜਾਣਾ ਹੈ। ਜਦੋਂ ਹਾਕਮ ਪਾਸ ਇਹ ਸ਼ਿਕਾਇਤ ਹੋਈ, ਤਦ ਹੁਕਮ ਹੋਇਆ ਪਹਿਲੀ ਸ਼ਹਾਦਤ ਭਾਈ ਮਤੀਦਾਸ ਜੀ ਦੀ, ਗੁਰੂ ਸਾਹਿਬ ਦੇ ਸਾਹਮਣੇ ਭਰੀ ਖਲਕਤ ਵਿੱਚ ਕੀਤੀ ਜਾਏ।
ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਦੋ ਭਰਾਤਾ - ਬਾਬਾ ਅਟੱਲ ਜੀ, ਕੋਮਲ ਉਮਰ ਹੈ, ਇੱਕ ਸਾਥੀ, ਇੱਕ ਬੱਚਾ ਜੋ ਮਰ ਗਿਆ ਹੈ। ਛੋਟੇ ਜਿਹੇ ਮਿੱਤਰ ਨੂੰ ਜਦੋਂ ਸਵੇਰੇ ਉਹਨੂੰ ਲੈਣ ਵਾਸਤੇ ਗਏ ਹਨ, ਖ਼ੇਡ-ਖ਼ੇਡਣ ਵਾਸਤੇ। ਉਸਦੀ ਵਾਰੀ ਸੀ। ਉਸ ਵੇਲੇ ਉਸ ਮਰੇ ਹੋਏ ਬੱਚੇ ਨੂੰ ਰੋਂਦੇ ਹੋਏ ਮਾਤਾ ਪਿਤਾ ਲਿਜਾਉਂਣ ਵਾਸਤੇ ਤਿਆਰ ਸਨ। ਉਸ ਦੀ ਉਂਗਲੀ ਫੜ ਕੇ ਉਸਨੂੰ ਉਠਾਉਂਦੇ ਹਨ ਕਿ ਆ ਕੇ ਆਪਣੀ ਵਾਰੀ ਦੇ।
ਬਾਬਾ ਗੁਰਦਿੱਤਾ ਜੀ, ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾਤਾ, ਗੁਰ ਹਰਿ ਰਾਇ ਸਾਹਿਬ ਦੇ ਪੂਜਯ ਪਿਤਾ ਜੀ, ਗੁਰੂ ਹਰਿਕ੍ਰਿਸਨ ਸਾਹਿਬ ਦੇ ਪੂਜਯ ਦਾਦਾ ਜੀ, ਉਨ੍ਹਾਂ ਨੇ ਵੀ ਇਸੇ ਤਰ੍ਹਾਂ ਚੌਵੀ (24) ਸਾਲ ਦੀ ਅਵਸਥਾ ਹੈ। ਬਾਬਾ ਸ੍ਰੀ ਚੰਦ ਸਾਹਿਬ ਨੇ ਸਾਰੀ ਸ਼ਕਤੀ ਉਨ੍ਹਾਂ ਨੂੰ ਬਖਸ਼ ਦਿੱਤੀ। ਉਨ੍ਹਾਂ ਨੇ ਵੀ ਇਸੇ ਤਰ੍ਹਾਂ ਜੀਵਤ ਕਰ ਦਿੱਤਾ ਪਰ ਗੁਰੂ ਸਾਹਿਬ, ਗੁਰੂ ਹਰਿਗੋਬਿੰਦ ਸਾਹਿਬ ਨੂੰ ਜਦੋਂ ਦੋਨੋਂ ਵਕਤ ਪਤਾ ਲਗਿਆ ਹੈ...। ਫਿਰ ਸਾਧ ਸੰਗਤ ਜੀ ਤੁਸੀਂ ਇਤਿਹਾਸ ਤੋਂ ਵਾਕੋ ਹੋ।
ਗੁਰੂ ਨਾਨਕ ਦੇ ਘਰ ਸ਼ਕਤੀ ਦਾ ਇਸਤੇਮਾਲ ਕਰਨ ਦੀ ਇਜ਼ਾਜ਼ਤ ਨਹੀਂ ਹੈ।
ਫਿਰ ਬਾਬਾ ਅਟੱਲ ਜੀ ਨੇ ਕੀ ਕੀਤਾ? ਜਾ ਕੇ ਸਮਾਧੀ ਲਾਈ ਹੈ ਅਤੇ ਉਸ ਦੇ ਵਿੱਚ ਮਹਾਂਸਮਾਧੀ ਵਿੱਚ ਚਲੇ ਗਏ, ਪ੍ਰਾਣ ਤਿਆਗ਼ ਦਿੱਤੇ ਹਨ।
