ਜਹਾਂਗੀਰ ਦਾ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਦਰਸ਼ਨਾ ਨੂੰ ਆਉਣਾ।
ਹਜ਼ਰਤ ਮੀਆਂ ਮੀਰ ਦੇ ਲਫ਼ਜ਼ਾ ਦਾ ਜਹਾਂਗੀਰ ਤੇ ਬੜਾ ਗਹਿਰਾ ਅਸਰ ਹੋਇਆ। ਮਨ ਵਿੱਚ ਖਿਆਲ ਆਇਆ ਕਿ ਐਸੇ ਮਹਾਨ ਦਰਵੇਸ਼, ਮਹਾਨ ਫ਼ਕੀਰ ਦੀ ਪ੍ਰਸੰਨਤਾ ਲਈ ਜਾਏ, ਉਨ੍ਹਾਂ ਦੀ ਰਹਿਮਤ ਲਈ ਜਾਏ, ਉਨ੍ਹਾਂ ਨੂੰ ਖੁਸ਼ ਕੀਤਾ ਜਾਏ। ਬੜੇ ਤਰੀਕੇ ਵਰਤੇ। ਉਨ੍ਹਾਂ ਦੇ ਚਰਨਾਂ ਵਿੱਚ ਸਾਰਾ ਬੰਦੋਬਸਤ ਕਰਕੇ ਆਪਣਾ ਸ਼ਾਹੀ ਹਾਥੀ ਅਤੇ ਅਹਿਲਕਾਰ ਉਨ੍ਹਾਂ ਨੂੰ ਲਿਆਉਣ ਵਾਸਤੇ ਭੇਜੇ ਹਨ। ਬੇਮੁਹਤਾਜ, ਬੇਪਰਵਾਹ ਬਾਬਾ ਸ੍ਰੀ ਚੰਦ ਜੀ ਨੇ ਉਸ ਹਾਥੀ ਨੂੰ ਇਸਤੇਮਾਲ ਨਹੀਂ ਕੀਤਾ, ਨਾ ਹੀ ਉਨ੍ਹਾਂ ਕੋਲ ਆਏ। ਬਾਅਦ ਵਿੱਚ ਤਸ਼ਰੀਫ ਲਿਆਏ ਹਨ। ਬਾਦਸ਼ਾਹ ਨਾਲ ਗੱਲ ਬਾਤ ਕੀਤੀ ਹੈ, ਉੱਥੇ ਬੜੇ ਕੌਤਕ ਵਰਤੇ। ਗੁਰੂਦੁਆਰਾ ਬਾਰਠ ਸਾਹਿਬ ਜਦੋਂ ਬਾਦਸ਼ਾਹ ਦੇ ਅਹਿਲਕਾਰ ਗਏ ਹਨ ਉਥੇ ਬੜਾ ਕੌਤਕ ਵਰਤਿਆ। ਜਿਸ ਵਕਤ ਦਰਬਾਰ ਦੇ ਵਿਚ ਖੁਸ਼ਆਮਦੀਦ ਕਰਦੇ ਹੋਏ ਸ਼ਾਹੀ ਇਸਤੇਕਬਾਲ ਕੀਤਾ ਹੈ। ਬਾਦਸ਼ਾਹ ਨੇ ਬਚਨ ਕੀਤੇ ਹਨ, ਉਸ ਵੇਲੇ ਬੜੇ ਕੌਤਕ ਵਰਤੇ ਹਨ। ਬਾਦਸ਼ਾਹ ਨੇ ਖੁਸ਼ ਕਰਨ ਦਾ ਇਕ ਜਿਹੜਾ ਤਰੀਕਾ ਸੋਚਿਆ ਸੀ ਉਹ ਵਰਤਿਆ। ਕਹਿਣ ਲੱਗਾ- ਗਰੀਬ ਨਿਵਾਜ਼! ਗੁਰੂ ਨਾਨਕ ਪਾਤਸ਼ਾਹ ਨੇ ਮੇਰੇ ਇਕ ਬਜੁਰਗ ਤੇ ਬਹੁਤ ਕਿਰਪਾ ਕੀਤੀ ਸੀ, ਬਹੁਤ ਰਹਿਮਤ ਕੀਤੀ ਸੀ। ਗਰੀਬ ਨਿਵਾਜ਼! ਸੱਤ ਮੁੱਠਾਂ ਬਖਸ਼ੀਆ ਸੀ। ਸਾਡਾ ਜ਼ਾਹੋ ਜ਼ਲਾਲ ਇਸ ਵੇਲੇ ਉਸ ਰਹਿਮਤ ਦਾ ਸਦਕਾ ਕਾਇਮ ਸੀ। ਗਰੀਬ ਨਿਵਾਜ਼! ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਦੀ ਗੱ...