ਅਸਲ ਪ੍ਰੇਮ

 



ਪਿਤਾ ਜੀ ਨੇ ਦੋ ਤਿੰਨ ਚੀਜਾਂ ਕਹੀਆਂ-

ਉਸ (ਰੱਬੀ) ਪ੍ਰੇਮ ਦੇ ਵਿਚ ਕੋਈ ਕਰਮ ਨਹੀਂ ਹੈ।

ਜਿਹੜਾ ਪ੍ਰੇਮ ਦੇ ਵਿੱਚ ਰੰਗਿਆ ਹੋਇਆ ਹੈ, ਜਿਹੜਾ ਸਾਹਿਬ ਦੀ ਮਰਜੀ, ਉਹਦੇ ਭਾਣੇ ਵਿੱਚ ਆ ਚੁੱਕਿਆ ਹੈ, ਜਿਹੜਾ ਹਰ ਵੇਲੇ ਤੂੰ ਹੀ ਤੂੰ ਕਰ ਰਿਹਾ ਹੈ ਉਹ ਪ੍ਰੇਮ ਦੇ ਵਿੱਚ ਹੈ।

ਜਿਸ ਵਕਤ ਆਪਾਂ ਕੋਈ ਇੱਛਾ ਰੱਖਦੇ ਹਾਂ ਕਰਮ ਦੀ ਇੱਛਾ ਰੱਖਦੇ ਹਾਂ, ਕੋਈ ਫਲ ਦੀ ਇੱਛਾ ਰੱਖਦੇ ਹਾਂ ਕਿ ਸਾਡਾ ਲਾਭ, ਸਾਡਾ ਫਾਇਦਾ ਇਹਦੇ ਵਿੱਚ ਕੀ ਹੋਏਗਾ, ਜਦੋਂ ਫਲ ਸਾਡੇ ਹੱਥ ਵਿੱਚ ਹੈ ਹੀ ਨਹੀਂ, ਫਲ ਤਾਂ ਹੈ ਹੀ ਗੁਰੂ ਦੇ ਹੁਕਮ ਵਿੱਚ, ਜੇ ਗੁਰੂ ਦੀ ਮਰਜੀ ਵਿੱਚ ਆ ਗਿਆ, ਜਿਹੜਾ ਫਲ ਲੋੜਦਾ ਹੀ ਨਹੀਂ ਉਹ ਅਸਲ ਪ੍ਰੇਮ ਕਰ ਰਿਹਾ ਹੈ।

ਸਾਧ ਸੰਗਤ ਜੀ
ਨਿਸ਼ਕਾਮਤਾ ਹੀ ਅਸਲ ਪ੍ਰੇਮ ਹੈ। ਜਿਹੜਾ ਪ੍ਰੇਮ ਕਰ ਰਿਹਾ ਹੈ ਉਹ ਪੂਰਨ ਨਿਸ਼ਕਾਮਤਾ ਵਿੱਚ ਹੋਵੇਗਾ, ਉਸਦੀ ਹਰ ਇੱਕ ਚੀਜ਼ ਨਿਸ਼ਕਾਮਤਾ ਵਿੱਚ ਹੋਵੇਗੀ। ਉਹ ਨਿਰਾ ਪ੍ਰੇਮ ਕਰ ਰਿਹਾ ਹੈ। ਜਦ ਉਹ ਕਿਸੇ ਕਰਮ ਦਾ ਫਲ ਹੀ ਨਹੀਂ ਮੰਗ ਰਿਹਾ ਤਾਂ ਉਹ ਕਰਮ ਕਰ ਹੀ ਨਹੀਂ ਰਿਹਾ।
ਕਰਮ ਕਰਤ ਹੋਵੇ ਨਿਹਕਰਮ

ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥

ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ
ਨਿਮਖ ਸਿਮਰਤ ਜਿਤੁ ਛੂਟੈ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-747

ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ


Comments