ਬਾਬਾ ਗੁਰਦਿੱਤਾ ਜੀ ਦਾ ਵੀ ਅਸਥਾਨ ਕੀਰਤਪੁਰ ਸਾਹਿਬ ਬਣਿਆ ਹੋਇਆ ਹੈ ਜਿੱਥੇ ਜਾ ਕੇ ਉਨ੍ਹਾਂ ਨੇ ਸਮਾਧੀ ਲਾਈ ਹੈ ਅਤੇ ਮਹਾਂਸਮਾਧੀ ਵਿੱਚ ਚਲੇ ਗਏ ਹਨ।
ਪਿਤਾ ਜੀ ਕਹਿਣ ਲੱਗੇ - ਪੁੱਤ, ਸ਼ਕਤੀ ਤਾਂ ਗੁਰੂ ਦੇ ਚਰਨਾਂ ਵਿੱਚ ਰੁਲਦੀ ਫਿਰਦੀ ਹੈ ਪਰ ਸ਼ਕਤੀ ਇਸਤੇਮਾਲ ਕਰਨ ਦੀ ਇਜ਼ਾਜ਼ਤ ਨਹੀਂ ਹੈ।
ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ-
ਕੋਈ ਸ਼ਕਤੀ ਇਸਤੇਮਾਲ ਕਰਨਾਂ, ਕੋਈ ਕਰਾਮਾਤ ਦਿਖਾਉਂਣਾ, ਇਹ ਸਿੱਖ ਦਾ ਕੰਮ ਨਹੀਂ। ਇਹ ਸਿਧਾਂ ਦਾ ਕੰਮ ਹੈਂ। ਸਿੱਖ ਦੀ ਕਰਨੀ ਹੀ ਸਭ ਤੋਂ ਵੱਡੀ ਕਰਾਮਾਤ ਹੈਂ।
ਫਿਰ ਦੂਜੀ ਚੀਜ਼, ਫੁਰਮਾਇਆ ਕਿ-
ਭਾਣੇ ਦਾ ਨਸ਼ਾ, ਸਰੂਰ, ਮਸਤੀ ਲੈਂਦਾ ਹੋਇਆ ਸਿੱਖ...
ਭਾਣੇ ਜੇਵਡ ਹੋਰ ਦਾਤਿ ਨਾਹੀ ਸਚੁ ਆਖਿ ਸੁਣਾਇਆ॥
(ਗੁਰੂ ਅਰਜਨ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ ਹੈ) ਉਸ ਭਾਣੇ ਵਿੱਚ ਰੰਗਿਆ ਹੋਇਆ ਸਿੱਖ ਕਦੇ ਸ਼ਕਤੀ ਇਸਤੇਮਾਲ ਨਹੀਂ ਕਰਦਾ ਹੈ ਪਰ ਆਪਣੇ ਵਾਸਤੇ ਅਰਦਾਸ ਵੀ ਨਹੀਂ ਕਰਦਾ।
ਸਾਧ ਸੰਗਤ ਜੀ, ਸਵਾਰਥੀ ਪ੍ਰੇਮ ਅਤੇ ਸੱਚੇ ਪ੍ਰੇਮ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਸਵਾਰਥੀ ਸਿੱਖ ਆਪਣੇ ਸਵਾਰਥ ਵਾਸਤੇ ਬੜੀਆਂ ਅਰਦਾਸਾਂ ਕਰਦਾ ਹੈ। ਪਰ ਜਿਹੜਾ ਪ੍ਰੇਮ ਵਿੱਚ ਰੰਗਿਆ ਹੋਇਆ ਸਿੱਖ ਹੋਏਗਾ ਜਿਹੜਾ ਉਸਦੇ ਭਾਣੇ ਦਾ ਨਸ਼ਾ ਲੈ ਰਿਹਾ ਹੋਏਗਾ, ਉਹ ਸਿੱਖ ਅਰਦਾਸ ਨਹੀਂ ਕਰਦਾ।
ਗੁਰੂ ਨਾਨਕ ਦਾਤਾ ਬਖਸ਼ ਲੈ॥ ਬਾਬਾ ਨਾਨਕ ਬਖਸ਼ ਲੈ॥
Nanak Leela, Part 2
By: Brig. Partap Singh Ji Jaspal

Comments
Post a Comment