ਸ਼ਹੀਦਾਂ ਦੇ ਸਰਤਾਜ ਸਤਿਗੁਰੂ ਅਰਜਨ ਦੇਵ ਜੀ

 

ਭਨਿ ਮਥੁਰਾ ਕਛੁ ਭੇਦੁ ਨਹੀ
ਗੁਰੁ ਅਰਜਨੁ ਪਰਤਖ੍ਹ ਹਰਿ ||
ਭਟੁ ਮਥੁਰਾ ਜੀ ਫੁਰਮਾਉਂਦੇ ਹਨ ਕਿ ਗੁਰੂ ਅਰਜਨ ਦੇਵ ਜੀ ਅਤੇ ਅਕਾਲ ਪੁਰਖ ਵਿੱਚ ਕੋਈ ਅੰਤਰ ਨਹੀਂ ਹੈ |
ਤਤੁ ਬਿਚਾਰੁ ਯਹੈ ਮਥੁਰਾ,
ਜਗ ਤਾਰਨ ਕਉ ਅਵਤਾਰੁ ਬਨਾਯਉ ||
ਜਪਉ ਜਿਨ ਅਰਜਨੁ ਦੇਵ ਗੁਰੂ,
ਫਿਰਿ ਸੰਕਟ ਜੋਨਿ ਗਰਭ ਨ ਆਯਉ ||੬||
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ - 1409

ਭਟੁ ਮਥੁਰਾ ਜੀ ਇਸ ਸ਼ਬਦ ਵਿਚ ਬ੍ਰਹਮ ਗਿਆਨ ਦਾ ਸਾਰ ਤੱਤ ਪੇਸ਼ ਕਰਦੇ ਹਨ - 

ਅਕਾਲ ਪੁਰਖ ਇਸ ਸੰਸਾਰ ਦੇ ਉਧਾਰ ਵਾਸਤੇ ਆਪ ਮਨੁੱਖੀ ਜਾਮਾ ਧਾਰ ਕੇ ਆਇਆ ਹੋਇਆ ਹੈ| ਇਸ ਲਈ ਜੋ ਵੀ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਅਰਜਨ ਦੇਵ ਜੀ ਦੀ ਅਰਾਧਨਾ ਕਰਦਾ ਹੈ, ਉਸ ਦਾ ਜਨਮ ਮਰਨ ਦੇ ਗੇੜ ਤੋਂ ਛੁਟਕਾਰਾ ਹੋ ਜਾਂਦਾ ਹੈ |

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੋਇੰਦਵਾਲ ਸਾਹਿਬ ਵਿਖੇ 1563 ਈਂ ਨੂੰ ਅਵਤਾਰ ਧਾਰਿਆ | 

ਆਪ ਸ੍ਰੀ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ | 

ਗੁਰੂ ਅਰਜਨ ਦੇਵ ਜੀ ਨੂੰ ਅਠਾਰਾਂ ਸਾਲ ਦੀ ਉਮਰ ਵਿਚ ਗੁਰਿਆਈ ਪ੍ਰਾਪਤ ਹੋਈ ਅਤੇ ਆਪ 1581 ਤੋਂ 1606 ਈ: ਤੱਕ ਗੱਦੀ ਤੇ ਬਿਰਾਜਮਾਨ ਰਹੇ ਸਨ | 

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਸਰੋਵਰ ਦੇ ਵਿੱਚਕਾਰ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕਰਵਾ ਕੇ ਉਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ | 

ਇਸ ਤੋਂ ਕੁਝ ਸਮੇਂ ਬਾਅਦ ਆਪ ਨੇ ਆਪਣਾ ਮਹਾਨ ਬਲੀਦਾਨ ਦੇ ਦਿੱਤਾ |

ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ


Comments