ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥
ਇਕ ਦਫ਼ਾ ਛੋਟੇ ਠਾਠ ਤੇ ਸ਼ਾਮ ਦੇ ਕੀਰਤਨ ਦੇ ਦੀਵਾਨ ਦਾ ਜਿਸ ਵਕਤ ਭੋਗ ਪਿਆ ਹੈ ਤਾਂ ਬਾਬਾ ਨੰਦ ਸਿੰਘ ਸਾਹਿਬ ਆਪਣੇ ਆਸਣ ਤੋਂ ਉੱਠ ਕੇ ਬਾਹਰ ਆਏ ਹਨ, ਤਲਾਈ ਦੇ ਕੋਲ ਪਹੁੰਚੇ ਹਨ ਤੇ ਪਿਤਾ ਜੀ ਨੇ ਉਨ੍ਹਾਂ ਦਾ ਜੋੜਾ ਉਨ੍ਹਾਂ ਦੇ ਚਰਨ ਕਮਲਾਂ ਦੇ ਅੱਗੇ ਕਰ ਦਿੱਤਾ। ਬਾਬਾ ਨੰਦ ਸਿੰਘ ਸਾਹਿਬ ਉਹ ਜੋੜਾ ਪਾਉਣ ਲੱਗੇ ਹਨ ਤੇ ਉਨ੍ਹਾਂ ਨੇ ਆਪਣਾ ਮੁਬਾਰਕ ਹੱਥ ਪਿਤਾ ਜੀ ਦੇ ਮੋਢੇ ਤੇ ਰੱਖਿਆ। ਮੋਢੇ ਤੇ ਹੱਥ ਰੱਖ ਕੇ ਉਹ ਜੋੜਾ ਪਾਉਣ ਲੱਗੇ ਹਨ। ਜਿਸ ਵਕਤ ਜੋੜਾ ਪਾਇਆ ਹੈ ਜੋੜਾ ਪਾਉਂਦੇ ਹੀ ਉਨ੍ਹਾਂ ਦਾ ਜਿਹੜਾ ਚੋਲਾ ਸਾਹਿਬ ਸੀ ਉਸ ਦਾ ਬਾਜੂ ਖਿਸਕ ਕੇ ਥੋੜ੍ਹਾ ਉੱਤੇ ਨੂੰ ਹੋ ਗਿਆ ਤੇ ਬਾਬਾ ਨੰਦ ਸਿੰਘ ਸਾਹਿਬ ਦੀ ਪਾਵਨ ਕਲਾਈ ਪਿਤਾ ਜੀ ਦੇ ਕੰਨ ਨਾਲ ਛੂਈ ਹੈ। ਜਿਸ ਵਕਤ ਕੰਨ ਨਾਲ ਛੂਈ ਹੈ ਇਕ ਐਸਾ ਨਿਰੰਕਾਰੀ ਚਮਤਕਾਰ, ਇਲਾਹੀ ਚਮਤਕਾਰ ਹੋਇਆ ਉਸ ਵੇਲੇ ਪਿਤਾ ਜੀ ਜਿਸ ਤਰ੍ਹਾਂ ਆਪਣੀ ਜ਼ੁਬਾਨੀ ਉਨ੍ਹਾਂ ਨੇ ਇਹ ਚੀਜ਼ ਦਸੀ ਕਿ- ਵਾਹਿਗੁਰੂ ਸ਼ਬਦ ਦੀ ਧੁਨੀਂ ਬਾਬਾ ਨੰਦ ਸਿੰਘ ਸਾਹਿਬ ਦੇ ਰੋਮ ਰੋਮ ਵਿੱਚੋਂ ਗੂੰਝ ਰਹੀ ਸੀ। ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 941 ਉਹ ਧੁਨੀਂ ਜਿਹੜੀ ਰੋਮ ਰੋਮ ਵਿੱਚੋਂ ਗੂੰਝਦੀ ਹੈ, ਇਕ ਤਾਂ ਆਪਾਂ ਆਪਣੀ ਰਸਨਾਂ ਦੇ ਨਾਲ ਕੋਈ ਧੁਨੀਂ ਉਚਾਰਦੇ ਹਾਂ, ਕੀਰਤਨ ਕਰਦੇ ਹਾਂ। ਰੋਮ ਰੋਮ ਵਿੱਚੋਂ ਜਿਹੜੀ ਧੁਨੀਂ ਗੂੰਝ ਰਹੀ ਸੀ ਉਸ ਇਲਾਹੀ ਧੁਨੀਂ ਅਤੇ ਉਹ ਵੀ ...