ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਿਮਰਤਾ
ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਕਿਸ ਤਰ੍ਹਾਂ ਦੀ ਨਿਮਰਤਾ ਦਿਖਾ ਰਹੇ ਹਨ।
ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਸ ਨੂੰ ਸਾਜ ਰਹੇ ਹਨ, ਉਸ ਦੇ ਬਾਰੇ 'ਚ ਕਹਿ ਦਿੱਤਾ-
ਨਹੀਂ ਮੋ ਸੇ ਗਰੀਬ ਕਰੋਰ ਪਰੇ॥
ਕਿਸ ਤਰ੍ਹਾਂ ਦੀ ਨਿਮਰਤਾ ਹੈ?
ਜਿਸ ਨੂੰ ਸਾਜਿਆ ਹੈ...
ਕਦੇ ਕਿਸੇ ਪੈਗੰਬਰ ਨੇ ਇਹ ਵੀ ਕਿਹਾ ਹੈ- ਮੈਂ ਇਨ੍ਹਾਂ ਨੂੰ ਕੀ ਸਾਜਣਾ, ਇਨ੍ਹਾਂ ਨੇ ਮੈਨੂੰ ਸਾਜਿਆ ਹੈ।
ਸਾਹਿਬ ਸੱਚੇ ਪਾਤਸ਼ਾਹ ਆਪਣੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਚੜ੍ਹਾਉਂਦੇ। ਦਸਮੇਸ਼ ਪਿਤਾ ਆਪਣੀ ਬਾਣੀ ਨੂੰ ਨਹੀਂ ਚੜ੍ਹਾਉਂਦੇ, ਗੁਰੂ ਨਾਨਕ ਨਾਲ ਤੁਲਨਾ ਨਹੀਂ ਕਰਦੇ ਹਨ।
ਇਥੋਂ ਤੱਕ ਕਿਹਾ ਜਾਂਦਾ ਹੈ ਕਿ ਹਜ਼ੂਰ ਸਾਹਿਬ ਸੱਚੇ ਪਾਤਸ਼ਾਹ ਆਖ਼ਰੀ ਖੇਡ ਵਰਤਾਉਣ ਵੇਲੇ ਵਚਨ ਕਰ ਦਿੱਤਾ ਕਿ ਜਿਹੜਾ ਵੀ ਇੱਥੇ ਸਾਡੀ ਨਿਸ਼ਾਨੀ ਪਾਏਗਾ ਉਸ ਦੀਆਂ ਕੁਲਾਂ ਗਲ ਜਾਣਗੀਆਂ।
ਜਿਸ ਸਮੇਂ ਇਹ ਸੰਦੇਸ਼ ਨਿਜ਼ਾਮ ਹੈਦਰਾਬਾਦ ਨੇ ਮਹਾਰਾਜਾ ਰਣਜੀਤ ਸਿੰਘ ਪਾਸ ਜਿਹੜੇ ਉਨ੍ਹਾਂ ਦੇ ਮਿੱਤਰ ਸਨ, ਭੇਜਿਆ ਤਾਂ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਐਲਾਨੀਆਂ ਉੱਠ ਕੇ ਕਿਹਾ-
ਕਹਿਣ ਲੱਗੇ- ਇੱਕ ਕੁਲ ਕੀ ਐਸੇ ਗੁਰੂ ਵਾਸਤੇ ਸੈਂਕੜ੍ਹਾਂ ਕੁਲਾਂ ਕੁਰਬਾਨ।
ਅਹਿਲਕਾਰ, ਮਿਸਤਰੀ, ਸਭ ਨੂੰ ਭੇਜਿਆ। ਬਹੁਤ ਪੈਸਾ ਭੇਜਿਆ ਅਤੇ ਉਥੇ ਸੇਵਾ ਕਰਾਈ ਗੁਰੂ ਸਾਹਿਬ ਦਾ ਨਿਸ਼ਾਨ ਤਿਆਰ ਕਰਵਾਇਆ। ਸਾਧ ਸੰਗਤ ਜੀ ਕਿਸ ਤਰ੍ਹਾਂ ਦੀ ਗਰੀਬੀ ਵਰਤ ਰਹੇ ਹਨ।
ਪਿਤਾ ਜੀ ਨੇ ਇੱਕ ਦਿਨ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਕੀ? ਗੁਰਬਾਣੀ ਦੇ ਸ਼ਬਦ ਹੈ ਕੀ ?
ਕਹਿਣ ਲੱਗੇ-
ਇੱਥੇ 'ਮੈਂ' ਕਿੱਥੇ ਆ ਗਈ, ਕਦੇ ਹੋ ਸਕਦਾ ਹੈ ਕਿ ਗੁਰੂ ਨਾਨਕ ਦਾ ਸਿੱਖ, ਗੁਰੂ ਅਰਜਨ ਸਾਹਿਬ ਦਾ ਸਿੱਖ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ, ਖ਼ਾਲਸਾ, ਜਿਸਦਾ ਗੁਰੂ ਨਿਮਰਤਾ ਦਾ ਅਵਤਾਰ ਸੀ, ਨਿਮਰਤਾ ਰੂਪੀ ਨਿਮਰਤਾ ਦਾ ਪੈਗੰਬਰ ਸੀ, ਉਹ ਸਿੱਖ ਹੰਕਾਰਿਆ ਹੋਇਆ ਹੋਵੇ। ਕਦੇ ਹੰਕਾਰੇ ਹੋਏ ਸਿੱਖ ਦੇ ਅੰਦਰ ਗੁਰਬਾਣੀ ਬੈਠ ਸਕਦੀ ਹੈ ?
ਸਾਧ ਸੰਗਤ ਜੀ ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ-
ਜਿਸ ਤਰ੍ਹਾ ਬਾਰਸ਼ ਟਿੱਬਿਆ ਤੇ ਪਹਾੜਾ ਤੇ ਨਹੀਂ ਟਿਕਦੀ, ਜਾਕੇ ਟੋਇਆਂ ਵਿੱਚ ਸਮਾ ਜਾਂਦੀ ਹੈ ਇਸੇ ਤਰ੍ਹਾਂ ਇਹ ਨਾਮ, ਇਹ ਬਖਸ਼ਿਸ਼ ਹੰਕਾਰੇ ਹੋਏ ਦੇ ਕੋਲ ਨਹੀਂ ਟਿਕ ਸਕਦੀ, ਉਹਦੇ ਮਨ ਦੇ ਵਿੱਚ ਨਹੀਂ ਵਸ ਸਕਦੀ, ਉਹ ਨਿਮਰਤਾ ਦੇ ਭਿੱਜੇ ਹੋਏ ਵਿਅਕਤੀ ਦੇ ਅੰਦਰ ਜਾ ਸਮਾਂਦੀ ਹੈ।
ਸਾਧ ਸੰਗਤ ਜੀ ਗੁਰੂ ਅਰਜਨ ਸਾਹਿਬ ਦਾ ਸਿੱਖ, ਗੁਰੂ ਗੋਬਿੰਦ ਸਾਹਿਬ ਦਾ ਸਿੱਖ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖ਼ਾਲਸਾ ਕਦੇ ਹੰਕਾਰਿਆ ਹੋਇਆ ਨਹੀਂ ਹੋ ਸਕਦਾ।
ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ॥
Comments
Post a Comment